ਕਪੂਰਥਲਾ,(ਭੂਸ਼ਣ)- ਇਕ ਨਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਪੁਲਸ ਨੇ ਇਕ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਇਕ ਪਰਵਾਸੀ ਔਰਤ ਨੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਮੂਲ ਰੁਪ ਤੋਂ ਬਿਹਾਰ ਦੀ ਰਹਿਣ ਵਾਲੀ ਹੈ ਅਤੇ ਨਜ਼ਦੀਕੀ ਪਿੰਡ ਵਿਚ ਮਿਹਨਤ ਮਜ਼ਦੂਰੀ ਕਰਦੀ ਹੈ। ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਹ ਉਸ ਦੀ 14 ਸਾਲ ਦੀ ਲੜਕੀ 2-3 ਦਿਨ ਪਹਿਲਾਂ ਘਰ ਤੋਂ ਚੱਲੀ ਗਈ ਸੀ। ਜਿਸ ਦੌਰਾਨ ਜਦੋਂ ਉਹ ਘਰ ਆਈ ਤਾਂ ਉਸ ਨੇ ਦੱਸਿਆ ਕਿ ਸੰਤੇਸ਼ ਰਾਮ ਵਾਸੀ ਹਟੀਆ ਬਿਹਾਰ ਜੋ ਕਿ ਪਿੰਡ ਔਜਲਾ ਝੋਗੀ 'ਚ ਮਜ਼ਦੂਰੀ ਕਰਦਾ ਹੈ ਆਪਣੇ ਨਾਲ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਕਿਸੇ ਅਣਪਛਾਤੀ ਥਾਂ 'ਤੇ ਲੈ ਗਿਆ ਸੀ। ਜਿਥੇ ਉਸ ਨੇ ਉਸ ਦੀ 14 ਸਾਲ ਦੀ ਨਬਾਲਿਗ ਲੜਕੀ ਨੂੰ ਜਬਰ-ਜ਼ਨਾਹ ਦਾ ਸ਼ਿਕਾਰ ਬਣਾਇਆ। ਜਿਸ ਦੇ ਬਾਅਦ 10 ਫਰਵਰੀ ਨੂੰ ਉਕਤ ਮੁਲਜ਼ਮ ਸੰਤੇਸ਼ ਰਾਮ ਇਕ ਵਾਰ ਫਿਰ ਵਰਗਲਾ ਕੇ ਆਪਣੇ ਨਾਲ ਲੈ ਗਿਆ। ਮੁਲਜ਼ਮ ਨੇ ਉਸ ਦੀ ਨਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਦਾ ਸ਼ਿਕਾਰ ਬਣਾਇਆ ਹੈ। ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਸੰਤੇਸ਼ ਰਾਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਭਾਲ ਜਾਰੀ ਹੈ।
IELTS ਕਰਵਾ ਕੈਨੇਡਾ ਭੇਜੀ ਪਤਨੀ ਦੀ ਬਦਲੀ ਨਿਅਤ, ਪਤੀ ਨੇ ਕੀਤੀ ਖੁਦਕੁਸ਼ੀ
NEXT STORY