ਰੋਪੜ (ਸੈਣੀ)— ਰੂਪਨਗਰ ਵਿੱਚ ਪਏ ਤੇਜ਼ ਮੀਂਹ ਨਾਲ ਜਿੱਥੇ ਸੜਕਾਂ ਤੇ ਪਾਣੀ ਜਮ੍ਹਾ ਹੋ ਗਿਆ, ਉੱਥੇ ਹੀ ਲੋਕਾਂ ਦੇ ਘਰਾਂ ਵਿੱਚ ਵੀ ਇਹ ਬਰਸਾਤੀ ਪਾਣੀ ਵੜ ਗਿਆ। ਜਿਸ ਦੇ ਰੋਸ ਵਜੋਂ ਵਾਲਮੀਕਿ ਮੁਹੱਲੇ ਦੇ ਵਸਨੀਕਾਂ ਨੇ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਰੁੱਧ ਰੋਸ ਪ੍ਰਗਟ ਕੀਤਾ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਵੱਲੋਂ ਗ੍ਰਾਂਟ ਜਾਰੀ ਕੀਤੀ ਗਈ ਪਰ ਨਗਰ ਕਾਸਲ ਵੱਲੋਂ ਘਟੀਆ ਅਤੇ ਪਤਲੀਆਂ ਪਾਈਪਾਂ ਪਾਉਣ ਕਾਰਨ ਇਹ ਬਰਸਾਤੀ ਪਾਣੀ ਸੀਵਰੇਜ ਤੋਂ ਓਵਰਫ਼ਲੋ ਹੋ ਕੇ ਉਨ੍ਹਾਂ ਦੇ ਘਰ ਵਿੱਚ ਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀ ਜੋ ਕਿ ਕਾਫੀ ਸਮੇਂ ਬਾਅਦ ਪੁੱਜੇ ਉਸ ਦਾ ਸ਼ਹਿਰ ਨਿਵਾਸੀਆਂ ਵੱਲੋਂ ਘਿਰਾਓ ਕੀਤਾ ਗਿਆ। ਭਾਵੇਂ ਅਧਿਕਾਰੀਆਂ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਅੱਗੋਂ ਅਜਿਹਾ ਨਹੀਂ ਹੋਵੇਗਾ ਪਰ ਸ਼ਹਿਰ ਨਿਵਾਸੀਆਂ ਵਿੱਚ ਗੁੱਸੇ ਦੀ ਲਹਿਰ ਹੈ।
ਟਰੈਕਟਰ-ਟੈਂਪੂ ਦੀ ਟੱਕਰ ਦੌਰਾਨ 5 ਜ਼ਖਮੀ ਤੇ 3 ਗੰਭੀਰ
NEXT STORY