ਲੁਧਿਆਣਾ (ਅਨਿਲ) : ਇੱਥੇ ਨੈਸ਼ਨਲ ਹਾਈਵੇਅ 'ਤੇ ਅੱਜ ਸਵੇਰੇ ਉਸ ਵੇਲੇ ਭਾਰੀ ਜਾਮ ਲੱਗ ਗਿਆ, ਜਦੋਂ ਬਿਜਲੀ ਦੀ ਤਾਰ ਟੁੱਟ ਕੇ ਸੜਕ 'ਤੇ ਡਿੱਗ ਗਈ। ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਹਾਈਵੇਅ 'ਤੇ ਅੱਜ ਸਵੇਰੇ 9.30 ਵਜੇ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਗਈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ, ਨਹੀਂ ਮੰਨੇ ਤਾਂ ਤਨਖ਼ਾਹ ਮਿਲਣੀ ਹੋਵੇਗੀ ਔਖੀ!

ਇਸ ਕਾਰਨ ਸੜਕ 'ਤੇ ਜਾਮ ਲੱਗ ਗਿਆ। ਲੁਧਿਆਣਾ ਤੋਂ ਜਲੰਧਰ ਜਾਣ ਵਾਲੀ ਸੜਕ 'ਤੇ ਵਾਹਨਾਂ ਦੀਆਂ 5 ਕਿਲੋਮੀਟਰ ਤੱਕ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਵਾਹਨਾਂ 'ਚ ਬੈਠੇ ਹੋਏ ਲੋਕ ਕਾਫ਼ੀ ਪਰੇਸ਼ਾਨ ਨਜ਼ਰ ਆਏ।
ਇਹ ਵੀ ਪੜ੍ਹੋ : ਲੁਧਿਆਣਾ 'ਚ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ, ਚਾਕਲੇਟ ਦੇਣ ਬਹਾਨੇ ਵਿਅਕਤੀ ਨੇ ਕੀਤਾ ਕਾਰਾ
ਟ੍ਰੈਫਿਕ ਜਾਮ ਦੀ ਸੂਚਨਾ ਮਿਲਦੇ ਹੀ ਥਾਣਾ ਲਾਡੋਵਾਲ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ। ਅਧਿਕਾਰੀਆਂ ਨੇ ਬਿਜਲੀ ਦੀ ਤਾਰ ਨੂੰ ਹਾਈਵੇਅ ਤੋਂ ਹਟਾਇਆ ਅਤੇ ਇਸ ਤੋਂ ਬਾਅਦ ਟ੍ਰੈਫਿਕ ਜਾਮ ਖੁੱਲ੍ਹਵਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘੁੰਮਣ-ਫਿਰਨ ਲਈ ਹਿਮਾਚਲ ਜਾ ਰਹੇ ਦੋਸਤਾਂ ਨਾਲ ਰਾਹ 'ਚ ਹੀ ਵਾਪਰ ਗਿਆ ਭਾਣਾ, ਮੱਚ ਗਿਆ ਚੀਕ-ਚਿਹਾੜਾ
NEXT STORY