ਕਿਸ਼ਨਗੜ੍ਹ (ਬੈਂਸ) : ਰਵਿਦਾਸੀਆ ਕੌਮ ਦੇ ਮਹਾਨ ਤੀਰਥ ਅਸਥਾਨ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ ਵਲੋਂ ਡੇਰੇ ਦੇ ਸੇਵਾਦਾਰਾਂ ਨਾਲ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ 11 ਜੂਨ ਨੂੰ ਉਕਤ ਡੇਰੇ ’ਚ ਡੇਰੇ ਦੇ ਸੰਸਥਾਪਕ ਬ੍ਰਹਮਲੀਨ ਸੰਤ ਸਰਵਣ ਦਾਸ ਮਹਾਰਾਜ ਜੀ ਦੀ ਸਾਲਾਨਾ ਬਰਸੀ ਕੋਰੋਨਾ ਮਹਾਮਾਰੀ ਦੇ ਸੰਕਟ ਕਰ ਕੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਤਹਿਤ ਮੁਲਤਵੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਖਾਲਿਸਤਾਨ ਦੀ ਮੰਗ ਕਾਰਨ ਜੱਥੇਦਾਰ 'ਤੇ ਭੜਕੇ 'ਰਵਨੀਤ ਬਿੱਟੂ'
ਉਨ੍ਹਾਂ ਅੱਗੇ ਦੱਸਿਆ ਕਿ ਸੰਗਤਾਂ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਪ੍ਰਸ਼ਾਸਨ ਵਲੋਂ ਬੇਸ਼ੱਕ 8 ਜੂਨ ਤੋਂ ਧਾਰਮਕ ਅਸਥਾਨ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ, ਜਦੋਂ ਕਿ ਧਾਰਮਕ ਅਸਥਾਨਾਂ ’ਤੇ ਸਮਾਗਮ ਮਨਾਉਣ ਦੀ ਅਜੇ ਤੱਕ ਕੋਈ ਖੁੱਲ੍ਹ ਨਹੀ ਹੈ। ਉਕਤ ਸਾਰੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਸਮੁੱਚੀਆਂ ਸੰਗਤਾਂ ਆਪੋ-ਆਪਣੇ ਘਰਾਂ ’ਚ ਬੈਠ ਕੇ ਪ੍ਰਚਾਰ-ਪ੍ਰਸਾਰ ਦੇ ਵੱਖ-ਵੱਖ ਟੀ. ਵੀ. ਚੈਨਲਾਂ ਰਾਹੀਂ ਸੰਤ ਨਿੰਰਜਣ ਦਾਸ ਮਹਾਰਾਜ ਜੀ ਤੇ ਹੋਰ ਸੰਤ ਮਹਾਪੁਰਸ਼ਾਂ ਦੇ ਪ੍ਰਵਚਨ ਸਰਵਣ ਕਰਦੇ ਹੋਏ ਬ੍ਰਹਮਲੀਨ ਸੰਤ ਸਰਵਣ ਦਾਸ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ।
ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਕੋਰੋਨਾ ਪੀੜਤਾਂ 'ਚ ਵਾਧਾ, ਇਕੋ ਪਰਿਵਾਰ ਦੇ 3 ਜੀਆ ਆਏ ਪਾਜ਼ੇਟਿਵ
ਜਲੰਧਰ : ਸਿਟੀ ਸਟੇਸ਼ਨ ਦੀ ਬੰਦ ਹੋਈ ਬੱਤੀ, ਸਿਹਤ ਕਰਮਚਾਰੀਆਂ ਨੇ ਟਾਰਚ ਜਗਾ ਕੇ ਕੀਤਾ ਕੰਮ
NEXT STORY