ਗੜ੍ਹਦੀਵਾਲਾ (ਭੱਟੀ)- ਟਰੱਕ ਯੂਨੀਅਨ ਗੜ੍ਹਦੀਵਾਲਾ ਨਜ਼ਦੀਕ ਸਥਿਤ ਹੈਪੀ ਆਟੋ ਇਲੈਕਟ੍ਰੀਸ਼ੀਅਨ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਗਾਹਕਾਂ ਦੀਆਂ ਚਾਰਜ ਕਰਨ ਲਈ ਆਈਆਂ ਲਗਭਗ 12 ਬੈਟਰੀਆਂ, 2 ਨਵੀਆਂ ਬੈਟਰੀਆਂ ਸਮੇਤ ਗੱਲੇ ਵਿਚ ਪਏ ਲਗਭਗ 2000 ਰੁਪਏ ਚੋਰੀ ਕਰਨ ਦਾ ਮਾਮਾਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਦੁਕਾਨਦਾਰ ਪਰਮਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਮਸਤੀਵਾਲ ਨੇ ਗੜ੍ਹਦੀਵਾਲਾ ਪੁਲਸ ਨੂੰ ਲਿਖਤੀ ਦਰਖ਼ਾਸਤ ਦਿੰਦੇ ਹੋਏ ਦੱਸਿਆ ਕਿ ਉਹ ਟਰੱਕ ਯੂਨੀਅਨ ਨਜ਼ਦੀਕ ਹੈਪੀ ਆਟੋ ਇਲੈਕਟ੍ਰੀਸ਼ੀਅਨ ਦੀ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਦੁਕਾਨ ਨੂੰ ਬੰਦ ਕਰ ਕੇ ਆਪਣੇ ਪਿੰਡ ਮਾਸਤੀਵਾਲ ਵਿਖੇ ਚਲਾ ਗਿਆ। ਉਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਲਗਭਗ 6 ਵਜੇ ਉਸਦੇ ਗੁਆਂਢ ਵਿਚ ਚਾਹ ਵਾਲੇ ਦੁਕਾਨਦਾਰ ਨੇ ਉਸਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਜਦੋਂ ਉਸਨੇ ਦੁਕਾਨ ਦਾ ਸ਼ਟਰ ਖੋਲ੍ਹ ਕੇ ਦੇਖਿਆ ਤਾਂ ਦੁਕਾਨ ਵਿਚੋਂ ਚਾਰਜ ਕਰਨ ਲਈ ਆਈਆਂ 12 ਬੈਟਰੀਆਂ, ਦੋ ਨਵੀਆਂ ਬੈਟਰੀਆਂ ਸਮੇਤ ਗੱਲੇ ਵਿਚ ਪਿਆ ਲਗਭਗ 2000 ਰੁਪਏ ਗਾਇਬ ਸੀ। ਉਸ ਨੇ ਦੱਸਿਆ ਕਿ ਉਸ ਦਾ ਲਗਭਗ 70 ਹਜ਼ਾਰ ਦੇ ਕਰੀਬ ਨੁਕਸਾਨ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਧਣ ਲੱਗਾ ਇਸ ਬੀਮਾਰੀ ਦਾ ਖ਼ਤਰਾ, ਲਗਾਤਾਰ ਸਾਹਮਣੇ ਆ ਰਹੇ ਮਰੀਜ਼, ਸਿਹਤ ਵਿਭਾਗ ਚੌਕੰਨਾ
ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦੀ ਗੰਭੀਰਤਾ ਨਾਲ ਛਾਣਬੀਨ ਕੀਤੀ ਜਾਵੇ ਅਤੇ ਉਸਦੇ ਸਾਮਾਨ ਦੀ ਭਰਪਾਈ ਕਰਵਾਈ ਜਾਵੇ। ਉਸਨੇ ਇਹ ਵੀ ਮੰਗ ਕੀਤੀ ਕਿ ਰਾਤ ਸਮੇਂ ਪੁਲਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਦੁਕਾਨਦਾਰਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਸਿਮਰਜੀਤ ਸਿੰਘ ਅਟਵਾਲ ਤੇ ਹੋਰ ਗੁਆਂਢ ਦੇ ਦੁਕਾਨਦਾਰ ਹਾਜ਼ਰ ਸਨ।
ਇਹ ਵੀ ਪੜ੍ਹੋ- ਜਲੰਧਰ ਦਿਹਾਤੀ ਪੁਲਸ ਵੱਲੋਂ ਅੰਤਰਰਾਜੀ ਅਫ਼ੀਮ ਰੈਕੇਟ ਦਾ ਪਰਦਾਫ਼ਾਸ਼, ਨਸ਼ਾ ਸਮੱਗਲਰਾਂ ਨੂੰ SSP ਦੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ 'ਚ ਵੱਧਣ ਲੱਗਾ ਇਸ ਬੀਮਾਰੀ ਦਾ ਖ਼ਤਰਾ, ਲਗਾਤਾਰ ਸਾਹਮਣੇ ਆ ਰਹੇ ਮਰੀਜ਼, ਸਿਹਤ ਵਿਭਾਗ ਚੌਕੰਨਾ
NEXT STORY