ਜਲੰਧਰ (ਵਿਸ਼ੇਸ਼)– ਜਲੰਧਰ ਸ਼ਹਿਰ ਵਿਚ ਉਂਝ ਤਾਂ ਕਈ ਮਸਾਜ ਸੈਂਟਰ ਚੱਲ ਰਹੇ ਹਨ ਪਰ ਇਨ੍ਹਾਂ ਵਿਚੋਂ ਕੁਝ ਅਜਿਹੇ ਵੀ ਹਨ, ਜਿਹੜੇ ਮਸਾਜ ਦੇ ਨਾਂ ’ਤੇ ਦੇਹ ਵਪਾਰ ਦੇ ਧੰਦੇ ਨੂੰ ਵੀ ਖ਼ੂਬ ਅੰਜਾਮ ਦੇ ਰਹੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਸ਼ਹਿਰ ਦੇ ਕਈ ਅਜਿਹੇ ਮਸਾਜ ਸੈਂਟਰਾਂ ਨੂੰ ਲੈ ਕੇ ਖ਼ੁਲਾਸੇ ਕੀਤੇ ਜਾ ਚੁੱਕੇ ਹਨ, ਜਿੱਥੇ ਮਸਾਜ ਦੇ ਨਾਂ ’ਤੇ ਦੇਹ ਵਪਾਰ ਦਾ ਕਾਰੋਬਾਰ ਚੱਲ ਰਿਹਾ ਹੈ। ਅਜਿਹਾ ਹੀ ਇਕ ਮਸਾਜ ਸੈਂਟਰ, ਜਿਹੜਾ ਕਿ ਮਾਡਲ ਟਾਊਨ ਇਲਾਕੇ ਵਿਚ ਸਥਿਤ ਹੈ, ਇਨ੍ਹੀਂ ਦਿਨੀਂ ਖ਼ੂਬ ਚਰਚਾ ਵਿਚ ਹੈ। ਇਸ ਆਰ. ਓ. ਨਾਂ ਵਾਲੇ ਸਪਾ ਸੈਂਟਰ ਵਿਚ ਮਸਾਜ ਦੇ ਨਾਂ ’ਤੇ ਦੇਹ ਵਪਾਰ ਦਾ ਧੰਦਾ ਕਾਫ਼ੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਹਾਲਾਂਕਿ ਇਸ ਸੈਂਟਰ ਨੂੰ ਲੈ ਕੇ ਕਈ ਤਰ੍ਹਾਂ ਦੇ ਖ਼ੁਲਾਸੇ ਹੋ ਚੁੱਕੇ ਹਨ। ਦੂਜੇ ਪਾਸੇ ਉਕਤ ਸਪਾ ਸੈਂਟਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਸਨ ਕਿ ਆਖਿਰ ਕਿਵੇਂ ਰਿਹਾਇਸ਼ੀ ਇਲਾਕੇ ਦੇ ਬਿਲਕੁਲ ਵਿਚਕਾਰ ਉਕਤ ਸੈਂਟਰ ਵਿਚ ਦੇਹ ਵਪਾਰ ਦੇ ਕਾਰੋਬਾਰ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : 3 ਸੂਬਿਆਂ ’ਚ ਜਿੱਤ ਪਿੱਛੋਂ ਰਾਜ ਸਭਾ ਚੋਣਾਂ ’ਚ ਭਾਜਪਾ 7 ਸੀਟਾਂ ਨੂੰ ਰੱਖੇਗੀ ਬਰਕਰਾਰ, ਕਾਂਗਰਸ ਨੂੰ ਵੀ ਹੋਵੇਗਾ ਫਾਇਦਾ
ਜਾਣਕਾਰੀ ਅਨੁਸਾਰ ਮਾਡਲ ਟਾਊਨ ਦੇ ਇਕ ਚਰਚਿਤ ਟਾਵਰ ਵਿਚ ਸਥਿਤ ਇਸ ਸਪਾ ਸੈਂਟਰ ਨੂੰ ਉਂਝ ਤਾਂ ਰਾਸ਼ਟਰੀ ਪੱਧਰ ਦੀ ਚੇਨ ਕੰਪਨੀ ਦੇ ਨਾਂ ਨਾਲ ਚਲਾਇਆ ਜਾ ਰਿਹਾ ਹੈ ਪਰ ਇਸ ਸੈਂਟਰ ਵਿਚ ਮੈਨੇਜਰ ਵੱਲੋਂ ਚੇਨ ਦਾ ਨਾਂ ਬਦਨਾਮ ਕੀਤਾ ਜਾ ਰਿਹਾ ਹੈ। ‘ਕੇ’ ਨਾਂ ਦੇ ਮੈਨੇਜਰ ਨੇ ਆਪਣੇ ਪੱਧਰ ’ਤੇ ਹੀ ਇਥੇ ਮਸਾਜ ਦੀ ਜਗ੍ਹਾ ਗੰਦਾ ਧੰਦਾ ਸ਼ੁਰੂ ਕੀਤਾ ਹੋਇਆ ਹੈ, ਜਿਸ ਦੇ ਪੁਖ਼ਤਾ ਸਬੂਤ ‘ਜਗ ਬਾਣੀ’ ਕੋਲ ਮੌਜੂਦ ਹਨ। ਇਸ ਸਬੰਧ ਵਿਚ ਜਦੋਂ ਪ੍ਰਬੰਧਕ ਤੋਂ ਜਾਣਕਾਰੀ ਲਈ ਗਈ ਤਾਂ ਉਸ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਇਥੇ ਅਜਿਹਾ ਕੁਝ ਨਹੀਂ ਹੁੰਦਾ। ਜਦੋਂ ਇਸ ਸੈਂਟਰ ਨਾਲ ਸਬੰਧਤ ਕੁਝ ਵੀਡੀਓ ਮੈਨੇਜਰ ਨੂੰ ਵਿਖਾਏ ਗਏ ਤਾਂ ਉਹ ਕੋਈ ਉਚਿਤ ਜਵਾਬ ਨਹੀਂ ਦੇ ਸਕਿਆ।
ਖ਼ੁਦ ਗੰਦਾ ਧੰਦਾ ਕਰ ਰਹੇ ਇਸ ਮੈਨੇਜਰ ਨੇ ਸਬੰਧਤ ਪੱਤਰਕਾਰ ਨੂੰ ਇਕ ਪੁਲਸ ਕਰਮਚਾਰੀ ਤੋਂ ਫੋਨ ਕਰਵਾ ਕੇ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਸ ਕਰਮਚਾਰੀ ਵੀ ਬਾਅਦ ਵਿਚ ਇਸ ਗੱਲ ’ਤੇ ਆ ਗਿਆ ਕਿ ਤੁਸੀਂ ਸਾਨੂੰ ਸਬੂਤ ਦਿਓ, ਅਸੀਂ ਸਪਾ ਸੈਂਟਰ ’ਤੇ ਐਕਸ਼ਨ ਲਵਾਂਗੇ। ਉਂਝ ਪਤਾ ਤਾਂ ਇਹ ਵੀ ਲੱਗਾ ਹੈ ਕਿ ਇਸ ‘ਕੇ’ ਨਾਂ ਦੇ ਸਪਾ ਸੈਂਟਰ ਮੈਨੇਜਰ ਦੀ ਇਕ ਪੁਲਸ ਕਰਮਚਾਰੀ ਨਾਲ ਵਧੀਆ ਸੈਟਿੰਗ ਹੈ ਅਤੇ ‘ਮੰਥਲੀ’ ਦਾ ਸਿਸਟਮ ਵੀ ਚੱਲ ਰਿਹਾ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਸਪਾ ਸੈਂਟਰ ਵਿਚ ਕੁਝ ਦੂਜੇ ਸੂਬਿਆਂ ਦੀਆਂ ਕੁੜੀਆਂ ਵੀ ਕੰਮ ਕਰ ਰਹੀਆਂ ਹਨ, ਜਿਨ੍ਹਾਂ ਬਾਰੇ ਸਥਾਨਕ ਪੁਲਸ ਥਾਣੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਪੰਜਾਬ ਵਿਚ ਰਹਿਣ ਸਬੰਧੀ ਕੋਈ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੁਲਸ ਤੇ ਨਿਹੰਗਾਂ ਵਿਚਾਲੇ ਹੋਏ ਵਿਵਾਦ ਦੀਆਂ ਖੁੱਲ੍ਹੀਆਂ ਨਵੀਆਂ ਪਰਤਾਂ, ਚਸ਼ਮਦੀਦਾਂ ਨੇ ਕੀਤੇ ਵੱਡੇ ਖ਼ੁਲਾਸੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪ੍ਰਾਈਵੇਟ ਸਕੂਲਾਂ 'ਚ ਐਂਟਰੀ ਕਲਾਸ ਲਈ ਦਾਖ਼ਲਾ ਸ਼ਡਿਊਲ ਜਾਰੀ, ਮਾਪੇ ਇੰਝ ਕਰ ਸਕਣਗੇ ਅਪਲਾਈ
NEXT STORY