ਜਲੰਧਰ (ਰਾਹੁਲ)— ਭਾਜਪਾ ਪੰਜਾਬ ਦੇ ਸਕੱਤਰ ਅਨਿਲ ਸੱਚਰ ਅਤੇ ਭਾਜਪਾ ਆੜ੍ਹਤੀ ਸੈੱਲ ਦੇ ਸਾਬਕਾ ਸੂਬਾ ਉਪ ਪ੍ਰਧਾਨ ਅਜੈ ਜਗੋਤਾ ਨੇ ਕਰੀਬ 2 ਮਹੀਨੇ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਸੈਂਟਰਲ ਟਾਊਨ ਦੀ 8 ਨੰਬਰ ਸੜਕ ਬਣਨ ਤੋਂ ਸਿਰਫ 10 ਦਿਨਾਂ ਬਾਅਦ ਹੀ ਟੁੱਟ ਕੇ ਖਿੱਲਰਨ ਦੀ ਜਾਂਚ ਵਿਜੀਲੈਂਸ ਕੋਲੋਂ ਕਰਵਾਉਣ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਰੌਂਗਟੇ ਖੜ੍ਹੇ ਕਰ ਦੇਵੇਗੀ ਪਤਨੀ ਦੀ ਇਹ ਕਰਤੂਤ, ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ

ਲਗਾਤਾਰ ਵਧਦੇ ਦਬਾਅ ਕਾਰਣ ਐਤਵਾਰ ਨੂੰ ਉਕਤ ਸੜਕ ਦੀ ਮੁਰੰਮਤ ਦਾ ਕੰਮ ਠੇਕੇਦਾਰ ਦੇ ਕਰਮਚਾਰੀਆਂ ਨੇ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤਾ। ਉਕਤ ਆਗੂਆਂ ਨੇ 'ਜਗ ਬਾਣੀ' ਦਾ ਧੰਨਵਾਦ ਕਰਦਿਆਂ ਉਕਤ ਠੇਕੇਦਾਰ ਵੱਲੋਂ ਕੀਤੇ ਗਏ ਬਾਕੀ ਕੰਮਾਂ ਦੀ ਵੀ ਤੁਰੰਤ ਜਾਂਚ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਿਕ ਠੇਕੇਦਾਰ ਨੂੰ ਸਹਿਯੋਗ ਦੇਣ ਵਾਲੇ ਅਧਿਕਾਰੀਆਂ ਅਤੇ ਉਸ ਨੂੰ ਬਚਾਉਣ ਵਾਲੇ ਸਿਆਸਤਦਾਨਾਂ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਨਤਾ ਦੇ ਟੈਕਸ ਨਾਲ ਇਕੱਠੇ ਕੀਤੇ ਪੈਸੇ ਦੀ ਦੁਰਵਰਤੋਂ ਨਾ ਹੋ ਸਕੇ।
ਇਹ ਵੀ ਪੜ੍ਹੋ: ਕੰਗਨਾ ਰਣੌਤ ਦੇ ਵਿਵਾਦ 'ਤੇ ਬੋਲੇ ਖਹਿਰਾ, 'ਥੋੜੇ ਪੈਸਿਆਂ ਲਈ ਅਸ਼ਲੀਲ ਤੋਂ ਅਸ਼ਲੀਲ ਸੀਨ ਕਰਨ ਲਈ ਵੀ ਤਿਆਰ'
ਜ਼ਿਲ੍ਹਾ ਰੂਪਨਗਰ 'ਚ ਦੋ ਬੱਚਿਆਂ ਸਣੇ ਕੋਰੋਨਾ ਦੇ 20 ਨਵੇਂ ਮਾਮਲਿਆਂ ਦੀ ਪੁਸ਼ਟੀ
NEXT STORY