ਹੁਸ਼ਿਆਰਪੁਰ (ਰਾਕੇਸ਼)-ਥਾਣਾ ਬੁੱਲ੍ਹੋਵਾਲ ਪੁਲਸ ਨੇ ਠੱਗੀ ਕਰਨ ਅਤੇ ਗਾਲੀ-ਗਲੋਚ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਇੰਦਰਜੀਤ ਪੁੱਤਰ ਕਰਮ ਚੰਦ ਨਿਵਾਸੀ ਲਾਚੋਵਾਲ ਨੇ ਦੱਸਿਆ ਕਿ ਕੁਲਦੀਪ ਕੁਮਾਰ ਸਹੋਤਾ ਪੁੱਤਰ ਕ੍ਰਿਸ਼ਨ ਪਾਲ ਨਿਵਾਸੀ ਗਲੀ ਨੰਬਰ 7, ਨਿਊ ਮਨਸਾ ਦੇਵੀ ਹਦੀਆਬਾਦ, ਸਤਨਾਮਪੁਰਾ ਫਗਵਾੜਾ, ਜ਼ਿਲ੍ਹਾ ਕਪੂਰਥਲਾ, ਹਾਲ ਨਿਵਾਸੀ ਮੁਹੱਲਾ ਗੋਕਲ ਨਗਰ, ਹੁਸ਼ਿਆਰਪੁਰ, ਮਾਲਕ ਗੁਰੂ ਕਿਰਪਾ ਟ੍ਰੈਵਲ ਏਜੰਸੀ ਅੱਡਾ ਲਾਚੋਵਾਲ ਅਤੇ ਗੁਰਪ੍ਰੀਤ ਕੌਰ ਪੁੱਤਰੀ ਜਸਵਿੰਦਰ ਪਾਲ ਨੇ ਉਸ ਦੇ ਲੜਕੇ ਨੂੰ ਇਟਲੀ ਭੇਜਣ ਦੇ ਨਾਂ ’ਤੇ ਉਸ ਨਾਲ 12 ਲੱਖ ਰੁਪਏ ਦੀ ਠੱਗੀ ਮਾਰੀ ਅਤੇ ਗਾਲੀ-ਗਲੋਚ ਕੀਤਾ। ਮਾਮਲੇ ਦੀ ਜਾਂਚ ਡੀ. ਐੱਸ. ਪੀ. ਗ੍ਰਾਮੀਣ ਵੱਲੋਂ ਕੀਤੀ ਗਈ। ਐੱਸ. ਐੱਸ. ਪੀ. ਦੇ ਹੁਕਮਾਂ ’ਤੇ ਪੁਲਸ ਨੇ ਦੋਹਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ: 5 ਵਜੇ ਪਾਈ ਲਾਟਰੀ ਨੇ 6 ਵਜੇ ਮਜ਼ਦੂਰ ਨੂੰ ਬਣਾਇਆ ਕਰੋੜਪਤੀ! ਨਿਕਲਿਆ 3 ਕਰੋੜ ਦਾ ਇਨਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਪੰਜਾਬ: 5 ਵਜੇ ਪਾਈ ਲਾਟਰੀ ਨੇ 6 ਵਜੇ ਮਜ਼ਦੂਰ ਨੂੰ ਬਣਾਇਆ ਕਰੋੜਪਤੀ! ਨਿਕਲਿਆ 3 ਕਰੋੜ ਦਾ ਇਨਾਮ
NEXT STORY