ਜਲੰਧਰ (ਅਮਿਤ)— ਜਲੰਧਰ ਜ਼ਿਲੇ ਦੇ ਵੱਖ-ਵੱਖ ਰਿਕਾਰਡ ਰੂਮਾਂ ਵਿਚ ਰਿਕਾਰਡ ਦਾ ਵਿਗਿਆਨਿਕ ਢੰਗ ਨਾਲ ਰੱਖ-ਰਖਾਅ ਕਰਨ ਲਈ ਅਕਤੂਬਰ ਮਹੀਨੇ ਤੋਂ ਵਿਸ਼ੇਸ਼ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ਦੇ 4 ਜ਼ਿਲਿਆਂ 'ਚ ਵਿਸ਼ੇਸ਼ ਪ੍ਰਾਜੈਕਟਾਂ ਦੇ ਤਹਿਤ ਰਿਕਾਰਡ ਰੂਮਾਂ ਦੀ ਨੁਹਾਰ ਬਦਲਣ ਦਾ ਫੈਸਲਾ ਲਿਆ ਗਿਆ ਹੈ, ਜਿਸ 'ਚ ਜਲੰਧਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਲੁਧਿਆਣਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਬਠਿੰਡਾ ਜ਼ਿਲਾ ਵੀ ਮੌਜੂਦ ਹੈ। ਇਨ੍ਹਾਂ ਜ਼ਿਲਿਆਂ ਲਈ ਪੰਜਾਬ ਸਰਕਾਰ ਨੇ 8 ਕਰੋੜ ਰੁਪਏ ਵੀ ਜਾਰੀ ਕੀਤੇ ਹਨ।
ਡੀ. ਸੀ. ਨੇ ਸ਼ੁੱਕਰਵਾਰ ਨੂੰ ਸਹਾਇਕ ਕਮਿਸ਼ਨਰ ਹਿਮਾਂਸ਼ੂ ਜੈਨ, ਡੀ. ਆਰ. ਓ. ਜਸ਼ਨਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਸਮੇਤ ਰਿਕਾਰਡ ਰੂਮ ਦਾ ਦੌਰਾ ਕੀਤਾ। ਡੀ. ਸੀ. ਨੇ ਕਿਹਾ ਕਿ ਬਹੁਤ ਮਹੱਤਵਪੂਰਨ ਰਿਕਾਰਡ ਦੀ ਸੰਭਾਲ ਲਈ ਪੰਜਾਬ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਸਰਕਾਰ ਵੱਲੋਂ 4 ਜ਼ਿਲਿਆਂ ਨੂੰ ਇਸ ਕੰਮ ਲਈ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲੇ 'ਚ ਇਸ ਪ੍ਰਾਜੈਕਟ ਦੀ ਸਾਰੀ ਜ਼ਿੰਮੇਵਾਰੀ ਗੋਦਰੇਜ ਕੰਪਨੀ ਨੂੰ ਦਿੱਤੀ ਗਈ ਹੈ, ਜਿਸ 'ਚ ਪੜਾਅਬੱਧ ਤਰੀਕੇ ਨਾਲ ਰਿਕਾਰਡ ਦੀ ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਜਿੱਥੇ ਕੰਪੈਕਟਰਾਂ ਦਾ ਇਸਤੇਮਾਲ ਕੀਤਾ ਜਾਵੇਗਾ, ਉਥੇ ਰਿਕਾਰਡ ਨੂੰ ਸਲ੍ਹਾਭੇ ਅਤੇ ਹੋਰ ਮੌਸਮੀ ਤਬਦੀਲੀ ਤੋਂ ਬਚਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਰਿਕਰਾਡ ਦੀ ਸੰਭਾਲ ਦੇ ਨਾਲ ਕੰਪਲੈਕਸ 'ਚ ਕਾਫੀ ਕਮਰੇ ਕਿਸੇ ਹੋਰ ਉਦੇਸ਼ ਲਈ ਇਸਤੇਮਾਲ ਕੀਤੇ ਜਾ ਸਕਣਗੇ। ਕਿਉਂਕਿ ਇਸ ਪ੍ਰਾਜੈਕਟ ਤੋਂ ਬਾਅਦ ਰਿਕਾਰਡ ਲਈ ਮੌਜੂਦਾ ਸਥਾਨ ਦਾ ਸਿਰਫ 60 ਫੀਸਦੀ ਹੀ ਇਸਤੇਮਾਲ ਕਰਨਾ ਹੀ ਜ਼ਰੂਰੀ ਹੋਵੇਗਾ। ਡੀ. ਸੀ. ਨੇ ਕਿਹਾ ਕਿ ਜ਼ਿਲੇ 'ਚ ਬਹੁਤ ਇਤਿਹਾਸਕ ਅਤੇ ਮਹੱਤਵਪੂਰਨ ਰਿਕਾਰਡ ਮੌਜੂਦ ਹਨ, ਜਿਸ ਦੀ ਸੰਭਾਲ ਦੇ ਨਾਲ ਭਵਿੱਖ 'ਚ ਹੋਰ ਪ੍ਰਸ਼ਾਸਨਿਕ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਦਫਤਰੀ ਰਿਕਾਰਡ ਦੀ ਸੰਭਾਲ ਵਲ ਵਿਸ਼ੇਸ਼ ਧਿਆਨ ਦੇਣ।
ਬੱਸ ਸਟੈਂਡ ਨੇੜੇ ਵਾਪਰੇ ਗੋਲੀਕਾਂਡ 'ਚ ਸਰੰਡਰ ਕਰਨ ਵਾਲੇ ਅਰਸ਼ ਲਾਹੌਰੀਆ ਨੂੰ ਜੇਲ ਭੇਜਿਆ
NEXT STORY