ਜਲੰਧਰ (ਜਸਮੀਤ)– ਸ਼ਹਿਰ ਦੇ ਗੋਲਫ ਪ੍ਰੇਮੀਆਂ ਲਈ ਵਧੀਆ ਖ਼ਬਰ ਹੈ। ਪੀ. ਏ. ਪੀ. ਦੇ ਇਤਿਹਾਸਕ ਜਲੰਧਰ ਗੋਲਫ ਕਲੱਬ ਵਿਚ ਸ਼ਨੀਵਾਰ ਤੋਂ ‘ਗਣਤੰਤਰ ਦਿਵਸ ਗੋਲਫ ਕੱਪ 2021’ ਸ਼ੁਰੂ ਹੋ ਚੁੱਕਾ ਹੈ। ਕੋਰੋਨਾ ਕਾਰਨ ਇਥੇ ਕਰੀਬ ਇਕ ਸਾਲ ਤੋਂ ਟੂਰਨਾਮੈਂਟ ਕਰਵਾਉਣ ’ਤੇ ਪਾਬੰਦੀ ਲੱਗੀ ਹੋਈ ਸੀ ਪਰ ਨਵੇਂ ਸਾਲ ਵਿਚ ਸਨਮਾਨਯੋਗ ਟੂਰਨਾਮੈਂਟ ਨਾਲ ਇਸ ਦੀ ਵਾਪਸੀ ਹੋ ਰਹੀ ਹੈ।
ਗੋਲਫ ਕਲੱਬ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦਾ ਫਾਰਮੈਟ ਸਟ੍ਰੋਕ-ਪਲੇਅ ਰਹੇਗਾ। ਇਸ ਵਿਚ ਖਿਡਾਰੀਆਂ ਲਈ 3 ਕੈਟਾਗਰੀਆਂ ਬਣਾਈਆਂ ਗਈਆਂ। ਪਹਿਲੀ ਅਤੇ ਦੂਜੀ ਕੈਟਾਗਰੀ ਵਿਚ 18 ਹੋਲ ਦੀ ਖੇਡ ਹੋਵੇਗੀ, ਜਿਸ ਵਿਚ ਹੈਂਡੀਕੈਪ 1 ਤੋਂ 9 ਅਤੇ 10 ਤੋਂ 18 ਹਿੱਸਾ ਲੈਣਗੇ। ਇਸ ਤੋਂ ਇਲਾਵਾ ਤੀਜੀ ਕੈਟਾਗਰੀ 70 ਸਾਲ ਤੋਂ ਉੱਪਰ ਵਾਲੇ ਖਿਡਾਰੀਆਂ ਦੀ ਬਣਾਈ ਜਾਵੇਗੀ। ਕੋਰੋਨਾ ਸਬੰਧੀ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਣਗੀਆਂ।
ਦੱਸ ਦੇਈਏ ਕਿ 1957 ਵਿਚ ਆਧੁਨਿਕ ਜਲੰਧਰ ਗੋਲਫ ਕਲੱਬ ਦਾ ਨਿਰਮਾਣ ਕੀਤਾ ਗਿਆ ਸੀ। ਉਦੋਂ ਆਈ. ਪੀ. ਐੱਸ. ਭਗਵਾਨ ਸਿੰਘ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ ਸੀ। 1960 ਵਿਚ ਜਦੋਂ ਅਸ਼ਵਨੀ ਕੁਮਾਰ ਇਥੇ ਆਏ ਤਾਂ ਉਨ੍ਹਾਂ ਗੋਲਫ ਕਲੱਬ ਦੀ ਕਾਇਆ-ਕਲਪ ਕੀਤੀ। ਕੋਰਸ ਵਿਚ ਸ਼ਿਮਲਾ ਪਹਾੜੀ ਬਣਾਈ, ਜਿਹੜੀ ਕਿ ਖੂਬ ਚਰਚਿਤ ਹੋਈ। ਹੁਣ ਇਥੇ ਆਈ. ਪੀ. ਐੱਸ. ਇਕਬਾਲਪ੍ਰੀਤ ਸਿੰਘ ਸਹੋਤਾ ਹਨ, ਜਿਹੜੇ ਦੂਜੀ ਵਾਰ ਕਲੱਬ ਦੇ ਪ੍ਰਧਾਨ ਬਣੇ ਹਨ।
ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਇੰਟਰਨੈਸ਼ਨਲ ਆਰਕੀਟੈਕਟ ਨੇ ਕੀਤਾ ਡਿਜ਼ਾਈਨ
ਗੋਲਫ ਕੋਰਸ ਨੂੰ ਇੰਟਰਨੈਸ਼ਨਲ ਆਰਕੀਟੈਕਟ ਡਾਨ ਵਰਗ ਅਤੇ ਲੈਰੀ ਸਮਿਥ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ। 6182 ਯਾਰਡ ਦੇ ਇਸ ਕੋਰਸ ਵਿਚ ਇੰਟਰਨੈਸ਼ਨਲ ਸਟੈਂਡਰਡ ਅਨੁਸਾਰ 18 ਹੋਲ ਅਤੇ 71 ਪਾਰ ਰੱਖੇ ਗਏ ਹਨ। ਇਥੇ 5-ਟੀ ਦਾ ਇਕ ਸੈੱਟ ਵੀ ਹੈ, ਜਿਹੜਾ ਕਿ ਇੰਟਰਨੈਸ਼ਨਲ ਲੈਵਲ ’ਤੇ ਚੋਣਵੇਂ ਮੈਦਾਨਾਂ ਵਿਚ ਹੀ ਦੇਖਣ ਨੂੰ ਮਿਲਦਾ ਹੈ।

ਗੋਲਫ ਰੇਂਜ ’ਚ ਟਰੇਨਿੰਗ ਤੋਂ ਬਾਅਦ ਹੀ ਮਿਲਦੀ ਹੈ ਮੁੱਖ ਕੋਰਸ ’ਚ ਐਂਟਰੀ
ਗੋਲਫ ਕੇਡਰ ਦੇ ਚਾਹਵਾਨ ਜਾਂ ਨਵੇਂ ਸਟੂਡੈਂਟਸ ਨੂੰ ਮੁੱਖ ਕੋਰਸ ਵਿਚ ਸਿੱਧੀ ਐਂਟਰੀ ਨਹੀਂ ਹੈ। ਉਨ੍ਹਾਂ ਪਹਿਲਾਂ ਗੋਲਫ ਰੇਂਜ ਵਿਚ ਟਰੇਨਿੰਗ ਦਿੱਤੀ ਜਾਂਦੀ ਹੈ। ਇਸੇ ਰੇਂਜ ਵਿਚ ਉਨ੍ਹਾਂ ਨੂੰ ਗੋਲਫ ਦੇ ਅਨੁਸ਼ਾਸਨ ਅਤੇ ਨਿਯਮਾਂ ਦਾ ਪਾਠ ਪੜ੍ਹਾਇਆ ਜਾਂਦਾ ਹੈ। ਜਦੋਂ ਸਿੱਖਿਆਰਥੀ ਸਟਿਕ ਫੜਨ ਅਤੇ ਸ਼ਾਰਟ ਲਾਉਣ ਵਿਚ ਨਿਪੁੰਨ ਹੋ ਜਾਵੇ ਤਾਂ ਉਸ ਨੂੰ ਮੁੱਖ ਕੋਰਸ ਵਿਚ ਐਂਟਰੀ ਦਿੱਤੀ ਜਾਂਦੀ ਹੈ। ਰੇਂਜ ਵਿਚ ਗੋਲਫ ਦੇ ਪੂਰੇ ਨਿਯਮ ਸਿੱਖਣ ਵਿਚ ਸਿੱਖਿਆਰਥੀਆਂ ਨੂੰ 6 ਮਹੀਨੇ ਤੋਂ ਇਕ ਸਾਲ ਲੱਗ ਜਾਂਦਾ ਹੈ।
ਵਿਸ਼ੇਸ਼ ਡਰੈੱਸ ਕੋਡ
ਜਲੰਧਰ ਗੋਲਫ ਕਲੱਬ ਮੈਨੇਜਮੈਂਟ ਨੇ ਟੂਰਨਾਮੈਂਟ ਲਈ ਵਿਸ਼ੇਸ਼ ਡਰੈੱਸ ਕੋਡ ਤੈਅ ਕੀਤੇ ਹਨ। ਇਸ ਦੇ ਤਹਿਤ ਰਾਊਂਡ ਨੈੱਕ ਜਾਂ ਡੈਨਿਮ ਜੀਨਸ ਪਹਿਨ ਕੇ ਆਏ ਖਿਡਾਰੀਆਂ ਨੂੰ ਮੌਕਾ ਨਹੀਂ ਦਿੱਤਾ ਜਾਵੇਗਾ। ਬਰਮੁੰਡਾ ਸ਼ਾਰਟਸ ਅਤੇ ਫਾਰਮਲ ਸ਼ੂਜ਼ਜ਼ ’ਤੇ ਵੀ ਪਾਬੰਦੀ ਰਹੇਗੀ। ਖਿਡਾਰੀ ਸਿਰਫ ਕਾਲਰ ਵਾਲੀ ਟੀ-ਸ਼ਰਟ ਅਤੇ ਟਰਾਊਜ਼ਰ ਪਹਿਨ ਕੇ ਹੀ ਗੋਲਫ ਕੋਰਸ ਵਿਚ ਐਂਟਰੀ ਕਰ ਸਕਣਗੇ।
ਇਹ ਵੀ ਪੜ੍ਹੋ: ਟਰੈਕਟਰ ਪਰੇਡ ਤੋਂ ਪਹਿਲਾਂ ਆਈ ਮੰਦਭਾਗੀ ਖ਼ਬਰ, ਸੰਘਰਸ਼ ਦੌਰਾਨ ਜਲਾਲਾਬਾਦ ਦੇ ਕਿਸਾਨ ਦੀ ਮੌਤ
ਕੋਰੋਨਾ ਦੇ ਬਾਵਜੂਦ ਖਿਡਾਰੀਆਂ ’ਚ ਗੋਲਫ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ
ਕੋਵਿਡ-19 ਦਾ ਪ੍ਰਭਾਵ ਘੱਟ ਹੋਣ ਤੋਂ ਬਾਅਦ ਇਕ ਵਾਰ ਫਿਰ ਤੋਂ ਗੋਲਫ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨੂੰ ਦੁਬਾਰਾ ਸ਼ੁਰੂ ਕਰਵਾਉਣ ਵਿਚ ਡੀ. ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦਾ ਵੱਡਾ ਯੋਗਦਾਨ ਹੈ। ਇਸ ਤੋਂ ਇਲਾਵਾ ਸੈਕਟਰੀ ਹਰਕਮਲਪ੍ਰੀਤ ਸਿੰਘ ਖੱਖ ਦੀ ਦੇਖ-ਰੇਖ ਵਿਚ ਟੂਰਨਾਮੈਂਟ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਅਜੇ ਸਾਲਾਨਾ ਗਣਤੰਤਰ ਦਿਵਸ ਕੱਪ 2021 ਕਰਵਾਇਆ ਜਾ ਰਿਹਾ ਹੈ। ਅਪ੍ਰੈਲ ਮਹੀਨੇ ਵਿਸਾਖੀ ਕੱਪ ਨੂੰ ਵੱਡੇ ਪੱਧਰ ’ਤੇ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਆਜ਼ਾਦੀ ਦਿਹਾੜਾ ਕੱਪ ਵਿਚ ਹਰ ਸਾਲ ਦੀ ਤਰ੍ਹਾਂ ਰਾਸ਼ਟਰ ਪੱਧਰੀ ਖਿਡਾਰੀ ਟੂਰਨਾਮੈਂਟ ਵਿਚ ਹਿੱਸਾ ਲੈਂਦੇ ਨਜ਼ਰ ਆਉਣਗੇ। ਸ਼ਹਿਰ ਵਿਚ ਗੋਲਫ ਦਾ ਕ੍ਰੇਜ਼ ਲਗਾਤਾਰ ਵਧ ਰਿਹਾ ਹੈ। ਗਣਤੰਤਰ ਦਿਵਸ ਕੱਪ ਵਿਚ ਹਿੱਸਾ ਲੈਣ ਵਾਲਿਆਂ ਦੀ ਵਧਦੀ ਗਿਣਤੀ ਇਸ ਦਾ ਸਬੂਤ ਹੈ।
-ਗੁਰਪ੍ਰੀਤ ਸਿੰਘ, ਗੋਲਫ ਕਲੱਬ ਇੰਚਾਰਜ
ਸਵੇਰੇ 7.00 ਵਜੇ ਤੋਂ ਜੁੜ ਜਾਂਦੇ ਹਨ ਗੋਲਫਰ
ਗੋਲਫ ਨੂੰ ਲੈ ਕੇ ਜਲੰਧਰ ਵਾਸੀਆਂ ’ਚ ਕਾਫ਼ੀ ਕ੍ਰੇਜ਼ ਹੈ। ਕੋਰੋਨਾ ਕਾਲ ਦੌਰਾਨ ਜਿੱਥੇ ਪਿਛਲੇ ਕੁਝ ਮਹੀਨਿਆਂ ਤੋਂ ਗੋਲਫ ਦੀਆਂ ਸਰਗਰਮੀਆਂ ਜ਼ਿਆਦਾ ਨਹੀਂ ਸਨ, ਉਥੇ ਹੀ ਹੁਣ ਇਹ ਤੇਜ਼ੀ ਨਾਲ ਵਧ ਰਹੀਆਂ ਹਨ। ਹਾਲਤ ਇਹ ਹੈ ਕਿ ਕਈ ਗੋਲਫਰ ਸਵੇਰੇ 7.00 ਵਜੇ ਹੀ ਕੋਰਸ ਵਿਚ ਪਹੁੰਚ ਜਾਂਦੇ ਹਨ। ਸੂਰਜ ਦੀ ਪਹਿਲੀ ਕਿਰਨ ਦੇ ਨਾਲ ਗੇਮ ਹੋ ਜਾਂਦੀ ਹੈ। ਲੋਕ ਕੋਰੋਨਾ ਦੇ ਡਰ ਤੋਂ ਉਭਰ ਕੇ ਗੋਲਫ ਕੋਰਸ ਵਿਚ ਵਾਪਸੀ ਕਰ ਰਹੇ ਹਨ।
-ਅਮਿਤ ਕੁਮਾਰ, ਸੀਨੀਅਰ ਕੋਚ
ਸ਼ਿਮਲਾ ਪਹਾੜੀ ’ਤੇ 2002 ’ਚ ਵਿਕਟਰ ਟੂਲਜ਼ ਦੇ ਸੁਖਦੇਵ ਰਾਜ ਵੱਲੋਂ ਹੱਟ ਬਣਾਈ ਗਈ ਅਤੇ ਇਸ ਨੂੰ ਅਸ਼ਵਨੀ ਹੱਟ ਨਾਂ ਦਿੱਤਾ ਗਿਆ। ਅਸ਼ਵਨੀ ਨਾਲ ਬਿਤਾਏ ਿਦਨਾਂ ਨੂੰ ਯਾਦ ਕਰਦਿਆਂ ਸੁਖਦੇਵ ਰਾਜ ਨੇ ਕਿਹਾ ਕਿ ਕਾਫੀ ਸਾਲ ਪਹਿਲਾਂ ਇਥੇ ਪਹਾੜੀ ਬਣਾਈ ਗਈ ਸੀ। ਇਸ ਦਾ ਮੰਤਵ ਫੁੱਟਬਾਲ, ਐਥਲੈਟਿਕਸ ਅਤੇ ਗੋਲਫ ਮੁਕਾਬਲਿਆਂ ਨੂੰ ਸਪੱਸ਼ਟ ਤੌਰ ’ਤੇ ਦੂਰ ਤੱਕ ਦੇਖਣਾ ਸੀ। ਗੇਮ ਨੂੰ ਹੋਰ ਰੌਚਕ ਬਣਾਉਣ ਲਈ ਪਹਾੜੀ ਦੇ ਉੱਪਰ 2 ਟੀ ਰੱਖੀਆਂ ਗਈਆਂ ਸਨ । ਇਸ ਦੇ ਉੱਪਰ ਬੈਠਣ ਲਈ ਹੱਟ ਅਤੇ 2 ਟੀ ਵੀ ਬਣਾਈਆਂ ਗਈਆਂ ਹਨ...
378 ਮੈਂਬਰ ਹਨ ਜਲੰਧਰ ਗੋਲਫ ਕਲੱਬ ਦੇ
243 ਸਿਵਲੀਅਨ ਮੈਂਬਰ
44 ਸਿਵਲ ਡਿਫੈਂਸ
24 ਪੁਲਸ ਅਫਸਰ
22 ਸਟੂਡੈਂਟਸ ਵੀ ਹਨ ਮੈਂਬਰ
34 ਆਨਰੇਰੀ ਮੈਂਬਰਸ
6 ਲਾਈਫਟਾਈਮ ਮੈਂਬਰ
6:75+ਸਾਲ ਤੋਂ ਉਪਰ
ਇਹ ਵੀ ਪੜ੍ਹੋ: 26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ
ਹੋਲ ਇਨ ਵਨ
45 ਖਿਡਾਰੀ ਹੁਣ ਤੱਕ ਗੋਲਫ ਕੋਰਸ ’ਚ ਹੋਲ ਇਨ ਵਨ ਦਾ ਰਿਕਾਰਡ ਬਣਾ ਚੁੱਕੇ ਹਨ। ਇਸ ਦੀ ਸ਼ੁਰੂਆਤ ਡਾ. ਗੁਰਬਖਸ਼ ਸਿੰਘ ਤੋਂ ਹੋਈ ਸੀ, ਜਿਨ੍ਹਾਂ 1974 ਵਿਚ ਇਹ ਰਿਕਾਰਡ ਬਣਾਇਆ ਸੀ।
5 ਵਾਰ 2013 ਅਤੇ 2017 ’ਚ ਇਸ ਕੋਰਸ ’ਤੇ ਇਕ ਸਾਲ ਵਿਚ ਹੋਲ ਇਨ ਵਨ ਹੋਇਆ ਸੀ।
2020 ’ਚ ਕੋਰੋਨਾ ਦੇ ਕਾਰਣ ਇਥੇ ਘੱਟ ਖੇਡਾਂ ਹੋਈਆਂ ਸਨ, ਇਸ ਲਈ ਇਸ ਸਾਲ ਇਥੇ ਸਿਰਫ ਜੋਤਪ੍ਰਕਾਸ਼ ਸਿੰਘ ਹੋਲ ਇਨ ਵਨ ਲਾਉਣ ਵਿਚ ਕਾਮਯਾਬ ਰਹੇ ਸਨ।
18 ਟੀ, 71 ਪਾਰ ਵਾਲਾ ਕੋਰਸ
ਗੋਲਫ ਕੋਰਸ ਵਿਚ ਇੰਟਰਨੈਸ਼ਨਲ ਸਟੈਂਡਰਡ ਅਨੁਸਾਰ 18 ਟੀ ਹੈ, ਜਦੋਂ ਕਿ ਪਾਰ 71 ਹਨ।
2-ਟੀ ਅਸ਼ਵਨੀ ਹੱਟ ਦੇ ਉੱਪਰ ਬਣਾਈਆਂ ਗਈਆਂ ਹਨ ਤਾਂ ਕਿ ਮੁਕਾਬਲੇ ਰੌਚਕ ਹੋਣ
ਇਥੇ ਹੀ ਆਰਾਮ ਲਈ ਹੱਟ ਵੀ ਬਣੀ ਹੈ।
5 ਹਜ਼ਾਰ ਰੁਪਏ ’ਚ ਗੋਲਫ ਕੋਰਸ ਦੀ ਮੈਂਬਰਸ਼ਿਪ ਹੈ। ਸਟੂਡੈਂਟਸ ਲਈ ਦਾਖਲਾ ਫੀਸ 2200
ਮਿੱਠਾਪੁਰ ਦਾ ਹਾਕੀ ਸਟੇਡੀਅਮ ਵੀ ਸਪੋਰਟਸ ਹੱਬ ਪ੍ਰਾਜੈਕਟ ’ਚ ਹੋਵੇਗਾ ਸ਼ਾਮਲ
NEXT STORY