ਜਲੰਧਰ (ਵਰੁਣ)–ਧੋਖੇ ਨਾਲ ਇਕ ਨੌਜਵਾਨ ਦੇ ਨਾਂ ਨਵੀਂ ਐਕਟਿਵਾ ਦਾ ਲੋਨ ਕਰਵਾ ਕੇ ਅੱਗੇ ਵੇਚਣ ਵਾਲੇ ਲੋਕਾਂ ’ਤੇ ਇਕ ਸਾਲ ਤੋਂ ਪੁਲਸ ਨੇ ਕੇਸ ਦਰਜ ਨਹੀਂ ਕੀਤਾ। ਪੀੜਤ ਇਨਸਾਫ਼ ਪਾਉਣ ਲਈ ਥਾਣੇ ਦੇ ਚੱਕਰ ਲਾਉਣ ’ਤੇ ਮਜਬੂਰ ਹੈ। ਜਾਣਕਾਰੀ ਦਿੰਦੇ ਅਨਿਕੇਤ ਪੁੱਤਰ ਰਾਜਿੰਦਰ ਨਿਵਾਸੀ ਨਿਊ ਬੁਲੰਦਪੁਰ ਨੇ ਦੱਸਿਆ ਕਿ ਉਹ ਸਬਜ਼ੀ ਮੰਡੀ ਵਿਚ ਕੰਮ ਕਰਦਾ ਹੈ। 28 ਅਕਤੂਬਰ 2022 ਨੂੰ ਉਸ ਨੇ ਆਪਣੇ ਜਾਣਕਾਰ ਨੂੰ ਐਕਟਿਵਾ ਖ਼ਰੀਦਣ ਨੂੰ ਕਿਹਾ ਸੀ। ਯੁਵਰਾਜ ਨਾਂ ਦੇ ਜਾਣਕਾਰ ਨੇ ਉਸ ਦਾ ਲੋਨ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਮਹੀਨੇ ਦੀ ਕਿਸ਼ਤ 2400 ਰੁਪਏ ਦੱਸੀ, ਜਦਕਿ 20 ਹਜ਼ਾਰ ਰੁਪਏ ਡਾਊਨ ਪੇਮੈਂਟ ਬਾਰੇ ਦੱਸਿਆ। ਅਨਿਕੇਤ ਨੇ ਦੱਸਿਆ ਕਿ ਉਸ ਕੋਲੋਂ 2000 ਰੁਪਏ ਦਾ ਇੰਤਜ਼ਾਮ ਨਹੀਂ ਹੋ ਸਕਿਆ, ਜਿਸ ਕਾਰਨ ਉਸਨੇ ਯੁਵਰਾਜ ਨੂੰ ਸਾਫ ਮਨ੍ਹਾ ਕਰ ਦਿੱਤਾ ਪਰ ਉਸ ਨੇ ਉਸ ਨੂੰ ਅਗਲੇ ਦਿਨ ਫੋਨ ਕਰ ਕੇ ਗੜ੍ਹਾ ਰੋਡ ’ਤੇ ਸਥਿਤ ਹਾਂਡਾ ਦੀ ਏਜੰਸੀ ਵਿਚ ਆਉਣ ਨੂੰ ਕਿਹਾ ਅਤੇ ਇਹ ਵੀ ਕਿਹਾ ਕਿ ਉਹ ਡਾਊਨ ਪੇਮੈਂਟ ਘੱਟ ਕਰਵਾ ਦੇਵੇਗਾ। ਇਸ ਤੋਂ ਪਹਿਲਾਂ ਉਹ ਯੁਵਰਾਜ ਨੂੰ ਆਪਣੇ ਦਸਤਾਵੇਜ਼ ਦੇ ਚੁੱਕਾ ਸੀ।
ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸਾਜ ਸੈਂਟਰ ’ਚ ਚੱਲ ਰਿਹੈ ਗੰਦਾ ਧੰਦਾ, ਸਾਹਮਣੇ ਆਏ ਸਟਿੰਗ ਨਾਲ ਹੋਇਆ ਵੱਡਾ ਖ਼ੁਲਾਸਾ
ਅਨਿਕੇਤ ਨੇ ਕਿਹਾ ਕਿ ਉਸ ਨੇ ਐਕਟਿਵਾ ਲੈਣ ਦਾ ਵਿਚਾਰ ਬਦਲ ਦਿੱਤਾ ਪਰ 26 ਨਵੰਬਰ ਨੂੰ ਏਜੰਸੀ ਤੋਂ ਫੋਨ ਆਇਆ ਕਿ 3 ਦਸੰਬਰ 2022 ਨੂੰ ਉਸ ਦੀ ਐਕਟਿਵਾ ਦੀ ਕਿਸ਼ਤ ਲੱਗਣੀ ਹੈ। ਉਸ ਨੇ ਕਿਹਾ ਕਿ ਉਹ ਤੁਰੰਤ ਏਜੰਸੀ ਪੁੱਜਾ ਤਾਂ ਪਤਾ ਲੱਗਾ ਕਿ ਉਸ ਦੇ ਨਾਂ ’ਤੇ ਐਕਟਿਵਾ ਦਾ ਲੋਨ ਹੋਇਆ ਪਿਆ ਹੈ, ਜਦਕਿ ਉਸ ਨੂੰ ਐਕਟਿਵਾ ਨਹੀਂ ਮਿਲੀ।
ਇਸ ਸਬੰਧੀ ਉਸ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ, ਜੋਕਿ ਥਾਣਾ ਨੰਬਰ 7 ਦੇ ਇੰਚਾਰਜ ਨੂੰ ਮਾਰਕ ਹੋਈ। ਪੀੜਤ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਐੱਸ. ਐੱਚ. ਓ. ਬਦਲਦੇ ਰਹੇ ਅਤੇ ਉਸ ਦੀ ਫਾਈਲ ਦੱਬੀ ਦੀ ਦੱਬੀ ਰਹਿ ਗਈ। ਉਸ ਨੇ ਪੁਲਸ ਕਮਿਸ਼ਨਰ ਤੋਂ ਇਨਸਾਫ਼ ਦੀ ਫਰਿਆਦ ਕੀਤੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਐਕਸ਼ਨ ਲੈਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਮੋਬਾਇਲ ਸੁਣਦਿਆਂ 20 ਸਾਲਾ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
PPR ਮਾਰਕੀਟ ’ਚ ਜਾਣ ਵਾਲੇ ਸਾਵਧਾਨ, ਵੱਡੇ ਐਕਸ਼ਨ ਦੀ ਤਿਆਰੀ 'ਚ ਪੁਲਸ, ਮਾਲਕ ਵੀ ਨਹੀਂ ਜਾਣਗੇ ਬਖ਼ਸ਼ੇ
NEXT STORY