ਰੂਪਨਗਰ (ਕੈਲਾਸ਼)—ਸਰਕਾਰ ਵੱਲੋਂ ਲੋਕਾਂ ਨੂੰ ਸੁਵਿਧਾ ਦੇਣ ਲਈ ਬਣਾਈਆਂ ਜਾਣ ਵਾਲੀਆਂ ਯੋਜਨਾਵਾਂ ਜਮੀਨੀ ਪੱਧਰ 'ਤੇ ਕਈ ਵਾਰ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਣ ਬਣ ਜਾਂਦੀਆਂ ਹਨ। ਬਜ਼ੁਰਗਾਂ ਨੂੰ ਮਿਲਣ ਵਾਲੀ ਬੁਢਾਪਾ ਪੈਨਸ਼ਨ ਬਜ਼ੁਰਗਾਂ ਲਈ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀ ਕਿਉਂਕਿ ਇਸਦਾ ਲਾਭ ਲੈਣ ਲਈ ਬਜ਼ੁਰਗਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ।
ਜਾਣਕਾਰੀ ਦਿੰਦੇ ਹੋਏ ਸ਼ਮੀਰ ਸਿੰਘ ਪੁੱਤਰ ਖੇਮ ਸਿੰਘ ਨੇ ਦੱਸਿਆ ਕਿ ਉਸਦੀ ਉਮਰ 83 ਸਾਲ ਦੀ ਹੈ ਅਤੇ ਉਹ ਚੱਲਣ ਫਿਰਨ 'ਚ ਵੀ ਅਸਮਰਥ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਦਿਲ ਸਬੰਧੀ ਬੀਮਾਰੀ ਵੀ ਹੈ ਅਤੇ ਉਨ੍ਹਾਂ ਦਾ ਆਮਦਨ ਦਾ ਨਾ ਤਾਂ ਕੋਈ ਹੋਰ ਸਾਧਨ ਹੈ ਨਾ ਹੀ ਉਨ੍ਹਾਂ ਕੋਲ ਕੋਈ ਜਮੀਨ ਜਾਇਦਾਦ। ਇਸ ਲਈ ਉਨ੍ਹਾਂ ਦਾ ਗੁਜਾਰਾ ਵੀ ਮੁਸ਼ਕਿਲਾਂ ਭਰਿਆ ਹੈ। ਉਨਉਨ੍ਹਾਂ ਦੇ ਦੋ ਪੁੱਤਰ ਹਨ ਪਰ ਉਨ੍ਹਾਂ ਦਾ ਵੀ ਕੰਮ -ਕਾਜ ਜ਼ਿਆਦਾ ਨਾ ਹੋਣ ਕਾਰਣ ਉਹ ਸਹਾਇਤਾ ਕਰਨ 'ਚ ਅਸਮਰਥ ਹਨ ਜਿਸ ਲਈ ਉਨ੍ਹਾਂ ਨੇ 9 ਮਾਰਚ 2019 ਨੂੰ ਬੁਢਾਪਾ ਪੈਨਸ਼ਨ ਲਈ ਆਪਣੇ ਕਾਗਜ਼ਾਤ ਸੇਵਾ ਕੇਂਦਰ ਸ੍ਰੀ ਅੰਮ੍ਰਿਤਸਰ 'ਚ ਜਮ੍ਹਾ ਕਰਵਾਏ ਸੀ ਪਰ ਉਹ ਸੇਵਾ ਕੇਂਦਰ ਅਤੇ ਬੁਢਾਪਾ ਪੈਨਸ਼ਨ ਦੇਣ ਵਾਲੀ ਦਫਤਰ ਦੇ ਵਾਰ-ਵਾਰ ਚੱਕਰ ਲਗਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਰ ਵਾਰ ਇਕ ਹੀ ਜਵਾਬ ਮਿਲਦਾ ਹੈ ਕਿ ਉਨ੍ਹਾਂ ਦੀ ਫਾਇਲ 'ਤੇ ਇਤਰਾਜ ਲਾਇਆ ਗਿਆ ਹੈ।
ਸ਼ਮੀਰ ਸਿੰਘ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਵੀ ਉਹ ਪੰਜ ਵਾਰ ਬੁਢਾਪਾ ਪੈਨਸ਼ਨ ਲਈ ਫਾਇਲਾਂ ਜਮ੍ਹਾ ਕਰਵਾ ਚੁੱਕੇ ਹਨ ਪਰ ਉਹ ਕਿੱਥੇ ਗੁੰਮ ਹੋਈਆਂ ਇਸਦੀ ਕੋਈ ਜਾਣਕਾਰੀ ਉਨ੍ਹਾਂ ਨੂੰ ਨਹੀ ਦਿੱਤੀ ਜਾਂਦੀ। ਇਸ ਸਬੰਧੀ ਉਨ੍ਹਾਂ ਸਬੰਧਤ ਅਧਿਕਾਰੀਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਹਾਰ ਕੀਤੀ ਹੈ ਕਿ ਉਨ੍ਹਾਂ ਨੂੰ ਮਿਲਣ ਵਾਲੀ ਬੁਢਾਪਾ ਪੈਨਸ਼ਨ ਦੀ ਅਦਾਇਗੀ ਤੁਰੰਤ ਸ਼ੁਰੂ ਕੀਤੀ ਜਾਵੇ।
ਕੋਡ ਆਫ ਕੰਡਕਟ ਲਾਗੂ ਹੋਣ ਕਾਰਣ ਰੁਕੀ ਬਜ਼ੁਰਗ ਦੀ ਬੁਢਾਪਾ ਪੈਨਸ਼ਨ
ਜਦੋਂ ਬੁਢਾਪਾ ਪੈਨਸ਼ਨ ਸਬੰਧ ੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਰਚ ਅਪ੍ਰੈਲ ਅਤੇ ਮਈ 'ਚ ਚੋਣਾਂ ਦੇ ਕਾਰਣ ਕੋਡ ਆਫ ਕੰਡਕਟ ਲਾਗੂ ਸੀ। ਜਿਸ ਕਾਰਣ ਪੈਨਸ਼ਨਾਂ ਦਾ ਕੰਮ ਠੱਪ ਪਿਆ ਸੀ ਅਤੇ ਬੁਢਾਪਾ ਪੈਨਸ਼ਨ ਜਾਰੀ ਕਰਨ 'ਚ ਦੇਰੀ ਹੋਈ। ਪਰ ਜੂਨ ਤੋਂ ਸਾਰੇ ਕੰਮ ਸਮਾਨ ਰੂਪ 'ਚ ਸ਼ੁਰੂ ਹੋ ਚੁੱਕੇ ਹਨ ਅਤੇ ਬਜ਼ੁਰਗਾਂ ਲਈ ਮਿਲਣ ਵਾਲੀ ਬੁਢਾਪਾ ਪੈਨਸ਼ਨ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ।
ਫਿਰ ਲੱਗਿਆ ਫਾਇਲ 'ਤੇ ਇਤਰਾਜ
ਸੂਤਰ ਦੱਸਦੇ ਹਨ ਕਿ ਸ਼ਮੀਰ ਸਿੰਘ ਦੀ ਬੁਢਾਪਾ ਪੈਨਸ਼ਨ ਦੀ ਫਾਇਲ 'ਤੇ ਫਿਰ ਤੋ ਗ੍ਰਹਿਣ ਲੱਗ ਗਿਆ ਕਿਉਂਕਿ ਸਬੰਧਤ ਵਿਭਾਗ ਦੁਆਰਾ ਇਤਰਾਜ ਲਾਇਆ ਗਿਆ ਹੈ ਕਿ ਉਹ ਫਾਇਲ 'ਚ ਕਮੀਆਂ ਨੂੰ ਦੂਰ ਕਰਨ ਲਈ ਸੇਵਾ ਕੇਂਦਰ 'ਚ ਫਿਰ ਤੋਂ ਸੰਪਰਕ ਕਰਨ।
ਜਾਣ-ਬੁੱਝ ਕੇ ਲਾਏ ਜਾ ਰਹੇ ਇਤਰਾਜ
ਜਦੋਂ ਸਮੀਰ ਸਿੰਘ ਨੂੰ ਫਾਇਲ 'ਤੇ ਲੱਗੇ ਇਤਰਾਜ ਸਬੰਧੀ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਜਾਣ ਬੁੱਝ ਕੇ ਇਤਰਾਜ ਲਗਾ ਰਿਹਾ ਹੈ। ਉਨ੍ਹਾਂ ਦੋ ਟੁੱਕ ਸ਼ਬਦਾਂ 'ਚ ਕਿਹਾ ਕਿ ਸਰਕਾਰ ਵੀ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਲਈ ਟਾਲਮਟੋਲ ਦੀ ਨੀਤੀ ਆਪਣਾ ਰਹੀ ਹੈ ਜਿਸ ਕਾਰਣ ਬਜ਼ੁਰਗਾਂ ਨੂੰ ਇਕ ਤਾਂ ਬੁਢਾਪਾ ਪੈਨਸ਼ਨ ਤੋਂ ਵਾਂਝੇ ਰਹਿਣਾ ਪੈਂਦਾ ਹੈ ਅਤੇ ਦੂਸਰਾ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਇਸ ਮੌਕੇ ਉਨ੍ਹਾਂ ਸਰਕਾਰ ਦੀ ਨੀਤੀ 'ਤੇ ਵੀ ਸਵਾਲ ਖੜੇ ਕੀਤੇ ਹਨ।
ਸਮਾਰਟ ਹੋਣਗੇ ਆਂਗਣਵਾੜੀ ਕੇਂਦਰ, ਨਿਗਰਾਨੀ ਲਈ ਮਿਲਣਗੇ ਸਮਾਰਟਫੋਨ ਅਤੇ ਟੈਬ
NEXT STORY