ਗੋਰਾਇਆ (ਮੁਨੀਸ਼)— ਗੋਰਾਇਆ ਤੋਂ ਲੁਧਿਆਣਾ ਹਾਈਵੇਅ ’ਤੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਸੜਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਤੋਂ ਲੁਧਿਆਣਾ ਹਾਈਵੇਅ ’ਤੇ ਧੁੰਦ ਦੇ ਕਾਰਨ ਅੱਧੀ ਦਰਜਨ ਤੋਂ ਵੱਧ ਗੱਡੀਆਂ ਅਤੇ ਮੋਟਰਸਾਈਕਲ ਦਾ ਟੱਕਰ ਹੋ ਗਈ।
ਇਸ ਹਾਦਸੇ ’ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਮਿਲੀ ਹੈ। ਹਾਦਸੇ ਦੀ ਸੂਚਨਾ ਪਾ ਕੇ ਮੌਕੇ ’ਤੇ ਥਾਣਾ ਸਬੰਧਤ ਦੀ ਪੁਲਸ ਪਹੁੰਚੀ ਅਤੇ ਉਕਤ ਸਥਾਨ ਦਾ ਜਾਇਜ਼ਾ ਲਿਆ। ਇਸ ਹਾਦਸੇ ’ਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਵੀ ਖ਼ਬਰ ਮਿਲੀ ਹੈ। ਮਿ੍ਰਤਕ ਦੀ ਪਛਾਣ ਰਣਜੀਤ ਕੁਮਾਰ ਪੁੱਤਰ ਰਵਿੰਦਰ ਯਾਦਵ ਵਾਸੀ ਮਨਸੂਰਪੁਰ ਥਾਣਾ ਗੋਰਾਇਆ ਵਜੋ ਹੋਈ ਹੈ।
ਪੁਲਸ ਨੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਤੱਕ ਉੱਡ ਗਏ।
ਕੋਰੋਨਾ ਨਾਲ 44 ਸਾਲਾ ਵਿਅਕਤੀ ਸਣੇ 3 ਨੇ ਤੋੜਿਆ ਦਮ, 29 ਦੀ ਰਿਪੋਰਟ ਆਈ ਪਾਜ਼ੇਟਿਵ
NEXT STORY