ਹੁਸ਼ਿਆਰਪੁਰ (ਅਮਰੀਕ ਕੁਮਾਰ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੀ ਪੁਲਸ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ, ਜਦੋਂ ਪੁਲਸ ਨੇ ਇਕ ਔਰਤ ਦੇ ਕਤਲ ਦੇ ਦੋਸ਼ੀ ਨੂੰ ਕਾਬੂ ਕਰ ਲਿਆ। ਦੋਸ਼ੀ ਦੀ ਪਛਾਣ ਭੂਮੀ ਸਿੰਘ ਵਾਸੀ ਟੈਂਟਪਾਲ ਵਜੋਂ ਹੋਈ ਹੈ। ਜਿਸ ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੁਲਸ ਨੇ ਅਦਾਲਤ ’ਚ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ ਹਰਿਆਣਾ ਸੁਰੰਗਦੁਆਰੀ ਨੇੜੇ 25 ਮਾਰਚ ਦੀ ਸਵੇਰੇ ਪਿੰਡ ਟੈਂਟਪਾਲਾਂ ਥਾਣਾ ਗੜ੍ਹਦੀਵਾਲਾ ਨਿਵਾਸੀ ਰਜਨੀਸ਼ ਪੁੱਤਰ ਸੁਖਰਾਮ ਆਪਣੀ ਮਾਸੀ ਰਕਸ਼ਾ ਦੇਵੀ ਪਤਨੀ ਤਰਸੇਮ ਸਿੰਘ ਵਾਸੀ ਢੋਲਵਾਹਾਂ ਨਾਲ ਮੋਟਰਸਾਈਕਲ ’ਤੇ ਦੌਲਤਪੁਰ ਚੌਕ ਕਿਸੇ ਨੂੰ ਮਿਲਣ ਜਾ ਰਹੇ ਸਨ।
ਇਹ ਵੀ ਪੜ੍ਹੋ : ਵੱਡੇ ਬਾਦਲ ਦੇ ਗੜ੍ਹ ’ਚ ਸੰਨ੍ਹ ਲਾਉਣ ਵਾਲੇ ਖੁੱਡੀਆਂ ਨਾਲ ਵਿਸ਼ੇਸ਼ ਗੱਲਬਾਤ, ਦੱਸੀਆਂ ਦਿਲਚਸਪ ਗੱਲਾਂ (ਵੀਡੀਓ)
ਇਸੇ ਦੌਰਾਨ ਜਦੋਂ ਉਹ ਉਕਤ ਸੁੰਨਸਾਨ ਜਗ੍ਹਾ ਪੁੱਜੇ ਤਾਂ ਉੱਥੇ ਪੁਰਾਣੀ ਰੰਜਿਸ਼ ਕਰਕੇ ਪਹਿਲਾਂ ਤੋਂ ਹੀ ਉਨ੍ਹਾਂ ਦੀ ਉਡੀਕ ’ਚ ਬੈਠੇ ਰਜਨੀਸ਼ ਦੇ ਭਤੀਜੇ ਨੇ ਉਨ੍ਹਾਂ ’ਤੇ ਗੋਲ਼ੀਆਂ ਚਲਾ ਦਿੱਤੀਆਂ। ਸਿੱਟੇ ਵਜੋਂ ਰਕਸ਼ਾ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਰਜਨੀਸ਼ ਨੂੰ ਰਾਹਗੀਰਾਂ ਨੇ ਤੁਰੰਤ ਦੌਲਤਪੁਰ ਹਸਪਤਾਲ ਪਹੁੰਚਿਆ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ।
ਚੰਡੀਗੜ੍ਹ ਤੋਂ ਲਿਆਂਦੀਆਂ ਜਾ ਰਹੀਆਂ ਨਾਜਾਇਜ਼ ਸ਼ਰਾਬ ਦੀਆਂ 90 ਪੇਟੀਆਂ ਬਰਾਮਦ, 2 ਗ੍ਰਿਫ਼ਤਾਰ
NEXT STORY