ਸ੍ਰੀ ਆਨੰਦਪੁਰ ਸਾਹਿਬ (ਸੰਧੂ) -ਬੀਤੀ ਰਾਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਈ ਭਾਰੀ ਬਾਰਿਸ਼ ਅਤੇ ਹਿਮਾਚਲ ਪ੍ਰਦੇਸ਼ ਤੋਂ ਆਏ ਪਾਣੀ ਨੇ ਚੂਰਾ ਵਾਲੀ ਖੱਡ ਵਿੱਚ ਹੜ੍ਹ ਲਿਆ ਦਿੱਤਾ। ਜਿਸ ਕਾਰਨ ਕਿਸਾਨਾਂ ਵੱਲੋਂ ਲਗਾਇਆ ਗਿਆ ਬੰਨ੍ਹ ਮੁੜ ਟੁੱਟ ਗਿਆ। ਮੀਆਂਪੁਰ ਵਿਖੇ ਕਿਸਾਨਾਂ ਦੀਆਂ ਫ਼ਸਲਾਂ ਦੀ ਭਾਰੀ ਤਬਾਹੀ ਕਰਕੇ ਰੱਖ ਦਿੱਤੀ। ਕਿਸਾਨਾਂ ਦਾ ਪਹਿਲਾਂ ਵੀ ਵੱਡਾ ਨੁਕਸਾਨ ਕੀਤਾ ਸੀ ਅਤੇ ਪਾਣੀ ਘਰਾਂ ਤੱਕ ਪੁੱਜ ਗਿਆ ਸੀ ਅਤੇ ਪਿੰਡ ਵਾਸੀਆਂ ਇਕੱਠੇ ਹੋ ਕੇ ਇਹ ਬੰਨ੍ਹ ਲਗਵਾਇਆ ਸੀ ਪਰ ਹੁਣ ਇਹ ਦੋਬਾਰਾ ਟੁੱਟ ਗਿਆ ਹੈ।
ਇਹ ਵੀ ਪੜ੍ਹੋ- ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜਲੰਧਰ 'ਚ ਬੰਦ ਰਹਿਣਗੇ ਇਹ ਰਸਤੇ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
ਪਿੰਡ ਵਾਸੀ ਡਰ ਦੇ ਮਾਹੌਲ ਵਿੱਚ ਹਨ। ਇਸ ਜ਼ਮੀਨ ਦੇ ਮਾਲਕ ਸ੍ਰੀ ਅਨੰਦਪੁਰ ਸਾਹਿਬ ਦੇ ਪੰਡਿਤ ਰਵਿੰਦਰ ਕੁਮਾਰ ਸਿੰਮੂ, ਦਵਿੰਦਰ ਕੁਮਾਰ ਅਤੇ ਨੀਰਜ ਕੁਮਾਰ ਨੇ ਦੱਸਿਆ ਹੈ। ਨਾਸ਼ਪਤੀਆਂ ਅਤੇ ਅਮਰੂਦਾਂ ਦਾ ਬਾਗ ਇਹ ਖੱਡ ਦੀ ਮਾਰ ਵਿੱਚ ਆਉਣ ਕਾਰਨ ਤਬਾਹ ਹੋ ਗਿਆ ਹੈ ਅਤੇ ਝੋਨੇ ਦੀ ਫ਼ਸਲ ਪਹਿਲਾਂ ਵੀ ਬਰਬਾਦ ਹੋ ਚੁੱਕੀ ਹੈ। ਹੁਣ ਦੋਬਾਰਾ ਕੁਝ ਝੋਨਾ ਲਾਇਆ ਸੀ ਪਰ ਇਸ ਹੜ੍ਹ ਦੀ ਮਾਰ ਕਾਰਨ ਉਹ ਵੀ ਬਰਬਾਦ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਉਨ੍ਹਾਂ ਨੇ ਪਹਿਲਾਂ ਵੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਸੀ ਪਰ ਕਿਸੇ ਨੇ ਹਾਲੇ ਤੱਕ ਆ ਕੇ ਮੌਕਾ ਵੀ ਨਹੀਂ ਵੇਖਿਆ। ਉਕਤ ਕਿਸਾਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਐੱਸ. ਡੀ. ਐੱਮ. ਮੁਨੀਸ਼ਾ ਰਾਣਾ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਇਸ ਪਟਵਾਰੀਆਂ ਨੂੰ ਮੌਕਾ ਵਿਖਾ ਕੇ ਕਿਸਾਨਾਂ ਦੀਆਂ ਫ਼ਸਲਾਂ ਦਾ ਮੁਆਵਜ਼ਾ ਦਿਵਾਓਣ ਦੀ ਕੋਸ਼ਿਸ਼ ਕਰਨ ਤਾਂ ਕਿ ਕਿਸਾਨਾਂ ਨੂੰ ਰਾਹਤ ਮਿਲ ਸਕੇ।
ਦੂਜੇ ਪਾਸੇ ਚਰਨ ਗੰਗਾ ਖੱਡ ਵੀ ਕਾਫ਼ੀ ਆਈ ਹੋਈ ਸੀ। ਚਰਨ ਗੰਗਾ ਖੱਡ ਨੇੜੇ ਸ਼ਮਸ਼ਾਨਘਾਟ ਨੇੜੇ ਪਿੰਡ ਅਗੰਮਪੁਰ ਨੂੰ ਜਾਣ ਲਈ ਬਣਾਈਆਂ ਪੁਲੀਆ ਦੇ ਪਾਣੀ ਉੱਤੋਂ ਦੀ ਗੁਜ਼ਰਨ ਲੱਗ ਪਿਆ ਸੀ।
ਇਹ ਵੀ ਪੜ੍ਹੋ-ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ, ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਇਸ ਆਗੂ ਦੀ ਗੋਲ਼ੀ ਲੱਗਣ ਨਾਲ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਨਕੋਦਰ-ਜਲੰਧਰ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, SP ਦੇ ਗੰਨਮੈਨ ਦੀ ਮੌਤ
NEXT STORY