ਜਲੰਧਰ, (ਵਰੁਣ)— ਬੀ. ਡੀ. ਏ. ਐਨਕਲੇਵ 'ਚ ਇਕ ਲੜਕੀ ਨੇ ਸ਼ੱਕੀ ਹਾਲਾਤ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲੜਕੀ ਆਪਣੇ ਘਰ 'ਚ ਇਕੱਲੀ ਰਹਿੰਦੀ ਸੀ। ਐਤਵਾਰ ਨੂੰ ਉਸ ਦਾ ਭਰਾ ਜਦੋਂ ਪਤਾ ਲੈਣ ਲਈ ਬੀ. ਡੀ. ਏ. ਐਨਕਲੇਵ ਸਥਿਤ ਘਰ ਗਿਆ ਤਾਂ ਉਥੇ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਸੂਚਨਾ ਮਿਲਦਿਆਂ ਹੀ ਥਾਣਾ ਨੰ. 8 ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।
ਏ. ਐੱਸ. ਆਈ. ਕਿਸ਼ਨ ਕੁਮਾਰ ਨੇ ਦੱਸਿਆ ਕਿ ਬੀ. ਡੀ. ਏ. ਐਨਕਲੇਵ ਵਿਚ ਰਹਿਣ ਵਾਲੀ ਕਿਰਨਦੀਪ (28) ਪੁੱਤਰੀ ਅਮਰਜੀਤ ਸਿੰਘ ਦਾ ਪਰਿਵਾਰ ਰੰਧਾਵਾ ਮਸੰਦਾਂ ਵਿਖੇ ਰਹਿੰਦਾ ਹੈ ਤੇ ਕੁਝ ਸਮੇਂ ਤੋਂ ਉਹ ਆਪਣੇ ਪਰਿਵਾਰ ਤੋਂ ਵੱਖਰੀ ਰਹਿ ਰਹੀ ਸੀ। ਐਤਵਾਰ ਨੂੰ ਕਿਰਨਦੀਪ ਦਾ ਭਰਾ ਉਸ ਦਾ ਪਤਾ ਲੈਣ ਲਈ ਆਇਆ ਤਾਂ ਕਿਰਨ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਏ. ਐੱਸ. ਆਈ. ਕਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਕਾਰਣ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।
SC ਦੀਆਂ ਹਦਾਇਤਾਂ ਮੁਤਾਬਕ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਿਲੇਗੀ 200 ਕਰੋੜ ਰੁਪਏ ਦੀ ਰਾਹਤ
NEXT STORY