ਜਲੰਧਰ (ਵਰੁਣ) : ਸਰਕਾਰੀ ਗਰਾਂਟ ਦੀ ਨਿੱਜੀ ਵਰਤੋਂ ਕਰਕੇ ਕਰੀਬ 60 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਲੋੜੀਂਦੇ ਸਾਬਕਾ ਕੌਂਸਲਰ ਵਿੱਕੀ ਕਾਲੀਆ ਦੇ ਪੁੱਤਰ ਅੰਸ਼ੂਮਨ ਕਾਲੀਆ ਨੇ ਸਰੇਂਡਰ ਕਰ ਦਿੱਤਾ ਹੈ। ਅੰਸ਼ੁਮਨ ਨੇ ਅਦਾਲਤ 'ਚ ਸਰੇਂਡਰ ਕੀਤਾ, ਜਿਸ ਤੋਂ ਬਾਅਦ ਥਾਣਾ 8 ਦੀ ਪੁਲਸ ਨੇ ਉਸ ਨੂੰ ਆਪਣੀ ਹਿਰਾਸਤ 'ਚ ਲੈ ਲਿਆ।
ਅੰਸ਼ੁਮਨ ਕਾਫੀ ਸਮੇਂ ਤੋਂ ਫਰਾਰ ਸੀ, ਜਿਸ ਦੀ ਭਾਲ 'ਚ ਪੁਲਸ ਨੇ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਪਰ ਉਹ ਪੁਲਸ ਦੇ ਹੱਥ ਨਹੀਂ ਆ ਸਕਿਆ। ਥਾਣਾ-8 ਦੇ ਵਧੀਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਕਾਗਜ਼ੀ ਕਾਰਵਾਈ ਕਰਕੇ ਉਸ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ। ਅੰਸ਼ੁਮਨ ਕਾਲੀਆ ਨੇ ਕਈ ਵਾਰ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਪਰ ਉਸ ਦੀ ਜ਼ਮਾਨਤ ਮਨਜ਼ੂਰ ਨਹੀਂ ਹੋਈ।
ਭਗੌੜਾ ਕਰਾਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਭੇਜਿਆ ਜੇਲ੍ਹ
NEXT STORY