ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਮੁਲਾਜ਼ਮ ਇਸ Weekend ਨੂੰ ਲੰਮਾ ਬਣਾ ਸਕਦੇ ਹਨ, ਕਿਉਂਕਿ ਇਸ Weekend ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਕ ਹੋਰ ਛੁੱਟੀ ਆ ਗਈ ਹੈ। ਦਰਅਸਲ 12 ਸਤੰਬਰ ਨੂੰ ਪੰਜਾਬ 'ਚ ਸਾਰਾਗੜ੍ਹੀ ਦਿਵਸ ਦੇ ਕਾਰਨ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੈਲੰਡਰ ਨੋਟੀਫਿਕੇਸ਼ਨ ਨੰਬਰ 06/01/2024-2 ਪੀ. ਪੀ. 3/677 ਤਹਿਤ ਇਸ ਦਿਨ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ; 30 ਸਤੰਬਰ ਤਕ...
ਸ਼ੁੱਕਰਵਾਰ ਦੀ ਛੁੱਟੀ ਦੇ ਨਾਲ ਹੀ ਸ਼ਨੀਵਾਰ ਨੂੰ ਵੀ ਤਕਰੀਬਨ ਸਰਕਾਰੀ ਮੁਲਾਜ਼ਮਾਂ ਦੀ ਛੁੱਟੀ ਰਹਿੰਦੀ ਹੈ ਅਤੇ ਅਗਲੇ ਦਿਨ ਐਤਵਾਰ ਦੀ ਵੀ ਛੁੱਟੀ ਹੈ। ਇਸ ਤਰ੍ਹਾਂ ਇਸ ਹਫ਼ਤੇ ਲੰਬਾ ਵੀਕੈਂਡ ਆਉਣ ਕਾਰਨ ਮੁਲਾਜ਼ਮਾਂ ਦੀਆਂ ਮੌਜਾਂ ਲੱਗ ਗਈਆਂ ਹਨ। ਇੱਥੇ ਇਹ ਵੀ ਸਪਸ਼ਟ ਕਰ ਦਈਏ ਕਿ ਸ਼ੁੱਕਰਵਾਰ ਨੂੰ ਸੂਬੇ ਵਿਚ ਗਜ਼ਟਿਡ ਛੁੱਟੀ ਨਹੀਂ ਹੈ ਸਗੋਂ ਰਾਖਵੀਂ ਛੁੱਟੀ ਹੈ, ਜਿਸ ਕਾਰਨ ਇਸ ਦਿਨ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ-ਕਾਲਜ ਆਮ ਵਾਂਗ ਖੁੱਲ੍ਹੇ ਰਹਿਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਘਟਨਾ, ਗੁਰਦੁਆਰਾ ਕਾਰ ਸੇਵਾ ਵਿਖੇ ਲੱਗੀ ਅੱਗ, 3 ਸਰੂਪ ਅਗਨ ਭੇਟ
NEXT STORY