ਜਲੰਧਰ,(ਪੁਨੀਤ)- ਬੀਤੇ ਦਿਨ ਹਨੇਰੀ-ਤੂਫਾਨ ਆਉਣ ਕਾਰਨ ਬਿਜਲੀ ਦੇ ਫਾਲਟਾਂ ਦੀ ਗਿਣਤੀ 1 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਿਸ ਨੂੰ ਠੀਕ ਕਰਨ ਲਈ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਵੀਰਵਾਰ ਨੂੰ ਪਏ ਉਕਤ ਫਾਲਟਸ ਦੀਆਂ ਸ਼ਿਕਾਇਤਾਂ ਸ਼ੁੱਕਰਵਾਰ ਨੂੰ ਵੀ ਆਉਣੀਆਂ ਜਾਰੀ ਰਹੀਆਂ, ਜਿਸ ਦੀ ਮੁਰੰਮਤ ਸ਼ਾਮ ਤੱਕ ਜਾਰੀ ਰਹੀ । ਬੀਤੇ ਦਿਨ ਲਗਭਗ 650 ਸ਼ਿਕਾਇਤਾਂ ਆਈਆਂ ਸਨ, ਜਿਨ੍ਹਾਂ 'ਚੋਂ ਸ਼ਾਮ ਤਕ 90 ਫੀਸਦੀ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਸੀ ਪਰ ਅੱਜ ਸਵੇਰੇ ਮਿਲੀਆਂ ਸ਼ਿਕਾਇਤਾਂ ਨੇ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਦੇ ਕੰਮ ਵਿਚ ਹੋਰ ਵਾਧਾ ਕਰ ਦਿੱਤਾ । ਅਧਿਕਾਰੀਆਂ ਦਾ ਕਹਿਣਾ ਹੈ ਕਿ ਸਬੰਧਤ ਐੱਸ. ਡੀ. ਓ. ਅਤੇ ਐਕਸੀਅਨਾਂ ਨੂੰ ਫਾਲਟ ਠੀਕ ਕਰਨ ਦੇ ਸਬੰਧ ਵਿਚ ਲਗਾਤਾਰ ਸੰਪਰਕ ਕੀਤਾ ਗਿਆ, ਜਿਸ ਨਾਲ ਮੁਰੰਮਤ ਦੇ ਕੰਮ ਵਿਚ ਤੇਜ਼ੀ ਆਈ ।
ਉਥੇ ਹੀ ਡੀ. ਸੀ. ਦਫਤਰ ਦੇ ਬਾਹਰ ਲੱਗੇ ਟਰਾਂਸਫਾਰਮਰ ਵਿਚ ਅੱਜ ਬਾਅਦ ਦੁਪਹਿਰ ਅੱਗ ਲੱਗ ਗਈ, ਜਿਸ ਕਾਰਨ ਹਫੜਾ-ਦਫੜੀ ਮਚ ਗਈ ਕਿਉਂਕਿ ਕੁਝ ਲੋਕ ਉਸ ਸਮੇਂ ਟਰਾਂਸਫਾਰਮਰ ਦੇ ਕੋਲ ਖੜੇ ਸਨ, ਜੋ ਅੱਗ ਤੋਂ ਬਚਣ ਲਈ ਇਧਰ-ਉਧਰ ਭੱਜਣ ਲੱਗ ਪਏ । ਇਸ ਫਾਲਟ ਨੂੰ ਠੀਕ ਕਰਨ ਵਿਚ ਕਈ ਘੰਟੇ ਲੱਗ ਗਏ, ਜਿਸ ਦਾ ਅਸਰ ਨੇੜਲੇ ਇਲਾਕਿਆਂ ਵਿਚ ਬਿਜਲੀ ਸਪਲਾਈ 'ਤੇ ਪਿਆ । ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਫਾਲਟ ਦੀ ਸ਼ਿਕਾਇਤ ਕਰਨ ਤੋਂ ਕਾਫੀ ਸਮੇਂ ਬਾਅਦ ਬਿਜਲੀ ਕਰਮਚਾਰੀ ਮੌਕੇ 'ਤੇ ਆਏ, ਜਿਸ ਨਾਲ ਉਨ੍ਹਾਂ ਦੇ ਕੰਮਕਾਜ ਪ੍ਰਭਾਵਿਤ ਹੋਏ ।
ਸਾਢੇ 3 ਘੰਟੇ 'ਚ 2.4 ਕਰੋੜ ਦੇ ਬਿਜਲੀ ਬਿੱਲਾਂ ਦੀ ਹੋਈ ਕਲੈਕਸ਼ਨ
NEXT STORY