ਨਵਾਂਸ਼ਹਿਰ (ਤ੍ਰਿਪਾਠੀ/ਚਮਨ/ਜਸਵਿੰਦਰ) - ਨਵਾਂਸ਼ਹਿਰ ਪੁਲਸ ਵੱਲੋਂ ਨਵਾਂਸ਼ਹਿਰ ਦੀ ਮਾਣਯੋਗ ਅਦਾਲਤ 'ਚ ਜਾਅਲੀ ਦਸਤਾਵੇਜ਼ ਦੇ ਆਧਾਰ 'ਤੇ ਕਿਸੇ ਆਪਣੇ ਕਰੀਬੀ ਦੀ ਜ਼ਮਾਨਤ ਦੇਣ ਵਾਲੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਪੁਲਸ ਵੱਲੋਂ 14 ਅਗਸਤ, 2014 ਨੂੰ ਮਾਮਲਾ ਨੰਬਰ 67 ਅਧੀਨ 411 2014 ਸਾਹਿਲ ਉਰਫ ਬਿੱਟੂ ਵਾਸੀ ਮਕਸੂਦਾ, ਰਾਜੂ ਉਰਫ ਭੋਲਨ ਵਾਸੀ (ਬਿਹਾਰ) ਗੋਪਾਲ ਕੁਮਾਰ ਤੇ ਸ਼ੇਰੂ ਉਰਫ ਰਾਜੂ ਨਾਮੀ ਵਿਅਕਤੀਆਂ 'ਤੇ ਕਾਨੂਨੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਸੀ। ਉਸ ਮਾਮਲੇ 'ਚ ਸ਼ਾਮਲ ਵਿਅਕਤੀ ਗੋਪਾਲ ਕੁਮਾਰ ਪੁੱਤਰ ਉਮੇਸ਼ ਸਿੰਘ ਵਾਸੀ ਭਾਜਲਪੁਰਾ (ਬਿਹਾਰ) ਦੀ ਜ਼ਮਾਨਤ ਉਸਦੇ ਇਕ ਕਰੀਬੀ ਰਿਸ਼ਤੇਦਾਰ ਦੇਵ ਰਾਜ ਪੁੱਤਰ ਮਦਨ ਲਾਲ ਵਾਸੀ ਦੇਵੀਦਾ ਅਰਾਈਆ (ਹੁਸ਼ਿਆਰਪੁਰ) ਨੇ ਦਿੱਤੀ ਸੀ। ਜ਼ਮਾਨਤ ਦੇ ਤੌਰ 'ਤੇ ਲਾਏ ਕਾਗਜ਼ਾਤ ਦੀ ਜਾਂਚ-ਪੜਤਾਲ ਹੁਸ਼ਿਆਰਪੁਰ ਪੁਲਸ ਕਪਤਾਨ ਵੱਲੋਂ ਕਰਨ 'ਤੇ ਉਕਤ ਕਾਗਜ਼ਾਤ ਜਾਅਲੀ ਪਾਏ ਗਏ, ਜਿਸ ਬਾਰੇ ਪੁਲਸ ਕਪਤਾਨ ਹੁਸ਼ਿਆਰਪੁਰ ਨੇ ਉਪਰੋਕਤ ਮਾਮਲਾ ਸ਼ਹੀਦ ਭਗਤ ਸਿੰਘ ਨਗਰ ਦੀ ਮਾਣਯੋਗ ਅਦਾਲਤ 'ਚ ਇਕ ਜੁਡੀਸ਼ੀਅਲ ਮਜ੍ਰਿਸਟ੍ਰੇਟ ਸ. ਅਰਸ਼ਵੀਰ ਸੰਧੂ ਦੇ ਧਿਆਨ 'ਚ ਲਿਆਂਦਾ। ਇਸ 'ਤੇ ਕਾਰਵਾਈ ਕਰਦੇ ਹੋਏ ਮਾਣਯੋਗ ਜੱਜ ਅਰਸ਼ਵੀਰ ਸੰਧੂ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਸ ਕਪਤਾਨ ਲਿਖਤੀ ਸ਼ਿਕਾਇਤ ਕਰ ਕੇ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਦੀ ਹਦਾਇਤ ਦਿੱਤੀ। ਥਾਣਾ ਸਿਟੀ ਨਵਾਂਸਹਿਰ ਦੇ ਐੱਸ. ਐੱਚ. ਓ. ਨੇ ਦੇਵ ਰਾਜ ਪੁੱਤਰ ਮਦਨ ਲਾਲ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਸਪਰੇਅ ਕਰਦਿਆਂ ਬੇਹੋਸ਼ ਹੋਏ ਕਿਸਾਨ ਦੀ ਮੌਤ
NEXT STORY