ਹਰਿਆਣਾ (ਰੱਤੀ)- ਹਰਿਆਣਾ-ਦਸੂਹਾ ਮੁੱਖ ਸੜਕ ’ਤੇ ਇਕ ਸਕੂਟਰ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ ’ਚ ਸਕੂਟਰ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਹਰਿਆਣਾ ਦੇ ਪੈਟਰੋਲ ਪੰਪ ਨੇੜੇ ਇਕ ਚੇਤਕ ਸਕੂਟਰ ਨੰਬਰ ਪੀ. ਬੀ. 07 ਐੱਚ. 5178 ਅਤੇ ਕਰੇਟਾ ਕਾਰ ਨੰਬਰ ਪੀ. ਬੀ. 07 ਸੀ. ਜੀ. 2778 ਵਿਚ ਜ਼ਬਰਦਸਤ ਟੱਕਰ ਹੋ ਗਈ। ਸਕੂਟਰ ਚਾਲਕ ਨਰਿੰਦਰ ਸਿੰਘ (ਨੀਟੂ) ਵਾਸੀ ਢੱਕੀ, ਜਿਸ ਦਾ ਹਰਿਆਣਾ ਵਿਖੇ ਸਰਵਿਸ ਸਟੇਸ਼ਨ ਹੈ ਅਤੇ ਉਹ ਆਪਣੇ ਸਕੂਟਰ ’ਚ ਪੈਟਰੋਲ ਪੁਆ ਕੇ ਵਾਪਸ ਆ ਰਿਹਾ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚੋਂ ਮਿਲੀ ਮਿਜ਼ਾਈਲ, ਸਹਿਮੇ ਲੋਕ ਤੇ ਪਈਆਂ ਭਾਜੜਾਂ
ਜਦੋਂ ਉਹ ਹਾਦਸੇ ਵਾਲੀ ਥਾਂ ’ਤੇ ਪੁੱਜਾ ਤਾਂ ਕਾਰ ਚਾਲਕ ਸੁਨੀਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਦੌਲਤਪੁਰ ਗਿੱਲਾਂ ਆਪਣੇ ਪਿੰਡ ਤੋਂ ਹੁਸ਼ਿਆਰਪੁਰ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ ਦੀ ਲਪੇਟ ’ਚ ਸਕੂਟਰ ਚਾਲਕ ਆ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੇੜੇ ਟੋਬੇ ’ਚ ਉੱਤਰ ਗਈ ਅਤੇ ਸਕੂਟਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਸਿੱਟੇ ਵਜੋਂ ਸਕੂਟਰ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਏਅਰ ਬੈਗ ਖੁੱਲ੍ਹਣ ਕਰਕੇ ਕਾਰ ਸਵਾਰਾਂ ਦਾ ਬਚਾਅ ਹੋ ਗਿਆ। ਪੁਲਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਭਾਰਤ-ਪਾਕਿ ਜੰਗਬੰਦੀ ਮਗਰੋਂ ਪੰਜਾਬ 'ਚ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਅਪਡੇਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਜ਼ਿਲ੍ਹੇ ’ਚ ਕਣਕ ਦੀ ਬੰਪਰ ਪੈਦਾਵਾਰ, 5 ਲੱਖ ਮੀਟ੍ਰਿਕ ਟਨ ਤੋਂ ਵੱਧ ਹੋਈ ਕਣਕ ਦੀ ਖ਼ਰੀਦ
NEXT STORY