ਜਲੰਧਰ (ਕਸ਼ਿਸ਼)- ਵਿਆਹ ’ਚ ਹਰ ਮਾਂ-ਪਿਓ ਆਪਣੇ ਅਰਮਾਨਾਂ ਦੇ ਨਾਲ ਧੀ ਨੂੰ ਤੋਹਫੇ ਦੇ ਰੂਪ ’ਚ ਉਸ ਨੂੰ ਦਾਜ ਦਾ ਸਾਮਾਨ ਦਿੰਦਾ ਹੈ ਤਾਂ ਕਿ ਘਰੇਲੂ ਜੀਵਨ ’ਚ ਧੀ ਦੇ ਅੱਗੇ ਕੰਮ ਆ ਸਕੇ ਪਰ ਪਰਿਵਾਰਿਕ ਵਿਵਾਦ ਕਾਰਨ ਦਾਜ ਦਾ ਸਾਮਾਨ ਹੁਣ ਮਹਿਲਾ ਪੁਲਸ ਥਾਣੇ ਦੀ ਦਹਿਲੀਜ ’ਤੇ ਕਬਾੜ ਬਣਦਾ ਜਾ ਰਿਹਾ ਹੈ। ਪਤੀ ਦਾ ਘਰ ਛੱਡਣ ਦੇ ਬਾਅਦ ਦੁਲਹਣ ਤੇ ਉਸਦੇ ਪਰਿਵਾਰ ਨੂੰ ਇਸ ਸਾਮਾਨ ਤੋਂ ਵੀ ਦਿਲ ਭਰ ਗਿਆ ਹੈ। ਇਹੀ ਵਜ੍ਹਾ ਹੈ ਕਿ ਕੁਝ ਲੋਕ ਸਾਮਾਨ ਨੂੰ ਲੈਣ ਨਹੀਂ ਆ ਰਹੇ। ਥਾਣਿਆਂ ’ਚ ਜ਼ਿਆਦਾ ਜਗ੍ਹਾ ਨਾ ਹੋਣ ਕਾਰਨ ਇਸ ਸਾਮਾਨ ਦੀ ਰਖਵਾਲੀ ਪੁਲਸ ਲਈ ਆਫ਼ਤ ਬਣੀ ਹੈ। ਕਾਨੂੰਨੀ ਪ੍ਰਕਿਰਿਆ ਦੇ ਤਹਿਤ ਮਜ਼ਬੂਤੀ ’ਚ ਸੰਭਾਲ ਕਰਨੀ ਪੈਂਦੀ ਹੈ। ਸਾਲ 2022 ਦੇ 130 ਕੇਸਾਂ ਦੇ ਮੁਕਾਬਲੇ ਇਸ ਸਾਲ ਅਜੇ ਤੱਕ 19 ਜੂਨ ਤੱਕ 72 ਕੇਸ ਮਹਿਲਾ ਪੁਲਸ ਥਾਣਾ ’ਚ ਦਰਜ ਹੋ ਚੁੱਕੇ ਹਨ।
ਪੁਲਸ ਮਹਿਲਾ ਥਾਣੇ ’ਚ ਪਿਆ ਦਾਜ ਦਾ ਸਾਮਾਨ
ਪੀੜਤਾ ਦੋਸ਼ ਲਗਾਉਂਦੀ ਹੈ ਕਿ ਉਸਦਾ ਦਾਜ ਦਾ ਸਾਮਾਨ ਵਾਪਸ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਸਾਮਾਨ ਦੀ ਇਕ ਲਿਸਟ ਵੀ ਲਗਾਉਂਦੀ ਹੈ। ਇਸ ਕਾਰਨ ਪੁਲਸ ਕੇਸ ’ਚ ਅਮਾਨਤ ’ਚ ਖਿਆਨਤ ਦੀ ਧਾਰਾ ਲਗਾਉਂਦੀ ਹੈ। ਗ੍ਰਿਫ਼ਤਾਰੀ ਦੇ ਬਾਅਦ ਕੋਰਟ ’ਚ ਇਸ ਸਾਮਾਨ ਦੀ ਰਿਕਵਰੀ ਦੇ ਲਈ ਦੋਸ਼ੀ ਨੂੰ ਰਿਮਾਂਡ ’ਤੇ ਲਿਆ ਜਾਂਦਾ ਹੈ। ਜਿਸ ਦੇ ਬਾਅਦ ਸੁਹਰਾ ਪਰਿਵਾਰ ਤੋਂ ਸਾਮਾਨ ਦੀ ਬਰਾਮਦਗੀ ਕੀਤੀ ਜਾਂਦੀ ਹੈ। ਦੋਵਾਂ ਧਿਰਾਂ ਦੇ ਲਿਸਟ ’ਤੇ ਸਾਈਨ ਕਰਵਾਏ ਜਾਂਦੇ ਹਨ। ਜ਼ਮਾਨਤ ’ਤੇ ਬਹਿਸ ਦੌਰਾਨ ਰਿਕਵਰੀ ਦੀ ਫ਼ੀਸਦੀ ਨੂੰ ਵੀ ਆਧਾਰ ਬਣਾਇਆ ਜਾਂਦਾ ਹੈ।
ਇਹ ਵੀ ਪੜ੍ਹੋ- ਕਿਵੇਂ ਮਾਡਲ ਬਣੇਗਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ, ਲੰਮੀ-ਚੌੜੀ ਫੌਜ ਦੇ ਬਾਵਜੂਦ ਸਹੂਲਤਾਂ ਪੱਖੋਂ ਜ਼ੀਰੋ
ਸਾਮਾਨ ਦੀ ਦੇਖਭਾਲ ਬਣੀ ਪੁਲਸ ਦੀ ਮਜ਼ਬੂਰੀ
ਨਿਯਮਾਂ ਅਨੁਸਾਰ ਤਾਂ ਦਾਜ ਦੇ ਬਰਾਮਦ ਸਾਮਾਨ ਦੀ ਸੁਪਰਦਾਰੀ ਕੋਰਟ ਦੇ ਹੁਕਮ ’ਤੇ ਹੀ ਹੁੰਦੀ ਹੈ। ਜੇਕਰ ਦੁਲਹਣ ਤੁਰੰਤ ਲੈ ਜਾਣਾ ਚਾਹੇ ਤਾਂ ਪੰਚਾਇਤੀ ਪੱਧਰ ’ਤੇ ਲਿਖਤੀ ਸਹਿਮਤੀ ’ਚ ਇਹ ਸਾਮਾਨ ਵਾਪਸ ਕਰ ਦਿੱਤਾ ਜਾਂਦਾ ਹੈ। ਜੇਕਰ ਕੋਈ ਨਾ ਆਵੇ ਤਾਂ ਵਾਰ-ਵਾਰ ਨੋਟਿਸ ਭੇਜ ਕੇ ਬੇਨਤੀ ਕੀਤੀ ਜਾਂਦੀ ਹੈ। ਕਿਸੀ ਦੇ ਨਾ ਆਉਣ ’ਤੇ ਸਾਮਾਨ ਦੀ ਦੇਖਭਾਲ ਪੁਲਸ ਦੀ ਮਜ਼ਬੂਰੀ ਬਣ ਜਾਂਦੀ ਹੈ।
ਸਾਮਾਨ ਨਾ ਲੈ ਕੇ ਜਾਣ ਦੇ ਕਾਰਨ
ਤਫ਼ਤੀਸ਼ ’ਚ ਸਾਹਮਣੇ ਆਇਆ ਹੈ ਕਿ ਸਿਰਫ਼ ਕੁਝ ਫ਼ੀਸਦੀ ਪਰਿਵਾਰ ਦਾਜ ਦਾ ਸਾਮਾਨ ਲੈਣ ਨਹੀਂ ਆ ਰਹੇ। ਕਾਰਨ ਬਣਿਆ ਹੈ ਕਿ ਵਿਆਹ ਦੇ ਲੰਮੇ ਸਮੇਂ ਤੱਕ ਸਸੁਰਾਲ ’ਚ ਵਰਤੋਂ ਕੀਤੇ ਜਾਣ ਦੇ ਕਾਰਨ ਸਾਮਾਨ ਕਾਫ਼ੀ ਪੁਰਾਣਾ ਅਤੇ ਟੁੱਟਿਆ-ਫੁੱਟਿਆ ਹੋ ਜਾਂਦਾ ਹੈ। ਖੁੱਲ੍ਹੀ ਜਗ੍ਹਾ ਹੋਣ ਕਾਰਨ ਪਿੰਡ ਦੇ ਲੋਕ ਤਾਂ ਸਾਮਾਨ ਲੈ ਜਾਂਦੇ ਹਨ ਪਰ ਸ਼ਹਿਰੀ ਇਲਾਕੇ ’ਚ ਛੋਟੇ ਘਰ ਹੋਣ ਕਾਰਨ ਪ੍ਰੇਸ਼ਾਨੀ ਹੈ। ਸਾਮਾਨ ਨੂੰ ਰੱਖਣ ਦੇ ਲਈ ਜਗ੍ਹਾ ਨਾ ਹੋਣ ਕਾਰਨ ਕੁਝ ਪਰਿਵਾਰ ਦਾਜ ਦਾ ਸਾਮਾਨ ਲੈਣ ਨਹੀਂ ਆਉਂਦੇ।
ਇਹ ਵੀ ਪੜ੍ਹੋ- ਬਟਾਲਾ 'ਚ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਗਨ ਭੇਟ
ਮੀਂਹ ਤੇ ਤੇਜ਼ ਧੁੱਪ ’ਚ ਖ਼ਰਾਬ ਹੋ ਜਾਂਦੈ ਸਾਮਾਨ
ਪੁਲਸਕਰਮੀ ਵੀ ਦਾਜ ਦੇ ਸਾਮਾਨ ਨੂੰ ਲੈ ਕੇ ਚਿੰਤਾ ’ਚ ਰਹਿੰਦੇ ਹਨ ਪਰ ਜ਼ਬਤ ਸਾਮਾਨ ਨੂੰ ਰੱਖਣ ਲਈ ਉਨ੍ਹਾਂ ਦੇ ਕੋਲ ਵੀ ਜ਼ਿਆਦਾ ਜਗ੍ਹਾ ਨਹੀਂ ਮਿਲ ਪਾਉਂਦੀ ਹੈ। ਤੇਜ਼ ਧੁੱਪ ਤੇ ਮੀਂਹ ਦੇ ਦਿਨਾਂ ’ਚ ਸਾਮਾਨ ਥਾਣਾ ਕੰਪਲੈਕਸ ’ਚ ਬਾਹਰ ਧੂੜ ਫੱਕਦਾ ਰਹਿੰਦਾ ਹੈ। ਇਨ੍ਹਾਂ ’ਚ ਬੇਸ਼ਕੀਮਤੀ ਕੂਲਰ, ਪੱਖੇ, ਅਲਮਾਰੀ, ਬਕਸੇ ਤੇ ਮਿਰਰ ਸਣੇ ਹੋਰ ਸਾਮਾਨ ਜੰਗ ਤੇ ਕਬਾੜ ’ਚ ਬਦਲ ਰਿਹਾ ਹੈ।
ਇਹ ਵੀ ਪੜ੍ਹੋ- ਸਹੁਰੇ ਪਰਿਵਾਰ ਵਲੋਂ ਨੂੰਹ ਦਾ ਕਤਲ, ਮੁੰਡੇ ਵਾਲਿਆਂ ਨੇ ਖੁਦਕੁਸ਼ੀ ਦਿਖਾਉਣ ਲਈ ਕੀਤਾ ਇਹ ਕੰਮ
ਸਾਮਾਨ ਦੀ ਸੰਭਾਲ ’ਚ ਹੁੰਦੀ ਹੈ ਪ੍ਰੇਸ਼ਾਨੀ : ਐੱਸ. ਐੱਚ. ਓ. ਸੁਰਿੰਦਰ ਕੌਰ
ਮਹਿਲਾ ਥਾਣਾ ਦੀ ਐੱਸ. ਐੱਚ .ਓ. ਸੁਰਿੰਦਰ ਕੌਰ ਨੇ ਕਿਹਾ ਕਿ ਦਾਜ ਦੇ ਸਾਮਾਨ ਦੀ ਸੰਭਾਲ ’ਚ ਪ੍ਰੇਸ਼ਾਨੀ ਹੁੰਦੀ ਹੈ। ਪੀੜਤਾਂ ਪਰਿਵਾਰਾਂ ਨੂੰ ਤੁਰੰਤ ਸਾਮਾਨ ਵੀ ਸੌਂਪ ਦਿੱਤਾ ਜਾਂਦਾ ਹੈ ਪਰ ਕਈ ਕੋਰਟ ਤੋਂ ਸੁਪਰਦਾਨੀ ਕਰਵਾਉਂਦੇ ਹਨ। ਸਾਮਾਨ ਦਾ ਪੂਰਾ ਰਿਕਾਰਡ ਮੈਂਟੇਨ ਕੀਤਾ ਜਾਂਦਾ ਹੈ। ਸਬੰਧਿਤ ਪਰਿਵਾਰਾਂ ਨੂੰ ਨੋਟਿਸ ਦਿੱਤੇ ਜਾਂਦੇ ਹਨ ਪਰ ਕੁਝ ਫ਼ੀਸਦੀ ਪਰਿਵਾਰ ਸਾਮਾਨ ਲੈਣ ਨਹੀਂ ਆ ਰਹੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪੰਜਾਬ 'ਚ Monsoon ਨੂੰ ਲੈ ਕੇ ਆਈ ਵੱਡੀ ਖ਼ਬਰ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦੀ ਅਪਡੇਟ
NEXT STORY