ਆਦਮਪੁਰ (ਦਿਲਬਾਗੀ)—ਆਦਮਪੁਰ 'ਚ ਹਰੀਪੁਰ ਰੋਡ 'ਤੇ ਪੈਂਦੀ ਗਰੀਨ ਸਿਟੀ ਕਾਲੋਨੀ 'ਚ ਰਾਤ ਕਰੀਬ 1.30 ਵਜੇ ਚਾਰ ਲੁਟੇਰਿਆਂ ਨੇ ਕੋਠੀ 'ਚ ਦਾਖਲ ਹੋ ਕੇ ਕੋਠੀ ਮਾਲਕ ਨਰਿੰਦਰਜੀਤ ਸਿੰਘ ਅਤੇ ਉਸ ਦੀ ਪਤਨੀ ਰਾਜਿੰਦਰ ਕੌਰ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤੀ। ਲੁਟੇਰੇ ਘਰ 'ਚੋਂ 35 ਹਜ਼ਾਰ ਨਕਦ, 3 ਮੋਬਾਇਲ ਅਤੇ 15 ਤੋਲੇ ਸੋਨਾ, 2 ਪਾਸਪੋਰਟ ਸਮੇਤ ਜ਼ਰੂਰੀ ਦਸਤਾਵੇਜ ਲੈ ਕੇ ਫਰਾਰ ਹੋ ਗਏ।
ਨਰਿੰਦਰਜੀਤ ਨੇ ਹਸਪਤਾਲ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਰਾਤ ਨੂੰ ਆਪਣੇ ਘਰ 'ਚ ਸੋ ਰਹੇ ਸੀ ਕਿ ਕਰੀਬ ਡੇਢ ਵਜੇ ਚਾਰ ਵਿਅਕਤੀ ਘਰ ਦੇ ਬਾਹਰ ਮੇਨ ਗੇਟ ਦੀ ਕੁੰਡੀ ਤੋੜ ਕੇ ਅਤੇ ਉਸ ਦੇ ਬਾਅਦ ਅੰਦਰ ਦੇ ਦਰਵਾਜ਼ਿਆਂ ਨੂੰ ਤੋੜ ਕੇ ਕੋਠੀ 'ਚ ਦਾਖਲ ਹੋ ਗਏ। ਲੁਟੇਰਿਆਂ ਨੇ ਆਉਂਦੇ ਹੀ ਸੋ ਰਹੇ ਸਾਰੇ ਪਰਿਵਾਰ ਨੂੰ ਲੋਹੇ ਦੀਆਂ ਰਾਡਾਂ ਅਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਮੈਂ ਅਤੇ ਮੇਰੀ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਲੁਟੇਰੇ ਕੋਠੀ ਤੋਂ 35 ਹਜ਼ਾਰ ਰੁਪਏ ਨਕਦ, 3 ਮੋਬਾਇਲ ਅਤੇ 15 ਤੋਲੇ ਸੋਨਾ, 2 ਪਾਸਪੋਰਟ ਸਮੇਤ ਜ਼ਰੂਰੀ ਦਸਤਾਵੇਜ ਲੁੱਟ ਕੇ ਲੈ ਗਏ ਹਨ। ਇਸ ਦੇ ਬਾਅਦ ਮੈਂ ਜ਼ਖਮੀ ਹਾਲਤ 'ਚ ਨੇੜੇ ਰਹਿੰਦੇ ਭਰਾ ਦੇ ਘਰ ਜਾ ਕੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਸੁਰਿੰਦਰ ਕੁਮਾਰ, ਸੀ.ਆਈ.ਏ. ਸਟਾਫ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਅਤੇ ਐੱਸ.ਐੱਚ.ਓ. ਗੋਪਾਲ ਸਿੰਘ ਪੁਲਸ ਪਾਰਟੀ ਸਮੇਤ ਪਹੁੰਚ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਲੰਧਰ ਲਾਈਟ-ਸਾਊਂਡ ਐਂਡ ਡੀ.ਜੇ.ਐਸੋ. ਦੀ ਡਾਇਰੀ ਰਿਲੀਜ਼
NEXT STORY