ਜਲੰਧਰ (ਜ. ਬ.)–ਕੈਨੇਡਾ ਵਿਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਨਮਕੀਨ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਤੋਂ ਬਾਪ-ਬੇਟੇ ਟਰੈਵਲ ਏਜੰਟ ਨੇ 9 ਲੱਖ 70 ਹਜ਼ਾਰ ਰੁਪਏ ਠੱਗ ਲਏ। ਕੰਮ ਨਾ ਹੋਣ ’ਤੇ ਪੀੜਤ ਨੇ ਜਦੋਂ ਗੋਪਾਲ ਨਗਰ ਦੇ ਬਾਪ-ਬੇਟੇ ਤੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ। ਅਜਿਹੇ ਵਿਚ ਪੀੜਤ ਨੇ ਪੁਲਸ ਨੂੰ ਦੋਵਾਂ ਦੀ ਸ਼ਿਕਾਇਤ ਕੀਤੀ ਜਿਸ ਦੀ ਜਾਂਚ ਦੇ ਬਾਅਦ ਥਾਣਾ ਨੰਬਰ 2 ਦੀ ਪੁਲਸ ਨੇ ਰਾਹੁਲ ਚੋਪੜਾ ਅਤੇ ਉਸ ਦੇ ਪਿਤਾ ਅਜੇ ਚੋਪੜਾ ਉਰਫ਼ ਭੋਲਾ ਪੁੱਤਰ ਸੋਮ ਭਾਰਤੀ ਦੋਵੇਂ ਵਾਸੀ ਗੋਪਾਲ ਨਗਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ।
ਇਹ ਵੀ ਪੜ੍ਹੋ: ਐਕਸ਼ਨ 'ਚ ਸੀ. ਐੱਮ. ਭਗਵੰਤ ਮਾਨ, ਜੇਲ੍ਹ ਮਹਿਕਮੇ ਦੇ ਅਧਿਕਾਰੀਆਂ ਨੂੰ ਦਿੱਤੇ ਇਹ ਦਿਸ਼ਾ-ਨਿਰਦੇਸ਼
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਾਲੂ ਗੁਪਤਾ ਪੁੱਤਰ ਢਾਲ ਚੰਦ ਗੁਪਤਾ ਵਾਸੀ ਸਤਨਾਮ ਨਗਰ ਨੇੜੇ ਨਵੀਂ ਦਾਣਾ ਮੰਡੀ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਕੰਮ ਬੰਦ ਹੋਣ ਕਾਰਨ ਉਹ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਸੀ। ਅਜਿਹੇ ਵਿਚ ਉਸ ਨੇ ਫੇਸਬੁੱਕ ’ਤੇ ਇਕ ਇਸ਼ਤਿਹਾਰ ਵੇਖਿਆ, ਜਿਸ ਨੂੰ ਰਾਹੁਲ ਚੋਪੜਾ ਨੇ ਅਪਲੋਡ ਕੀਤਾ ਸੀ। ਰਾਹੁਲ ਨੇ ਇਸ਼ਤਿਹਾਰ ਵਿਚ ਵਿਦੇਸ਼ ਭੇਜਣ ਦਾ ਦਾਅਵਾ ਕੀਤਾ ਸੀ। ਫੇਸਬੁੱਕ ਤੋਂ ਰਾਹੁਲ ਦੇ ਆਫ਼ਿਸ ਦਾ ਪਤਾ ਲੈ ਕੇ ਉਹ ਉਨ੍ਹਾਂ ਦੇ ਗੋਪਾਲ ਨਗਰ ਸਥਿਤ ਦਫਤਰ ਪਹੁੰਚ ਗਿਆ। ਸ਼ਾਲੂ ਨੇ ਕਿਹਾ ਕਿ ਆਫ਼ਿਸ ਵਿਚ ਰਾਹੁਲ ਅਤੇ ਉਸ ਦਾ ਪਿਤਾ ਅਜੇ ਚੋਪੜਾ ਮੌਜੂਦ ਸਨ। ਉਸ ਨੇ ਦੋਵਾਂ ਨੂੰ ਦੱਸਿਆ ਕਿ ਉਸ ਕੋਲ ਪਾਸਪੋਰਟ ਵੀ ਨਹੀਂ ਹੈ। ਬਾਪ-ਬੇਟੇ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਖ਼ੁਦ ਉਸ ਦਾ ਪਾਸਪੋਰਟ ਬਣਾਉਣਗੇ ਅਤੇ ਕੈਨੇਡਾ ਵਿਚ ਵਰਕ ਪਰਮਿਟ ਲਗਾਉਣ ਦਾ ਕੁੱਲ ਖਰਚਾ 20 ਲੱਖ ਰੁਪਏ ਆਵੇਗਾ। ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ 3 ਦਿਨ ਬਾਅਦ ਸ਼ਾਲੂ ਗੁਪਤਾ ਨੇ ਏਜੰਟ ਬਾਪ-ਬੇਟੇ ਦੇ ਆਫਿਸ ਵਿਚ ਜਾ ਕੇ 2 ਲੱਖ 70 ਹਜ਼ਾਰ ਰੁਪਏ ਦੇ ਦਿੱਤੇ, ਜਦਕਿ 10 ਪਾਸਪੋਰਟ ਸਾਈਜ਼ ਫੋਟੋਆਂ ਵੀ ਦਿੱਤੀਆਂ।
ਇਹ ਵੀ ਪੜ੍ਹੋ: ਟਾਂਡਾ ਵਿਖੇ ਅੱਗ ਨੇ ਵਰਾਇਆ ਕਹਿਰ, ਗ਼ਰੀਬਾਂ ਦੇ ਆਸ਼ਿਆਨੇ ਹੋਏ ਸੜ ਕੇ ਸੁਆਹ (ਤਸਵੀਰਾਂ)
ਕੁਝ ਦਿਨਾਂ ਬਾਅਦ ਉਨ੍ਹਾਂ ਨੇ ਸ਼ਾਲੂ ਤੋਂ 7 ਲੱਖ ਰੁਪਏ ਦੀ ਮੰਗ ਕੀਤੀ। ਸ਼ਾਲੂ ਨੇ ਕਿਹਾ ਕਿ ਕੁਝ ਰਿਸ਼ਤੇਦਾਰਾਂ ਦੀ ਮਦਦ ਨਾਲ ਉਸ ਨੇ 7 ਲੱਖ ਰੁਪਏ ਦਾ ਪ੍ਰਬੰਧ ਕੀਤਾ ਅਤੇ ਏਜੰਟ ਬਾਪ-ਬੇਟੇ ਦੇ ਆਫ਼ਿਸ ਵਿਚ ਜਾ ਕੇ ਪੈਸੇ ਦੇ ਆਇਆ। ਉਸ ਤੋਂ ਬਾਅਦ ਕਥਿਤ ਮੁਲਜ਼ਮਾਂ ਨੇ ਉਸ ਨੂੰ ਹੋਰ ਵੀ ਪੈਸਿਆਂ ਦਾ ਪ੍ਰਬੰਧ ਕਰਨ ਲਈ ਕਿਹਾ ਅਤੇ ਕਿਹਾ ਕਿ ਜਲਦ ਹੀ ਉਸ ਦਾ ਕੰਮ ਬਣ ਜਾਵੇਗਾ। ਦੋਸ਼ ਹੈ ਕਿ ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਦੋਂ ਉਸ ਦਾ ਕੰਮ ਨਾ ਬਣਿਆ ਤਾਂ ਬਾਪ-ਬੇਟੇ ਨੇ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਧਮਕਾਉਣਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਪੁਲਸ ਵਿਚ ਸ਼ਿਕਾਇਤ ਦਿੱਤੀ ਗਈ ਤਾਂ ਪੁਲਸ ਨੇ ਲੰਮੀ ਜਾਂਚ ਤੋਂ ਬਾਅਦ ਏਜੰਟ ਰਾਹੁਲ ਅਤੇ ਉਸ ਦੇ ਪਿਤਾ ਅਜੇ ਉਰਫ਼ ਭੋਲਾ ਚੋਪੜਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ। ਥਾਣਾ ਨੰਬਰ 2 ਦੇ ਮੁਖੀ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਸੁਖਜਿੰਦਰ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ, ਕੀਤੀ ਇਹ ਮੰਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਚੁੱਕਿਆ ਨਸ਼ਾ ਸਮੱਗਲਰ, 5 ਕਿਲੋ 300 ਗ੍ਰਾਮ ਗਾਂਜਾ ਬਰਾਮਦ
NEXT STORY