ਜਾਡਲਾ, (ਜਸਵਿੰਦਰ)- ਟੈਕਨੀਕਲ ਯੂਨੀਅਨ ਪੰਜਾਬ ਦੇ ਸੱਦੇ ’ਤੇ ਸ. ਭ.ਸ ਨਗਰ ਦੇ ਬਿਜਲੀ ਕਾਮਿਆਂ ਵੱਲੋੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਰਕਲ ਦਫਤਰ ਪਾਵਰਕਾਮ ਗਡ਼੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਅਾਂ ਪ੍ਰਧਾਨ ਨੰਦ ਲਾਲ ਅਤੇ ਸਰਕਲ ਸਕੱਤਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਕੈਪਟਨ ਸਰਕਾਰ ਪਾਵਰਕਾਮ ਟ੍ਰਾਂਸਮਿਸ਼ਨ ਅਤੇ ਜਨਰੇਸ਼ਨ ਵਿਚ ਹਜ਼ਾਰਾਂ ਅਸਾਮੀਅਾਂ ਖਾਲੀ ਹੋਣ ਦੇ ਬਾਵਜੂਦ ਨਵੀਂ ਪੱਕੀ ਭਰਤੀ ਨਹੀਂ ਕਰ ਰਹੀ। ਨੌਜਵਾਨ ਡਿਗਰੀਆਂ ਪ੍ਰਾਪਤ ਕਰ ਕੇ ਬੇਰੋਜ਼ਗਾਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀਆਂ ਸੇਵਾ ਸ਼ਰਤਾਂ ਤਬਦੀਲ ਕਰ ਕੇ 3-3 ਸਾਲ ਮੁੱਢਲੀ ਤਨਖਾਹ ਦੇ ਕੇ ਹਰ ਮੁਲਾਜ਼ਮ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਠੇਕਾ ਕਾਮਿਅਾਂ ਨੂੰ ਪੱਕਾ ਕਰਨ ਬਾਰੇ ਵਿਧਾਨ ਸਭਾ ’ਚ ਬਿੱਲ ਪਾਸ ਹੋਣ ਦੇ ਬਾਵਜੂਦ ਪਾਵਰਕਾਮ ਤੇ ਹੋਰ ਅਦਾਰਿਆਂ ’ਚ ਕੰਮ ਕਰਦੇ ਹਜ਼ਾਰਾਂ ਕਾਮਿਅਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਬਿਜਲੀ ਕਾਮਿਅਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਉਹ ਹੈੱਡ ਆਫਿਸ ਪਟਿਆਲਾ ਅੱਗੇ ਆਪਣੇ ਪਰਿਵਾਰਾਂ ਸਮੇਤ ਧਰਨਾ ਦੇਣਗੇ। ਇਸ ਮੌਕੇ ਭੁਪਿੰਦਰ ਸਿੰਘ, ਕਮਲਦੇਵ ਸਿੰਘ, ਰਣਜੀਤ ਸਿੰਘ, ਸ਼ਿਵ ਹਰਸ਼ਪਾਲ, ਹਰਜੀਤ ਸਿੰਘ, ਸੁੱਚਾ ਸਿੰਘ, ਭਜਨ ਸਿੰਘ, ਇਕਬਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
4 ਧਮਾਕਿਆਂ ਨਾਲ ਕੰਬਿਆ ਮਕਸੂਦਾਂ ਥਾਣਾ, ਲੋਕਾਂ ਵਿਚ ਦਹਿਸ਼ਤ (ਤਸਵੀਰਾਂ)
NEXT STORY