ਰੂਪਨਗਰ, (ਵਿਜੇ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ-ਘਰ ਰੋਜ਼ਗਾਰ ਪ੍ਰੋਗਰਾਮ ਅਧੀਨ ਆਈ.ਟੀ.ਆਈ. ਰੂਪਨਗਰ ਵਿਖੇ ਲਗਾਏ ਦੋ ਰੋਜਾ ਮੈਗਾ ਰੋਜ਼ਗਾਰ ਮੇਲੇ ਦੌਰਾਨ ਪਹਿਲੇ ਦਿਨ 26 ਤੋਂ ਵੱਧ ਨਾਮੀ ਕੰਪਨੀਆਂ ਇਸ ਰੋਜ਼ਗਾਰ ਮੇਲੇ ਵਿਚ ਪਹੁੰਚੀਆਂ। ਰੋਜ਼ਗਾਰ ਮੇਲੇ ਦੀ ਬੀਤੇ ਦਿਨੀ ਡਾ. ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਸ਼ੁਰੂਆਤ ਕੀਤੀ। ਇਸ ਰੋਜ਼ਗਾਰ ਮੇਲੇ ਦੌਰਾਨ ਗੋਦਰੇਜ਼, ਮਹਿੰਦਰਾ ਐਂਡ ਮਹਿੰਦਰਾ, ਸਿਗਮਾ ਮੋਹਾਲੀ, ਸਵਰਾਜ ਮਾਜਦਾ ਲਿਮਟਿਡ, ਅਲੀਨਾ ਆਟੋ ਇੰਡਸਟ੍ਰੀਜ਼ ਫਿਲੋਰ, ਸੀ.ਐਮ.ਆਟੋ ਰੰਗੀਲਪੁਰ ਰੋਪਡ਼੍ਹ, ਭਾਖਡ਼ਾ ਬਜਾਜ ਸਰਵਿਸ ਸਟੇਸ਼ਨ ਭਰਤਗਡ਼੍ਹ, ਪ੍ਰੈਪਸ ਇੰਡਸਟਰੀ ਕੁਰਾਲੀ, ਭਾਖਡ਼ਾ ਹੁੰਡਈ ਰੋਪਡ਼੍ਹ ਆਦਿ ਵੱਲੋਂ ਵੱਖ-ਵੱਖ ਟਰੇਡਾਂ ਨਾਲ ਸਬੰਧਤ 90 ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਇਆ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਰਵਿੰਦਰਪਾਲ ਸਿੰਘ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਜਨਰੇਸ਼ਨ ਅਫਸਰ ਨੇ ਦੱਸਿਆ ਕਿ ਇਸ ਦੋ ਰੋਜ਼ਾ ਮੇਲੇ ਦੌਰਾਨ 805 ਬੇਰੋਜ਼ਗਾਰ ਉਮੀਦਵਾਰਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਉਂਦੇ ਹੋਏ ਭਾਗ ਲਿਆ ਗਿਆ ਅਤੇ 394 ਉਮੀਦਵਾਰਾਂ ਵੱਲੋਂ ਵੱਖ-ਵੱਖ ਕੰਪਨੀਆਂ ਨੂੰ ਇੰਟਰਵਿਊ ਦਿੱਤੀ ਗਈ।
ਇੰਨਾਂ ’ਚੋਂ 263 ਨੂੰ ਸ਼ਾਰਟਲਿਸਟ ਕੀਤਾ ਗਿਆ ਜਦਕਿ 90 ਬੇਰੋਜ਼ਗਾਰਾਂ ਨੂੰ ਨੌਕਰੀ ਪੱਤਰ ਸੌਂਪੇ ਗਏ। ਉਨ੍ਹਾਂ ਕਿਹਾ ਕਿ ਸੂਬੇ ’ਚ ਲੱਗਣ ਵਾਲੇ ਇਹ ਰੋਜ਼ਗਾਰ ਮੇਲੇ ਹੁਨਰਮੰਦ ਤੇ ਗੈਰ ਹੁਨਰਮੰਦ ਨੌਜਵਾਨਾਂ ਲਈ ਰੋਜ਼ਗਾਰ ਹਾਸਲ ਕਰਨ ਲਈ ਸੁਨਿਹਰੀ ਮੌਕਾ ਪ੍ਰਦਾਨ ਕਰ ਰਹੇ ਹਨ। ਇਸ ਮੈਗਾ ਰੋਜ਼ਗਾਰ ਮੇਲੇ ਦੌਰਾਨ ਰਾਜੀਵ ਕੁਮਾਰ ਗੁਪਤਾ ਵਧੀਕ ਡਿਪਟੀ ਕਮਿਸ਼ਨਰ (ਜ), ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜਸਪ੍ਰੀਤ ਸਿੰਘ ਸਹਾਇਕ ਕਮਿਸ਼ਨਰ (ਜ), ਰਵਿੰਦਰਪਾਲ ਸਿੰਘ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਜਨਰੇਸ਼ਨ ਅਫਸਰ, ਬਲਵੀਰ ਸਿੰਘ ਪ੍ਰਿਸੀਪਲ ਆਈ.ਟੀ.ਆਈ. ਰੂਪਨਗਰ, ਸਤਪਾਲ ਮੁੱਖ ਅਧਿਆਪਕ ਉਦਯੋਗਿਕ ਸਿਖਲਾਈ ਸੰਸਥਾ, ਜਗਮੋਹਨ ਸਿੰਘ ਮੁੱਖ ਅਧਿਆਪਕ ਉਦਯੋਗਿਕ ਸਿਖਲਾਈ ਸੰਸਥਾ (ਇਸ) ਮੋਰਿੰਡਾ, ਮਹਿੰਦਰਾ ਐਂਡ ਮਹਿੰਦਰਾ ਦੇ ਮਹਿੰਦਰਪਾਲ ਸਿੰਘ ਅਤੇ ਆਰ.ਬੀ. ਸਿੰਘ , ਕੁਲਦੀਪ ਸਿੰਘ ਜੀ.ਆਈ., ਹਰੀ ਰਾਮ ਜੀ.ਆਈ., ਕਮਲ ਚੰਦ ਜੀ.ਆਈ., ਲਖਵੀਰ ਸਿੰਘ ਸੁਪਰਡੰਟ, ਹਰਵਿੰਦਰ ਸਿੰਘ ਸੀਨੀਅਰ ਸਹਾਇਕ, ਸੁਖਪਾਲ ਸਿੰਘ ਸੀਨੀਅਰ ਸਹਾਇਕ, ਹਰਦੀਪ ਸਿੰਘ ਸੀਨੀਅਰ ਸਹਾਇਕ ਅਤੇ ਸਮੂਹ ਆਈ.ਟੀ.ਆਈ. ਸਟਾਫ ਅਤੇ ਉਦਮੀ ਹਾਜ਼ਰ ਸਨ।
10 ਦਿਨਾਂ ਤੋਂ ਸੀ.ਡੀ. ਮਾਰਕੀਟ ’ਚ ਲੱਗੇ ਨੇ ਗੰਦਗੀ ਦੇ ਢੇਰ
NEXT STORY