ਜਲੰਧਰ (ਮਹੇਸ਼)–ਫਰੂਟ ਦਾ ਕੰਮ ਛੱਡ ਕੇ ਗਾਂਜਾ ਵੇਚਣ ਵਾਲੇ ਵਿਮਲ ਸਾਹਨੀ ਪੁੱਤਰ ਕੁੱਲੂ ਸਾਹਨੀ ਨੂੰ ਸਪੈਸ਼ਲ ਆਪ੍ਰੇਸ਼ਨ ਯੂਨਿਟ (ਐੱਸ. ਓ. ਯੂ.) ਦੀ ਟੀਮ ਨੇ 5 ਕਿਲੋ 300 ਗ੍ਰਾਮ ਗਾਂਜਾ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ. ਓ. ਯੂ. ਦੇ ਇੰਚਾਰਜ ਐੱਸ. ਆਈ. ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਥਾਣਾ ਡਵੀਜ਼ਨ ਨੰਬਰ 8 ਵਿਚ ਪੈਂਦੇ ਇਲਾਕੇ ਗਦਾਈਪੁਰ ਨਹਿਰ ਰੋਡ ਤੋਂ ਕਾਬੂ ਕੀਤਾ ਗਿਆ ਉਕਤ ਮੁਲਜ਼ਮ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਜਲੰਧਰ ਵਿਚ ਉਹ ਗਲੀ ਨੰਬਰ 4 ਨੇੜੇ ਗਊਸ਼ਾਲਾ ਪਰਸ਼ੂਰਾਮ ਵਿਚ ਰਹਿੰਦਾ ਹੈ।
ਉਹ 12 ਸਾਲ ਪਹਿਲਾਂ ਬਿਹਾਰ ਤੋਂ ਪੰਜਾਬ ਆ ਕੇ ਜਲੰਧਰ ਵਿਚ ਰਹਿਣ ਲੱਗ ਪਿਆ ਸੀ। ਪਹਿਲਾਂ ਉਹ ਫਰੂਟ ਦੀ ਰੇਹੜੀ ਲਗਾਉਂਦਾ ਸੀ ਪਰ ਕੰਮ ਵਿਚ ਜ਼ਿਆਦਾ ਮੰਦੀ ਆ ਜਾਣ ਕਾਰਨ ਉਸ ਨੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਉਸ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 8 ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਸ਼ਿਵ ਨਗਰ ਫਾਟਕ ਨੇੜੇ ਸ਼ਰਾਬੀ ASI ਦੀ ਬਾਈਕ ਨੇ ਬੱਚੇ ਨੂੰ ਕੁਚਲਿਆ, ਹਾਲਤ ਸਥਿਰ
NEXT STORY