ਜਲੰਧਰ, (ਮਹੇਸ਼)- ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਇਕ ਨੌਜਵਾਨ ਸ਼ੁੱਕਰਵਾਰ ਨੂੰ ਗੁਰੂ ਨਾਨਕਪੁਰਾ ਮਾਰਕੀਟ ਦੇ ਨਜ਼ਦੀਕ ਲੁਟੇਰਿਅਾਂ ਦਾ ਸ਼ਿਕਾਰ ਹੋ ਗਿਆ। ਕਾਰਤਿਕ ਨਾਮੀ ਉਕਤ ਨੌਜਵਾਨ ਨੇ ਦੱਸਿਆ ਕਿ ਉਹ ਚੌਗਿੱਟੀ ਚੌਕ ’ਚ ਬੱਸ ’ਚੋਂ ਉਤਰਿਆ ਸੀ ਤੇ ਪੈਦਲ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ, ਜਦ ਉਹ ਗੁਰੂ ਨਾਨਕਪੁਰਾ ਵੈਸਟ ’ਚ ਸਵਾਮੀ ਵਿਵੇਕਾਨੰਦ ਸਕੂਲ ਕੋਲ ਪੁੱਜਾ ਤਾਂ ਇਸੇ ਦੌਰਾਨ ਐਕਟਿਵਾ ਸਵਾਰ ਦੋ ਨੌਜਵਾਨ ਉਸ ਕੋਲ ਆ ਕੇ ਕਹਿਣ ਲੱਗੇ ਕਿ ਉਸ ਨੇ ਕਿਥੇ ਜਾਣਾ ਹੈ, ਉਹ ਛੱਡ ਦੇਣਗੇ। ਉਨ੍ਹਾਂ ਨੇ ਉਸ ਨੂੰ ਐਕਟਿਵਾ ’ਤੇ ਬਿਠਾ ਲਿਆ ਤੇ ਕੁਝ ਦੂਰੀ ’ਤੇ ਜਾ ਕੇ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਜਬਰਨ ਉਸ ਦੀ ਜੇਬ ’ਚੋਂ ਦੋ ਮੋਬਾਇਲ ਫੋਨ ਤੇ 2300 ਰੁਪਏ ਦੀ ਨਕਦੀ ਕੱਢ ਲਈ ਤੇ ਉਸ ਨੂੰ ਧੱਕਾ ਦੇ ਕੇ ਸੁੱਟ ਕੇ ਫਰਾਰ ਹੋ ਗਏ। ਕਾਰਤਿਕ ਨੇ ਦੱਸਿਆ ਕਿ ਉਸ ਨੇ ਇਸ ਸਬੰਧ ’ਚ ਸੂਚਨਾ ਥਾਣਾ ਰਾਮਾ ਮੰਡੀ (ਸੂਰਿਆ ਐਨਕਲੇਵ) ਦੀ ਪੁਲਸ ਨੂੰ ਦੇ ਦਿੱਤੀ ਹੈ। ਓਧਰ ਏ. ਐੱਸ. ਆਈ. ਮਨਜਿੰਦਰ ਸਿੰਘ ਨਾਲ ਇਸ ਸਬੰਧ ’ਚ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਸ਼ੱਕੀ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੌਜਵਾਨ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਅਾਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਜਿਸ ’ਚ ਲੁਟੇਰੇ ਦਿਖਾਈ ਦੇ ਰਹੇ ਹਨ।
ਬੀ. ਓ. ਟੀ. ਪ੍ਰਾਜੈਕਟ ਖਿਲਾਫ ਟਰਾਂਸਪੋਰਟਰਾਂ ਨੇ ਲਾਇਆ ਧਰਨਾ
NEXT STORY