ਜਲੰਧਰ (ਮਹੇਸ਼)–ਕਮਿਸ਼ਨਰੇਟ ਪੁਲਸ ਵੱਲੋਂ ਸਮਰਾਏ-ਦਾਦੂਵਾਲ ਰੋਡ ’ਤੇ ਭਾਰੀ ਗੋਲ਼ੀਬਾਰੀ ਤੋਂ ਬਾਅਦ ਐਨਕਾਊਂਟਰ ਕੀਤੇ ਗਏ ਗੈਂਗਸਟਰਾਂ ਜਸਕਰਨ ਸਿੰਘ ਕਰਣ ਅਤੇ ਫਤਹਿਦੀਪ ਸਿੰਘ ਉਰਫ਼ ਪ੍ਰਦੀਪ ਸੈਣੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਪੁਲਸ ਨੇ ਦੋਵਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ਤਾਂ ਕਿ ਉਨ੍ਹਾਂ ਤੋਂ ਹੋਰ ਪੁੱਛਗਿੱਛ ਕਰਕੇ ਉਨ੍ਹਾਂ ਨਾਲ ਜੁੜੇ ਹੋਰ ਅਪਰਾਧਿਕ ਕਿਸਮ ਦੇ ਲੋਕਾਂ ਦਾ ਪਤਾ ਲਾਇਆ ਜਾ ਸਕੇ।
ਕਰਨ ਅਤੇ ਫਤਹਿਦੀਪ ਦੇ ਮੌਕੇ ਤੋਂ ਫ਼ਰਾਰ ਹੋਏ ਸਾਥੀ ਲਵ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਪੁਲਸ ਟੀਮਾਂ ਰੇਡ ਕਰ ਰਹੀਆਂ ਹਨ। ਪੁਲਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲੇ ਵਿਚ ਜ਼ਖ਼ਮੀ ਹੋਏ ਪੁਲਸ ਮੁਲਾਜ਼ਮਾਂ ਪਲਵਿੰਦਰ ਕੁਮਾਰ ਅਤੇ ਦਿਲਰਾਜ ਦੀ ਹਾਲਤ ਵਿਚ ਕਾਫ਼ੀ ਸੁਧਾਰ ਆਇਆ ਹੈ ਅਤੇ ਉਨ੍ਹਾਂ ਨੂੰ ਵੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਮੱਥਾ ਟੇਕ ਘਰ ਪਰਤੇ ਨੌਜਵਾਨ ਨੂੰ ਦੋਸਤਾਂ ਨੇ ਬੁਲਾ ਲਿਆ ਬਾਹਰ, ਫਿਰ ਮਾਪਿਆਂ ਨੂੰ ਆਏ ਫੋਨ ਨੇ ਉਡਾ 'ਤੇ ਹੋਸ਼
ਐਨਕਾਊਂਟਰ ਕੀਤੇ ਗਏ ਗੈਂਗਸਟਰਾਂ ਖ਼ਿਲਾਫ਼ ਥਾਣਾ ਸਦਰ ਜਮਸ਼ੇਰ ਵਿਚ ਦਰਜ ਕੀਤੀ ਗਈ ਐੱਫ. ਆਈ. ਆਰ. ਨੰਬਰ 235 ਵਿਚ ਬੀ. ਐੱਨ. ਐੱਸ. ਦੀਆਂ ਧਾਰਾਵਾਂ 109, 121 (1), 132, 221, 3 (5) ਅਤੇ ਆਰਮਜ਼ ਐਕਟ ਲਾਇਆ ਗਿਆ ਹੈ। ਐੱਫ਼ ਆਈ. ਆਰ. ਮੁਤਾਬਕ ਸ਼ੁੱਕਰਵਾਰ ਨੂੰ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲੇ ਤੋਂ ਪਹਿਲਾਂ ਤਿੰਨੋਂ ਗੈਂਗਸਟਰ ਇਕ ਹੀ ਮੋਟਰਸਾਈਕਲ ’ਤੇ ਸਵਾਰ ਸਨ। ਜਿਉਂ ਹੀ ਉਨ੍ਹਾਂ ਪੁਲਸ ਪਾਰਟੀ ਦੀ ਗੱਡੀ ਆਪਣੇ ਪਿੱਛੇ ਆਉਂਦੀ ਵੇਖੀ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਜਸਕਰਨ ਅਤੇ ਫਤਹਿਦੀਪ ਬਾਈਕ ਤੋਂ ਉਤਰ ਕੇ ਗੰਨੇ ਦੇ ਖੇਤਾਂ ਵਿਚ ਪੈਦਲ ਹੀ ਫ਼ਰਾਰ ਹੋ ਗਏ, ਜਦਕਿ ਮੋਟਰਸਾਈਕਲ ਸਵਾਰ ਫ਼ਰਾਰ ਹੋਣ ਵਿਚ ਸਫਲ ਹੋ ਗਿਆ।
ਇਹ ਵੀ ਪੜ੍ਹੋ- ਜਲੰਧਰ ਦੇ ਮੋਹਿਤ ਦੁੱਗ ਨੇ ਅਮਰੀਕਾ 'ਚ ਕਰਵਾਈ ਬੱਲੇ-ਬੱਲੇ, ਜਿੱਤਿਆ ਸਿਲਵਰ ਮੈਡਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੰਦੀ ਛੋੜ ਦਿਵਸ ਨੂੰ ਸਮਰਪਿਤ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ 'ਚ ਸਜਾਇਆ ਗਿਆ ਨਗਰ ਕੀਰਤਨ
NEXT STORY