ਜਲੰਧਰ (ਮਹੇਸ਼)–ਨਰਾਤਿਆਂ ਦੇ ਮੌਕੇ ’ਤੇ ਪੈਰਾਡਾਈਜ਼ ਆਫ਼ ਰਾਕ ਸਟਾਰ ਵੱਲੋਂ ਡਾਂਡੀਆ ਨਾਈਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼੍ਰੀ ਵਿਜੇ ਕੁਮਾਰ ਚੋਪੜਾ ਮੁੱਖ ਮਹਿਮਾਨ ਸਨ। ਸ਼੍ਰੀ ਚੋਪੜਾ ਜੀ ਨੇ ਕਿਹਾ ਕਿ ਸੱਭਿਆਚਾਰਕ ਪ੍ਰੋਗਰਾਮ ਸਾਡੇ ਸੱਭਿਆਚਾਰ ਅਤੇ ਸੰਸਕਾਰਾਂ ਨੂੰ ਜ਼ਿੰਦਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੇ ਨਾਲ-ਨਾਲ ਅਜਿਹੇ ਪ੍ਰੋਗਰਾਮਾਂ ਵਿਚ ਮਰਦਾਂ ਅਤੇ ਬੱਚਿਆਂ ਨੂੰ ਵੀ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ।
ਪ੍ਰੋਗਰਾਮ ਦੇ ਆਯੋਜਕ ਸੁਮਤੀ ਸ਼ਰਮਾ, ਪ੍ਰਿੰਸ ਅਰੋੜਾ, ਆਸਥਾ ਸ਼ਰਮਾ, ਹਿਮਾਂਸ਼ੂ ਚੌਧਰੀ ਅਤੇ ਰਾਹੁਲ ਸ਼ਰਮਾ ਨੇ ਸ਼੍ਰੀ ਚੋਪੜਾ ਸਮੇਤ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਟੀਚਾ ਭਾਰਤੀ ਸੱਭਿਆਚਾਰ ਨੂੰ ਹਰ ਵਿਅਕਤੀ ਤੱਕ ਪਹੁੰਚਾਉਣਾ ਹੈ। ਦੂਜੇ ਪਾਸੇ ਪੰਜਾਬ ਕੇਸਰੀ, ਪਰਿੰਦੇ ਅਕੈਡਮੀ, ਯੂ ਕੈਨ ਡਾਂਸ ਅਕੈਡਮੀ ਅਤੇ ਕ੍ਰੀਏਟਿਵ ਕਰਮਾ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਪ੍ਰੋਗਰਾਮ ਵਿਚ ਮੰਚ ਸੰਚਾਲਕ ਦੀ ਭੂਮਿਕਾ ਅਨੁਪਮਾ ਅਤੇ ਕਮਲਜੀਤ ਨੇ ਨਿਭਾਈ। ਰਾਜਨ ਸਿਆਲ, ਸੁਮਨ ਸਿੰਘ ਅਤੇ ਗੀਤਿਕਾ ਦੀ ਦੇਖ-ਰੇਖ ਵਿਚ ਹਰ ਉਮਰ ਵਰਗ ਦੀ ਟੀਮ ਨੇ ਡਾਂਸ ਦੇ ਨਾਲ ਡਾਂਡੀਆ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ।
ਇਹ ਵੀ ਪੜ੍ਹੋ: ਵੱਡਾ ਐਕਸ਼ਨ ਬਾਕੀ! ਟਰਾਂਸਪੋਰਟ ਮੰਤਰੀ ਦੇ ਰਾਡਾਰ ’ਤੇ ਨੇ ਪ੍ਰਾਈਵੇਟ ਬੱਸਾਂ ਨੂੰ ਲਾਭ ਪਹੁੰਚਾਉਣ ਵਾਲੇ ਭ੍ਰਿਸ਼ਟ ਅਧਿਕਾਰੀ
ਇਸ ਤੋਂ ਇਲਾਵਾ ਡਾਂਡੀਆ ਦੇ ਨਾਲ-ਨਾਲ ਡਾਂਸ ਪ੍ਰਤੀਯੋਗਿਤਾ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਮੀਨੂੰ ਸ਼ਰਮਾ, ਸੋਨੀਆ ਜੋਸ਼ੀ, ਸਾਰਿਕਾ ਭਾਰਦਵਾਜ, ਡਿੰਪਲ ਸੂਰੀ, ਅੰਜੂ ਲੂੰਬਾ, ਵੀਨਾ ਸ਼ਰਮਾ, ਗੀਤ ਮਿਸ਼ਰਾ, ਸਪਨਾ ਮਨਰਾਏ ਅਤੇ ਉਜਾਲਾ ਸ਼ਰਮਾ ਨੇ ਵੀ ਹਿੱਸਾ ਲਿਆ। ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚੇ ਡਾ. ਸੁਸ਼ਮਾ ਚਾਵਲਾ, ਹਰੀਸ਼ ਅਰੋੜਾ, ਰਿਚਾ ਅਗਰਵਾਲ, ਸਰਬਜੀਤ ਗਿਲਜੀਆਂ ਅਤੇ ਹਰਸ਼ਿਤਾ ਮਦਾਨ ਨੇ ਬੈਸਟ ਡਾਂਡੀਆ ਪੇਸ਼ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਸਨਮਾਨਿਤ ਕੀਤਾ।
ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਸੁਨੀਲ ਕਪੂਰ, ਰਾਜਨ, ਪਵਨ ਸੂਰੀ, ਨੀਰੂ ਕਪੂਰ, ਵਿਕ੍ਰਾਂਤ, ਵੀਨਾ ਮਹਾਜਨ, ਮਾਨਿਕ, ਖੁਸ਼ਬੂ ਅਰਨੇਜਾ, ਅਮਿਤ, ਗੁਰਪ੍ਰੀਤ ਕੌਰ, ਸਿਮਰਨ ਢੱਲਾ, ਸੁਜਾਤਾ ਬਹਿਲ, ਮਨਹਰ, ਰਿਤਿਕਾ ਮਰਵਾਹਾ, ਪ੍ਰਿਯਾ ਕੰਡਾ, ਅੰਕੁਰ ਮਨਕੋਟੀਆ, ਰਿੰਪਲ ਭੱਲਾ, ਮੁਸਕਾਨ ਜੈਨ ਅਤੇ ਨਵੀਨ ਅਰੋੜਾ ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ ਵਿਖੇ ਸ਼ਹੀਦ ਗੱਜਣ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ, ਪਰਿਵਾਰ ਨੇ ਸਰਕਾਰ ਤੋਂ ਕੀਤੀ ਇਹ ਮੰਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੌਂਸਲਰ ਦਾ ਪਤੀ ਤੇ ਕੌਂਸਲਰ ਦੇ ਗਠਜੋੜ ਨੇ ਰਾਜ਼ੀਨਾਮੇ ਦੀ ਆੜ ’ਚ ਬਜ਼ੁਰਗ ਔਰਤ ਕੋਲੋਂ ਠੱਗੇ ਡੇਢ ਲੱਖ ਰੁਪਏ
NEXT STORY