ਜਲੰਧਰ (ਸੋਨੂੰ) — ਇਥੋਂ ਦੇ ਥਾਣਾ ਭਾਰਗਵ ਕੈਂਪ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਜਾਅਲੀ ਕਰੰਸੀ ਦੇ ਨਾਲ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 7 ਹਜ਼ਾਰ ਦੇ ਜਾਲੀ ਨੋਟ ਬਰਾਮਦ ਕੀਤੇ ਹਨ। ਥਾਣਾ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜਗਦੀਸ਼, ਏ. ਐੱਸ. ਆਈ. ਅਜੇ ਪਾਲ ਨੇ ਤਿਲਕ ਨਗਰ ਇਲਾਕੇ ਤੋਂ ਗਸ਼ਤ ਦੌਰਾਨ ਇਨ੍ਹਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨੀਸ਼ ਭਗਤ ਪੁੱਤਰ ਚੰਦਰ ਭਗਤ ਵਾਸੀ ਤੇਲੀਆ ਮੁਹੱਲਾ ਬਸਤੀ ਸ਼ੇਖ, ਰਾਹੁਲ ਪੁੱਤਰ ਕੁਲਦੀਪ ਉਸ ਦਾ ਭਰਾ ਯਸ਼ਪਾਲ ਉਰਫ ਪ੍ਰਿੰਸ ਵਾਸੀ ਕੋਟ ਸਦੀਕ ਅਕਾਸ਼ ਪੁੱਤਰ ਰਮੇਸ਼ ਕੁਮਾਰ ਵਾਸੀ ਗੁਲਾਬੀਆ ਮੁਹੱਲਾ, ਰੋਹਿਤ ਭਾਟੀਆ ਪੁੱਤਰ ਪ੍ਰਦੀਪ ਭਾਟੀਆ ਵਾਸੀ ਮਨਜੀਤ ਨਗਰ ਦੇ ਰੂਪ 'ਚ ਹੋਈ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 500-500 ਦੇ 7 ਹਜ਼ਾਰ ਰੁਪਏ ਦੇ ਜਾਲੀ ਨੋਟ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੁਸ਼ਯੰਤ ਸ਼ਰਮਾ ਬਣਿਆ ਚੈੱਸ ਦਾ ਚੈਂਪੀਅਨ ਤੇ ਯੁਵਮ ਰਿਹਾ ਸਭ ਤੋਂ ਛੋਟੀ ਉਮਰ ਦਾ ਮੁਕਾਬਲੇਬਾਜ਼
NEXT STORY