ਜਲਧਰ (ਪੁਨੀਤ)–ਟ੍ਰੇਨਾਂ ਦੀ ਦੇਰੀ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਇਸ ਸਿਲਸਿਲੇ ਵਿਚ ਨਵੀਂ ਦਿੱਲੀ ਤੋਂ ਚੱਲ ਕੇ ਵੈਸ਼ਨੋ ਦੇਵੀ ਜਾਣ ਵਾਲੀ 04081 ਸਮਰ ਸਪੈਸ਼ਲ 3 ਘੰਟੇ ਲੇਟ ਰਹੀ। ਦੁਰਗ ਸੁਪਰਫਾਸਟ 20847 ਦੁਪਹਿਰ 1.30 ਦੇ ਤੈਅ ਸਮੇਂ ਤੋਂ ਢਾਈ ਘੰਟੇ ਲੇਟ ਰਹਿੰਦੇ ਹੋਏ ਸ਼ਾਮ 4 ਵਜੇ ਦੇ ਲਗਭਗ ਕੈਂਟ ਪੁੱਜੀ। ਜਟ ਹਮਸਫਰ ਐਕਸਪ੍ਰੈੱਸ 22705 ਦੁਪਹਿਰ 2.20 ਦੇ ਤੈਅ ਸਮੇਂ ਤੋਂ ਸਵਾ 5 ਘੰਟੇ ਲੇਟ ਰਹਿੰਦੇ ਹੋਏ ਸ਼ਾਮ 7.36 ਵਜੇ ਜਲੰਧਰ ਕੈਂਟ ਪੁੱਜੀ। ਅਜਮੇਰ ਤੋਂ ਆਉਣ ਵਾਲੀ 19613 ਅੰਮ੍ਰਿਤਸਰ ਐਕਸਪ੍ਰੈੱਸ ਲੱਗਭਗ ਸਾਢੇ 4 ਵਜੇ ਲੇਟ ਰਹਿੰਦੇ ਹੋਏ ਦੁਪਹਿਰ 1.30 ਵਜੇ ਦੇ ਲੱਗਭਗ ਸਿਟੀ ਸਟੇਸ਼ਨ ’ਤੇ ਪੁੱਜੀ।
ਇਹ ਵੀ ਪੜ੍ਹੋ: Punjab: ਦੋਸਤਾਂ ਨਾਲ ਨਦੀ 'ਚ ਨਹਾਉਣ ਗਏ ਮਾਪਿਆਂ ਦੇ ਇਕਲੌਤੇ ਪੁੱਤ ਨਾਲ ਵਾਪਰੀ ਅਣਹੋਣੀ
12237 ਬੇਗਮਪੁਰਾ ਐਕਸਪ੍ਰੈੱਸ ਸਵਾ 4 ਘੰਟੇ ਲੇਟ ਰਹਿੰਦੇ ਹੋਏ ਸਵਾ 11 ਵਜੇ ਕੈਂਟ ਸਟੇਸ਼ਨ ਪਹੁੰਚੀ। ਆਗਰਾ-ਹੁਸ਼ਿਆਰਪੁਰ ਐਕਸਪ੍ਰੈੱਸ ਲੱਗਭਗ 50 ਮਿੰਟ ਲੇਟ ਰਹਿੰਦੇ ਹੋਏ ਸਿਟੀ ਸਟੇਸ਼ਨ ’ਤੇ ਪਹੁੰਚੀ। ਉਥੇ ਹੀ, 15707 ਕਟਿਹਾਰ-ਅੰਮ੍ਰਿਤਸਰ ਐਕਸਪ੍ਰੈੱਸ ਸਾਢੇ 3 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ 2 ਵਜੇ ਦੇ ਲੱਗਭਗ ਸਿਟੀ ਸਟੇਸ਼ਨ ’ਤੇ ਪੁੱਜੀ। ਨਾਂਦੇੜ-ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਪੌਣਾ ਘੰਟਾ ਲੇਟ ਰਹੀ। ਇਸੇ ਤਰ੍ਹਾਂ ਨਾਲ 15933 ਲਗਭਗ 2 ਘੰਟੇ ਲੇਟ ਸਪਾਟ ਹੋਈ।
ਪੁਣੇ ਤੋਂ ਜੰਮੂਤਵੀ ਜਾਣ ਵਾਲੀ 11077 ਜੇਹਲਮ ਐਕਸਪ੍ਰੈੱਸ 3 ਘੰਟੇ ਲੇਟ ਰਹੀ। ਹਾਵੜਾ ਤੋਂ ਅੰਮ੍ਰਿਤਸਰ ਜਾਣ ਵਾਲੀ 13005 ਹਾਵੜਾ ਮੇਲ ਲੱਗਭਗ 1 ਘੰਟੇ ਲੇਟ ਰਹਿੰਦੇ ਹੋਏ ਜਲੰਧਰ ਕੈਂਟ ਸਟੇਸ਼ਨ ’ਤੇ ਪੁੱਜੀ। ਡਾ. ਅੰਬੇਡਕਰ ਨਗਰ ਤੋਂ ਚੱਲਣ ਵਾਲੀ 12919 ਮਾਲਵਾ ਐਕਸਪ੍ਰੈੱਸ ਸਵਾ ਘੰਟਾ ਲੇਟ ਰਹੀ। ਜਾਮ ਨਗਰ ਤੋਂ ਆਉਣ ਵਾਲੀ 12477 ਲੱਗਭਗ ਪੌਣਾ ਘੰਟਾ ਦੇਰੀ ਨਾਲ ਪੁੱਜੀ। ਲੰਮੇ ਰੂਟਾਂ ਦੀਆਂ ਟ੍ਰੇਨਾਂ ਦੇ ਨਾਲ-ਨਾਲ ਕਈ ਲੋਕਲ ਟ੍ਰੇਨਾਂ ਵੀ ਲੇਟ ਰਹੀਆਂ। ਇਨ੍ਹਾਂ ਵਿਚ 64551 ਲੁਧਿਆਣਾ-ਛੇਹਰਟਾ ਸਵੇਰੇ 9.45 ਤੋਂ ਸਵਾ 2 ਘੰਟੇ ਲੇਟ ਰਹਿੰਦੇ ਹੋਏ 12 ਵਜੇ ਦੇ ਲੱਗਭਗ ਸਿਟੀ ਸਟੇਸ਼ਨ ’ਤੇ ਪੁੱਜੀ।
ਇਹ ਵੀ ਪੜ੍ਹੋ: ਡੇਰਾ ਬਿਆਸ ਜਾਣ ਵਾਲੀ ਸੰਗਤ ਦੇਵੇ ਧਿਆਨ, ਹੋਇਆ ਵੱਡਾ ਐਲਾਨ, ਇਨ੍ਹਾਂ ਤਾਰੀਖ਼ਾਂ ਨੂੰ...
ਜੰਮੂ ਰੂਟ ਦੀਆਂ ਰੱਦ ਕਈ ਅਹਿਮ ਟ੍ਰੇਨਾਂ ਹੋਈਆਂ ਬਹਾਲ
ਜੰਮੂ ਯਾਰਡ ਰੀ-ਮਾਡਲਿੰਗ ਦਾ ਕੰਮ ਪੂਰਾ ਹੋ ਜਾਣ ਕਰਕੇ ਰੱਦ ਕੀਤੀਆਂ ਗਈਆਂ ਵੱਖ-ਵੱਖ ਟ੍ਰੇਨਾਂ ਨੂੰ ਵੀਰਵਾਰ ਤੋਂ ਬਹਾਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਗੱਡੀ ਨੰਬਰ 12469/12470 (ਜੰਮੂ-ਕਾਨਪੁਰ), 12491/12492 (ਜੰਮੂ-ਬਰੌਨੀ ਹਫਤਾਵਾਰੀ), 14605/14606 (ਜੰਮੂ-ਯੋਗ ਨਗਰੀ ਰਿਸ਼ੀਕੇਸ਼ ਹਫਤਾਵਾਰੀ) ਅਤੇ 12265/12266 (ਜੰਮੂ-ਦਿੱਲੀ ਸਰਾਏ ਰੋਹੇਲਾ ਦੁਰੰਤੋ) ਸ਼ਾਮਲ ਹਨ। ਉਥੇ ਹੀ, 18101/18102 (ਜੰਮੂ-ਟਾਟਾ ਨਗਰ) ਅਤੇ 18309/18310 (ਜੰਮੂ-ਸੰਬਲਪੁਰ), ਜਿਨ੍ਹਾਂ ਨੂੰ ਰੀ-ਮਾਡਲਿੰਗ ਦੌਰਾਨ ਅੰਮ੍ਰਿਤਸਰ ਤੋਂ ਚਲਾਇਆ ਜਾ ਰਿਹਾ ਸੀ, ਹੁਣ ਦੁਬਾਰਾ ਜੰਮੂਤਵੀ ਸਟੇਸ਼ਨ ਤੋਂ ਚਲਾਇਆ ਜਾਵੇਗਾ। ਇਨ੍ਹਾਂ ਸਾਰੀਆਂ ਗੱਡੀਆਂ ਦਾ ਜਲੰਧਰ ਸਟੇਸ਼ਨ ਤੋਂ ਦੁਬਾਰਾ ਠਹਿਰਾਅ ਸ਼ੁਰੂ ਹੋ ਗਿਆ ਹੈ, ਜਿਸ ਨਾਲ ਯਾਤਰੀਆਂ ਨੂੰ ਇਕ ਵਾਰ ਫਿਰ ਪਹਿਲਾਂ ਵਰਗੀ ਸਹੂਲਤ ਪ੍ਰਾਪਤ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਤਹਿਸੀਲਾਂ ਵਾਲੇ ਦੇਣ ਧਿਆਨ, ਨਵੇਂ ਹੁਕਮ, 31 ਮਈ ਤੱਕ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਦੋਸਤਾਂ ਨਾਲ ਨਦੀ 'ਚ ਨਹਾਉਣ ਗਏ ਮਾਪਿਆਂ ਦੇ ਇਕਲੌਤੇ ਪੁੱਤ ਨਾਲ ਵਾਪਰੀ ਅਣਹੋਣੀ
NEXT STORY