ਹੈਲਥ ਡੈਸਕ- ਵਧਦੀ ਉਮਰ ਵਿੱਚ ਜੀਵਨਸਾਥੀ ਦਾ ਸਾਥ ਸਿਰਫ਼ ਇੱਕ ਇਮੋਸ਼ਨਲ ਪੱਖੋਂ ਨਹੀਂ, ਸਗੋਂ ਚੰਗੀ ਸਿਹਤ ਦੀ ਗਾਰੰਟੀ ਵੀ ਹੈ। ਭਾਰਤੀ ਬਜ਼ੁਰਗਾਂ 'ਤੇ ਕੀਤੇ ਗਏ ਇੱਕ ਤਾਜ਼ਾ ਅਧਿਐਨ ਵਿੱਚ ਇਹ ਖ਼ੁਲਾਸਾ ਹੋਇਆ ਹੈ ਕਿ ਜੀਵਨਸਾਥੀ ਨੂੰ ਖੋਹ ਚੁੱਕੇ ਬਜ਼ੁਰਗਾਂ ਦੀ ਸਿਹਤ ਅਤੇ 'ਹੈਲਦੀ ਏਜਿੰਗ' (ਤੰਦਰੁਸਤ ਬੁਢਾਪਾ) 'ਤੇ ਇਸ ਦਾ ਡੂੰਘਾ ਤੇ ਬੁਰਾ ਅਸਰ ਪੈ ਰਿਹਾ ਹੈ।
ਰਿਪੋਰਟ ਮੁਤਾਬਕ, ਜੀਵਨਸਾਥੀ ਦੇ ਚਲੇ ਜਾਣ ਤੋਂ ਬਾਅਦ ਬਜ਼ੁਰਗ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਘਟਾ ਦਿੰਦੇ ਹਨ। ਇਸ ਕਾਰਨ ਨਾ ਸਿਰਫ਼ ਮਾਨਸਿਕ ਤਣਾਅ ਵਧਦਾ ਹੈ, ਸਗੋਂ ਸਰੀਰਕ ਸ਼ਕਤੀ ਵੀ ਤੇਜ਼ੀ ਨਾਲ ਘਟਦੀ ਹੈ। ਖੋਜ ਅਨੁਸਾਰ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਇਕੱਲਾਪਣ ਡਿਪਰੈਸ਼ਨ, ਯਾਦਾਸ਼ਤ ਦੀ ਕਮਜ਼ੋਰੀ ਅਤੇ ਬਹੁਤ ਜ਼ਿਆਦਾ ਥਕਾਵਟ ਵਰਗੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ।
ਇਹ ਵੀ ਪੜ੍ਹੋ- ਜੰਗ ਵਿਚਾਲੇ UAE 'ਚ 19 ਭਾਰਤੀ ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਇਹ ਸਖ਼ਤ ਕਾਰਵਾਈ
ਅਧਿਐਨ ਵਿੱਚ ਬਜ਼ੁਰਗਾਂ ਦੀ ਜੀਵਨ ਗੁਣਵੱਤਾ (ਲਾਈਫ ਕੁਆਲਿਟੀ) ਨੂੰ 100 ਅੰਕਾਂ ਦੇ ਪੈਮਾਨੇ 'ਤੇ ਮਾਪਿਆ ਗਿਆ, ਜਿਸ 'ਚ ਵਿਆਹੁਤਾ ਬਜ਼ੁਰਗਾਂ ਦਾ ਸਕੋਰ 83 ਅੰਕ (ਬਿਹਤਰ ਸਿਹਤ) ਰਿਹਾ, ਜਦਕਿ ਇਕੱਲੇ ਬਜ਼ੁਰਗਾਂ ਦਾ ਸਕੋਰ 74 ਅੰਕ (ਘੱਟ ਸਿਹਤਮੰਦ) ਰਿਹਾ। ਇੰਡੈਕਸ ਵਿੱਚ ਆਈ ਮਹਿਜ਼ 1 ਪੁਆਇੰਟ ਦੀ ਗਿਰਾਵਟ ਬੁਢਾਪੇ ਨੂੰ 2 ਤੋਂ 3 ਸਾਲ ਵਧਾ ਦਿੰਦੀ ਹੈ। ਯਾਨੀ ਕਿ ਸਮਾਜਿਕ ਰੂਪ ਵਿੱਚ ਸਰਗਰਮ ਰਹਿ ਕੇ ਇੱਕ ਬਜ਼ੁਰਗ ਖ਼ੁਦ ਨੂੰ 9 ਤੋਂ 12 ਸਾਲ ਜ਼ਿਆਦਾ ਜਵਾਨ ਅਤੇ ਊਰਜਾਵਾਨ ਮਹਿਸੂਸ ਕਰ ਸਕਦਾ ਹੈ।
64,500 ਨਾਗਰਿਕਾਂ 'ਤੇ ਕੀਤੇ ਗਏ ਇਸ ਰਿਸਰਚ 'ਚ 23 ਫੀਸਦੀ ਲੋਕ ਅਜਿਹੇ ਹਨ ਜੋ ਬਿਨਾਂ ਜੀਵਨਸਾਥੀ ਦੇ ਰਹਿ ਰਹੇ ਹਨ। ਲਗਭਗ 11 ਫੀਸਦੀ ਬਜ਼ੁਰਗ ਜਾਣਬੁੱਝ ਕੇ ਸਮਾਜਿਕ ਮੇਲ-ਜੋਲ ਤੋਂ ਦੂਰੀ ਬਣਾ ਲੈਂਦੇ ਹਨ, ਜੋ ਕਿ ਉਨ੍ਹਾਂ ਦੀ ਸਿਹਤ ਲਈ ਸਭ ਤੋਂ ਵੱਡਾ ਖ਼ਤਰਾ ਹੈ। ਮਾਹਿਰਾਂ ਅਨੁਸਾਰ, ਜੇਕਰ ਬਜ਼ੁਰਗ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਨਿਰੰਤਰ ਮੇਲ-ਜੋਲ ਬਣਾ ਕੇ ਰੱਖਣ, ਧਾਰਮਿਕ ਜਾਂ ਸਮਾਜਿਕ ਸਮਾਗਮਾਂ ਵਿੱਚ ਹਿੱਸਾ ਲੈਣ, ਪਾਰਕਾਂ ਜਾਂ ਕੁਦਰਤੀ ਸਥਾਨਾਂ ਦੀ ਸੈਰ ਕਰਨ, ਯੋਗਾ, ਕਸਰਤ ਜਾਂ ਮਾਰਨਿੰਗ ਵਾਕ ਕਰਨ, ਕਦੇ-ਕਦੇ ਬਾਹਰ ਖਾਣਾ ਖਾਣ ਜਾਣ, ਸੱਭਿਆਚਾਰਕ ਪ੍ਰੋਗਰਾਮ ਜਾਂ ਸਿਨੇਮਾ ਦੇਖਣ ਜਾਂ ਕਮਿਊਨਿਟੀ ਮੀਟਿੰਗਾਂ ਵਿੱਚ ਆਪਣੀ ਰਾਏ ਦੇਣੀ ਸ਼ੁਰੂ ਕਰਨ ਤਾਂ ਉਨ੍ਹਾਂ ਦਾ ਬੁਢਾਪਾ ਖੁਸ਼ਹਾਲ ਹੋ ਸਕਦਾ ਹੈ।
ਇਹ ਵੀ ਪੜ੍ਹੋ- ਹੁਣ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਪੰਪਾਂ 'ਤੇ ਲੱਗ ਸਕਦੀਆਂ ਲੰਬੀਆਂ ਲਾਈਨਾਂ, ਜਾਣੋ ਕੀ ਹੈ ਕਾਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Air India ਦੀ ਸ਼ਰਮਨਾਕ ਕਰਤੂਤ! ਹਾਈ ਕੋਰਟ ਦੇ ਜੱਜ ਨੂੰ ਪਰੋਸਿਆ 'ਫੰਗਸ' ਵਾਲਾ ਖਾਣਾ, ਫਿਰ...
NEXT STORY