ਜਲੰਧਰ (ਸੋਨੂੰ): ਮੋਦੀ ਸਰਕਾਰ ਦੀ ਖੇਤੀ ਸੁਧਾਰ ਬਿੱਲ ਦੇ ਖ਼ਿਲਾਫ ਅੱਜ ਪੰਜਾਬ ਦੇ ਕਿਸਾਨ ਵਲੋਂ ਸਾਂਸਦਾਂ ਅਤੇ ਕੇਂਦਰੀ ਮੰਤਰੀਆਂ ਦੇ ਘਰਾਂ ਦੇ ਬਾਹਰ ਯੂਨੀਅਨ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 7 ਐੱਮ. ਪੀ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ 'ਚ ਸ਼੍ਰੋਮਣੀ ਅਕਾਲੀ ਦੇ ਦਲ ਪ੍ਰਧਾਨ ਸੁਖਬੀਰ ਬਾਦਲ ਦੇ ਘਰ ਦਾ ਘਿਰਾਓ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਜਲੰਧਰ 'ਚ ਅੱਜ ਐੱਮ.ਪੀ. ਸੰਤੋਖ ਸਿੰਘ ਚੌਧਰੀ ਦੇ ਘਰ ਦੇ ਬਾਹਰ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਕਿਸਾਨ ਨਕੋਦਰ ਸ਼ਾਹ ਤੋਂ ਆ ਰਹੇ ਸਨ ਤਾਂ ਉਨ੍ਹਾਂ ਨੂੰ ਦਿਹਾਤੀ ਲਾਂਬੜੇ ਦੇ ਕੋਲ ਘੇਰਾ ਪਾ ਲਿਆ ਗਿਆ ਅਤੇ ਸ਼ਹਿਰ ਵੱਲ ਨੂੰ ਨਹੀਂ ਆਉਣ ਦਿੱਤਾ ਗਿਆ। ਇਸ ਦੌਰਾਨ ਇਹ ਕਿਸਾਨ ਸੁਲਤਾਨ ਲੋਧੀ ਤੋਂ ਹੁੰਦੇ ਹੋਏ ਘੁੰਮ-ਘੁਮਾ ਕੇ ਐੱਮ.ਪੀ. ਸੰਤੋਖ ਸਿੰਘ ਦੀ ਕੋਠੀ ਦੇ ਘਰ ਦੇ ਬਾਹਰ ਪਹੁੰਚੇ ਅਤੇ ਉਨ੍ਹਾਂ ਨੇ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਯੂਨੀਅਨ ਦੇ ਨੇਤਾਵਾਂ ਦੇ ਕਿਸਾਨ ਆਰਡੀਨੈਂਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਮੌਕੇ 'ਤੇ ਪਹੁੰਚੇ ਡੀ.ਸੀ. ਗੁਰਮੀਤ ਸਿੰਘ , ਡੀ.ਸੀ.ਪੀ. ਸੁਧਰਵੀਦੀ, ਡੀ.ਸੀ.ਪੀ.ਨਰੇਸ਼ ਡੋਗਰਾ, ਏ.ਡੀ.ਸੀ.ਪੀ. ਬੈਨੀਪਾਲ. ਏ.ਪੀ.ਸੀ ਚੇਤਰਾ ਪੁਲਸ ਪਾਰਟੀ ਨਾਲ ਪਹੁੰਚੇ। ਜਦੋਂ ਇਸ ਸਬੰਧੀ ਜਦੋਂ ਨਰੇਸ਼ ਡੋਗਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਮੰਗਾਂ ਮੰਨਣਾ ਦਾ ਭਰੋਸਾ ਦਿੱਤਾ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਹੜੇ ਕਿਸਾਨ ਪਿੱਛੇ ਰੋਕੇ ਗਏ ਹਨ ਉਹ ਕਿਸਾਨ ਸੰਤੋਖ ਸਿੰਘ ਚੌਧਰੀ ਦੇ ਘਰ ਦੇ ਬਾਹਰ ਪਹੁੰਚੇ ਗਏ ਹਨ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ।
ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦਾ ਕਹਿਰ, 18 ਨਵੇਂ ਮਾਮਲੇ ਆਏ ਸਾਹਮਣੇ
NEXT STORY