ਜਲੰਧਰ (ਪੁਨੀਤ)–ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਸਪੋਰਟਸ ਮਾਰਕੀਟ ਬਸਤੀ ਨੌ ਵਿਚ ਕਲਿਕਸ ਸਪੋਰਟਿੰਗ ਗੁੱਡਜ਼ ’ਤੇ ਛਾਪੇਮਾਰੀ ਕੀਤੀ ਗਈ, ਜਿਸ ਦੇ ਵਿਰੋਧ ਵਿਚ ਖੇਡ ਉਦਯੋਗ ਸੰਘ ਨੇ ਮਾਰਕੀਟ ਬੰਦ ਕਰਦੇ ਹੋਏ ਰੋਸ-ਧਰਨਾ ਸ਼ੁਰੂ ਕਰ ਦਿੱਤਾ। ਜੀ. ਐੱਸ. ਟੀ. ਵਿਭਾਗ ਵੱਲੋਂ ਜਿੰਨਾ ਸਮਾਂ ਅੰਦਰ ਕਾਰਵਾਈ ਕੀਤੀ ਗਈ, ਓਨੇ ਸਮੇਂ ਤੱਕ ਧਰਨਾ-ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਦਾ ਦੌਰ ਚੱਲਦਾ ਰਿਹਾ। ਜਲੰਧਰ-2 ਦੇ ਐੱਸ. ਟੀ. ਓ. ਸ਼ੈਲੇਂਦਰ ਸਿੰਘ, ਮਨੀਸ਼ ਗੋਇਲ ਅਤੇ ਸੁਰਜੀਤ ਿਸੰਘ ਦੀ ਅਗਵਾਈ ਵਿਚ ਟੀਮ ਨੇ ਵੀਰਵਾਰ ਦੁਪਹਿਰ 2.30 ਵਜੇ ਦੇ ਲਗਭਗ 12 ਕਰੋੜ ਦੀ ਟਰਨਓਵਰ ਵਾਲੀ ਮੈਸਰਜ਼ ਕਲਿਕਸ ਸਪੋਰਟਿੰਗ ਗੁੱਡਜ਼ ’ਤੇ ਛਾਪੇਮਾਰੀ ਕਰਦੇ ਹੋਏ ਕਾਰਵਾਈ ਸ਼ੁਰੂ ਕੀਤੀ। ਇਸ ਦਾ ਪਤਾ ਲੱਗਦੇ ਹੀ ਖੇਡ ਉਦਯੋਗ ਸੰਘ ਦੇ ਅਹੁਦੇਦਾਰ ਮੌਕੇ ’ਤੇ ਪਹੁੰਚ ਗਏ ਅਤੇ ਇਸ ਕਾਰਵਾਈ ਦਾ ਵਿਰੋਧ ਕੀਤਾ। ਇਸ ਦੌਰਾਨ ਅਧਿਕਾਰੀਆਂ ਤੇ ਸੰਘ ਦੇ ਅਹੁਦੇਦਾਰਾਂ ਵਿਚਕਾਰ ਲੰਮੇ ਸਮੇਂ ਤੱਕ ਗੱਲਬਾਤ ਚੱਲਦੀ ਰਹੀ। ਆਖਿਰ ਵਿਚ ਖੇਡ ਉਦਯੋਗ ਸੰਘ ਨੇ ਵਿਰੋਧ ਜਤਾਉਂਦਿਆਂ ਕਲਿਕਸ ਸਪੋਰਟਿੰਗ ਗੁੱਡਜ਼ ਦੇ ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲਗਭਗ 4.30 ਵਜੇ ਤੱਕ ਚੱਲੀ ਇਸ ਕਾਰਵਾਈ ਦੌਰਾਨ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਨੇ ਉਕਤ ਇਕਾਈ ਦੇ ਕਈ ਦਸਤਾਵੇਜ਼, ਕੱਚੀਆਂ ਪਰਚੀਆਂ ਅਤੇ ਹੋਰ ਰਿਕਾਰਡ ਆਪਣੇ ਕਬਜ਼ੇ ਵਿਚ ਲੈ ਲਏ।
ਇਹ ਵੀ ਪੜ੍ਹੋ : ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਕੈਦੀ ਦੇ ਹੈਰਾਨੀਜਨਕ ਕਾਰੇ ਨੇ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ
ਧਰਨੇ ਦੀ ਅਗਵਾਈ ਕਰ ਰਹੇ ਕਾਰੋਬਾਰੀ ਆਗੂ ਰਵਿੰਦਰ ਧੀਰ ਨੇ ਕਿਹਾ ਕਿ ਵਿਭਾਗ ਵੱਲੋਂ ਲਗਾਤਾਰ ਛਾਪੇਮਾਰੀਆਂ ਕਰਕੇ ਵਪਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਵਪਾਰ ਦੇ ਹਾਲਾਤ ਪਹਿਲਾਂ ਤੋਂ ਖਰਾਬ ਬਣੇ ਹੋਏ ਹਨ ਅਤੇ ਇਸੇ ਵਿਚਕਾਰ ਇੰਸਪੈਕਟਰੀ ਰਾਜ ਪ੍ਰੇਸ਼ਾਨੀਆਂ ਨੂੰ ਵਧਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਧੱਕੇਸ਼ਾਹੀ ਬੰਦ ਨਹੀਂ ਹੋਵੇਗੀ, ਉਹ ਇਸੇ ਤਰ੍ਹਾਂ ਵਿਰੋਧ ਜਤਾਉਂਦੇ ਰਹਿਣਗੇ। ਰੋਸ ਜਤਾਉਣ ਵਾਲਿਆਂ ਵਿਚ ਵਿਜੇ ਧੀਰ, ਪ੍ਰਵੀਨ ਆਨੰਦ, ਵਿਪਨ ਪ੍ਰਿੰਜਾ, ਰਵਿੰਦਰ ਖੁਰਾਣਾ, ਸ਼ਾਮ ਸੁੰਦਰ ਮਹਾਜਨ, ਲਲਿਤ ਸਾਹਨੀ, ਅਮਿਤ ਸਹਿਗਲ, ਰਾਕੇਸ਼ ਗੁਪਤਾ, ਸੰਦੀਪ ਗਾਂਧੀ, ਰਾਜਿੰਦਰ ਚਤਰਥ, ਰਣਦੇਵ ਪੁਰੀ ਆਦਿ ਮੌਜੂਦ ਰਹੇ।
ਅਧਿਕਾਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ
ਸੈਂਕੜਿਆਂ ਦੀ ਗਿਣਤੀ ਵਿਚ ਜੀ. ਐੱਸ. ਟੀ. ਦੀ ਕਾਰਵਾਈ ਦਾ ਵਿਰੋਧ ਕਰ ਰਹੇ ਖੇਡ ਉਦਯੋਗ ਸੰਘ ਨਾਲ ਜੁੜੇ ਆਗੂਆਂ ਅਤੇ ਦੁਕਾਨਦਾਰਾਂ ਨੇ ਜੀ. ਐੱਸ. ਟੀ. ਅਧਿਕਾਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਪੁਲਸ ਫੋਰਸ ਨਾਲ ਸ਼ੋਅਰੂਮ ਦੇ ਅੰਦਰ ਕਾਰਵਾਈ ਕਰ ਰਹੇ ਵਿਭਾਗੀ ਅਧਿਕਾਰੀਆਂ ਨੂੰ ਵਾਪਸ ਜਾਣਾ ਮੁਸ਼ਕਲ ਭਰਿਆ ਜਾਪ ਿਰਹਾ ਸੀ। ਸੰਘ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਵਿਭਾਗੀ ਕਾਰਵਾਈ ਵਿਚ ਅੜਿੱਕਾ ਨਹੀਂ ਬਣਨਾ ਚਾਹੁੰਦੇ ਪਰ ਇਸ ਕਾਰਵਾਈ ਦਾ ਉਹ ਸਖ਼ਤ ਸ਼ਬਦਾਂ ਵਿਚ ਵਿਰੋਧ ਕਰਦੇ ਹਨ।
ਇਹ ਵੀ ਪੜ੍ਹੋ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭੰਗੀ ਚੋਅ ਨੂੰ ਸਾਫ਼ ਕਰਨ ਤੇ ਕੂੜਾ ਮੁਕਤ ਕਰਨ ਲਈ 8 ਤੋਂ 24 ਫਰਵਰੀ ਤੱਕ ਚੱਲੇਗੀ ਸਫ਼ਾਈ ਮੁਹਿੰਮ
NEXT STORY