ਊਨਾ (ਰਾਜਵੀਰ)— ਜ਼ਿਲਾ ਫੂਡ ਸਪਲਾਈ ਵਿਭਾਗ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਕੀਤੇ ਗਏ ਨਿਰੀਖਣਾਂ ਦੌਰਾਨ 20 ਉੱਚਿਤ ਮੁੱਲ ਦੀਆਂ ਦੁਕਾਨਾਂ ਅਤੇ ਹਿ.ਪ੍ਰ. ਜ਼ਿਲਾ ਫੂਡ ਸਪਲਾਈ ਨਿਗਮ ਦੇ ਥੋਕ ਗੋਦਾਮਾਂ 'ਚ ਬੇਨਿਯਮੀਆਂ ਪਾਏ ਜਾਣ 'ਤੇ ਵਿਭਾਗ ਵੱਲੋਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ।
ਇਨ੍ਹਾਂ ਦੁਕਾਨ ਵਾਲਿਆਂ 'ਤੇ ਥੋਕ ਗੋਦਾਮਾਂ ਦੇ ਇੰਚਾਰਜਾਂ ਤੋਂ ਪ੍ਰਾਪਤ ਜਵਾਬਾਂ 'ਤੇ ਵਿਅਕਤੀਗਤ ਸੁਣਵਾਈ ਦੌਰਾਨ ਦਿੱਤੀਆਂ ਗਈਆਂ ਦਲੀਲਾਂ ਨੂੰ ਸਹੀ ਨਾ ਸਮਝਦੇ ਹੋਏ ਇਨ੍ਹਾਂ ਨੂੰ ਵਿਭਾਗ ਵੱਲੋਂ 1 ਲੱਖ 80 ਹਜ਼ਾਰ 983 ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਹ ਜਾਣਕਾਰੀ ਜ਼ਿਲਾ ਕੰਟਰੋਲਰ, ਜ਼ਿਲਾ ਫੂਡ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਰਾਜੀਵ ਸ਼ਰਮਾ ਨੇ ਦਿੱਤੀ।
ਇਸ ਦੇ ਇਲਾਵਾ 2 ਇੱਟਾਂ ਦੇ ਭੱਠਾ ਧਾਰਕਾਂ, ਇਕ ਮਿੱਟੀ ਦੇ ਤੇਲ ਦੇ ਡਿਪੂ ਧਾਰਕ ਅਤੇ 3 ਐੱਚ. ਪੀ. ਟੀ. ਏ. ਲਾਇਸੈਂਸ ਧਾਰਕਾਂ ਦੀ ਰਾਸ਼ੀ ਲੜੀਵਾਰ 20 ਹਜ਼ਾਰ, 3 ਹਜ਼ਾਰ ਅਤੇ 3 ਹਜ਼ਾਰ ਵੀ ਜ਼ਬਤ ਕੀਤੀ ਗਈ ਹੈ। ਉਨ੍ਹਾਂ ਨੇ ਜ਼ਿਲੇ ਦੇ ਸਾਰੇ ਉੱਚਿਤ ਮੁੱਲ ਦੇ ਦੁਕਾਨ ਧਾਰਕਾਂ, ਥੋਕ ਗੋਦਾਮਾਂ ਵਾਲਿਆਂ, ਇੱਟਾਂ ਦੇ ਭੱਠਾ ਧਾਰਕਾਂ ਅਤੇ ਐੱਚ. ਪੀ. ਟੀ. ਏ. ਲਾਇਸੈਂਸ ਧਾਰਕਾਂ ਨੂੰ ਕਿਹਾ ਕਿ ਉਹ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਕੰਮ ਕਰਨ।
330 ਪੇਟੀਅਾਂ ਸ਼ਰਾਬ ਬਰਾਮਦ
NEXT STORY