ਜਲੰਧਰ (ਵਰੁਣ)– ਖਾਲਸਾ ਕਾਲਜ ਦੇ ਪ੍ਰਧਾਨ ਲਕਸ਼ੈ ਕਪਿਲਾ ’ਤੇ ਕਾਲਜ ਦੇ ਅੰਦਰ ਦਾਖ਼ਲ ਹੋ ਕੇ ਕੁਝ ਹਮਲਾਵਰਾਂ ਨੇ ਜਾਨਲੇਵਾ ਹਮਲਾ ਕੀਤਾ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲਕਸ਼ੈ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ ਅਤੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਬੈਂਕ ਡਕੈਤੀ ’ਚ ਜ਼ਮਾਨਤ ’ਤੇ ਆਇਆ ਹੈ।
ਜਾਣਕਾਰੀ ਦਿੰਦੇ ਪ੍ਰਧਾਨ ਲਕਸ਼ੈ ਕਪਿਲਾ ਨਿਵਾਸੀ ਕੋਟ ਕਿਸ਼ਨ ਚੰਦ ਮੁਹੱਲਾ ਦੇ ਪਿਤਾ ਚੰਦਰ ਸ਼ੇਖਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਨ੍ਹਾਂ ਦਾ ਬੇਟਾ ਕੰਟੀਨ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਵਿਨੇ ਤਿਵਾੜੀ ਨਾਂ ਦਾ ਨੌਜਵਾਨ ਆਪਣੇ ਸਾਥੀਆਂ ਨਾਲ ਆਇਆ ਅਤੇ ਲਕਸ਼ੈ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ 3 ਹਮਲਾਵਰ ਕਾਲਜ ਅੰਦਰ ਆਏ ਸਨ, ਜਦੋਂਕਿ 10 ਤੋਂ 12 ਨੌਜਵਾਨ ਕਾਲਜ ਦੇ ਬਾਹਰ ਖੜ੍ਹੇ ਸਨ। ਮੁਲਜ਼ਮ ਨੇ ਲਕਸ਼ੈ ’ਤੇ ਬੁਰੀ ਤਰ੍ਹਾਂ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ’ਚ ਲਕਸ਼ੈ ਦੇ ਹੱਥਾਂ ਦੀਆਂ ਨਾੜਾਂ ਕੱਟ ਗਈਆਂ। ਕਾਹਲੀ ’ਚ ਲਕਸ਼ੈ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਜੌਹਲ ਹਸਪਤਾਲ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਹਾਦਸੇ 'ਚ ਮਰੇ 3 ਵਿਅਕਤੀਆਂ ਦੀ ਚੁੱਕੀ ਗਈ 6 ਲੱਖ ਦੀ ਨਕਦੀ ਤੇ ਸੋਨੇ ਦੀ ਚੇਨ
ਲਗਭਗ 4 ਘੰਟਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਲਕਸ਼ੈ ਨੂੰ ਬਚਾਇਆ ਗਿਆ ਪਰ ਡਾਕਟਰਾਂ ਨੇ ਕਿਹਾ ਕਿ ਲਕਸ਼ੈ ਦੇ ਹੱਥਾਂ ਦੀਆਂ ਨਾੜਾਂ ਕੁਝ ਕੱਟ ਗਈਆਂ ਹੈ, ਜਦੋਂਕਿ ਕੁਝ ਡੈੱਡ ਹੋ ਚੁੱਕੀਆਂ ਹਨ। ਹੱਥ ਨੂੰ ਕੰਮ ਕਰਨ ’ਚ ਲਗਭਗ 9 ਮਹੀਨੇ ਲੱਗ ਜਾਣਗੇ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਨਵੀਂ ਬਾਰਾਦਰੀ ਦੇ ਏ. ਐੱਸ. ਆਈ. ਬਲਕਰਨ ਸਿੰਘ ਮੌਕੇ ’ਤੇ ਪਹੁੰਚੇ। ਫਿਲਹਾਲ ਲਕਸ਼ੈ ਦੇ ਬਿਆਨ ਨਹੀਂ ਹੋ ਪਾਏ ਹਨ। ਪੁਲਸ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਕੇ 'ਤੇ ਮੌਤ, ਨਵੀਂ ਕਾਰ ਖ਼ਰੀਦ ਕੇ ਜਾ ਰਹੇ ਸਨ ਅੰਮ੍ਰਿਤਸਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਨਸਾਨੀਅਤ ਸ਼ਰਮਸਾਰ: ਹਾਦਸੇ 'ਚ ਮਰੇ 3 ਵਿਅਕਤੀਆਂ ਦੀ ਚੁੱਕੀ ਗਈ 6 ਲੱਖ ਦੀ ਨਕਦੀ ਤੇ ਸੋਨੇ ਦੀ ਚੇਨ
NEXT STORY