ਜਲੰਧਰ (ਮ੍ਰਿਦੁਲ)— ਸ਼ਹਿਰ ਦੇ ਬਹੁ-ਚਰਚਿਤ ਗਿੱਕੀ ਹੱਤਿਆ ਕਾਂਡ ਮਾਮਲੇ 'ਚ ਹਾਈ ਕੋਰਟ ਵੱਲੋਂ ਜੱਜਮੈਂਟ ਆਉਣ ਤੋਂ ਬਾਅਦ ਅਮਰਪ੍ਰੀਤ ਸਿੰਘ ਉਰਫ ਪ੍ਰਿੰਸ ਨਰੂਲਾ, ਜਸਦੀਪ ਸਿੰਘ ਜੱਸੂ ਅਤੇ ਅਮਰਦੀਪ ਉਰਫ ਸੰਨੀ ਸਚਦੇਵ ਲਈ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਹਾਈ ਕੋਰਟ 'ਚ ਗ੍ਰਿਫਤਾਰੀ ਦੇ ਫੈਸਲੇ ਦੇ ਬਾਅਦ ਤੋਂ ਹੀ ਥਾਣਾ 6 ਦੀ ਪੁਲਸ ਨੇ ਅੱਜ ਤੜਕੇ ਸਵੇਰੇ ਅਤੇ ਦੇਰ ਸ਼ਾਮ ਤਿੰਨਾਂ ਦੇ ਘ ਰਾਂ 'ਚ ਰੇਡ ਕੀਤੀ ਪਰ ਤਿੰਨੋਂ ਦੋਸ਼ੀ ਆਪਣੇ ਘਰ ਤੋਂ ਫਰਾਰ ਹੋ ਗਏ। ਮਾਮਲੇ ਨੂੰ ਲੈ ਕੇ ਪੁਲਸ ਤਿੰਨਾਂ ਦੀ ਤਲਾਸ਼ 'ਚ ਟ੍ਰੈਪ ਲਾਈ ਬੈਠੀ ਹੈ।
ਉੱਥੇ ਹੀ ਦੂਜੇ ਪਾਸੇ ਪੁਲਸ ਸੂਤਰਾਂ ਦੀ ਮੰਨੀਏ ਤਾਂ ਤਿੰਨੋਂ ਜੇਲ 'ਚੋਂ ਪੈਰੋਲ 'ਤੇ ਆਏ ਹਨ, ਜਿਸ ਨੂੰ ਲੈ ਕੇ ਪੁਲਸ ਹੁਣ ਉਨ੍ਹਾਂ ਦੀ ਤਲਾਸ਼ ਵਿਚ ਹੈ। ਜਸਦੀਪ ਜੱਸੂ, ਪ੍ਰਿੰਸ ਨਰੂਲਾ, ਸੰਨੀ ਸਚਦੇਵ ਤਿੰਨੋਂ ਇਸ ਸਮੇਂ ਫਰਾਰ ਹਨ ਪਰ ਪੁਲਸ ਹੁਣ ਉਨ੍ਹਾਂ ਦੇ ਘਰ ਵਾਲਿਆਂ ਤੋਂ ਪੁੱਛਗਿੱਛ ਕਰੇਗੀ ਅਤੇ ਦੱਸਿਆ ਜਾ ਰਿਹਾ ਹੈ ਕਿ ਪੁਲਸ ਉਨ੍ਹਾਂ ਦੇ ਘਰ ਵਾਲਿਆਂ 'ਤੇ ਦਬਾਅ ਬਣਾਵੇਗੀ ਤਾਂ ਕਿ ਤਿੰਨੋਂ ਆ ਕੇ ਪੁਲਸ ਸਾਹਮਣੇ ਸਰੰਡਰ ਕਰਨ। ਉੱਥੇ ਹੀ ਦੂਜੇ ਪਾਸੇ ਹਾਈ ਕੋਰਟ ਵਲੋਂ ਆਏ ਫੈਸਲੇ ਦੇ ਬਾਅਦ ਤੋਂ ਹੀ ਪੁਲਸ 'ਤੇ ਵੀ ਤਿੰਨਾਂ ਨੂੰ ਫੜਨ ਦਾ ਦਬਾਅ ਬਣਿਆ ਹੋਇਆ ਹੈ।
ਸੁਲਤਾਨਪੁਰ ਲੋਧੀ : ਸਮਾਗਮ ਲਈ ਸਜਿਆ ਮੁੱਖ ਪੰਡਾਲ ਬਣਿਆ ਖਿੱਚ ਦਾ ਕੇਂਦਰ
NEXT STORY