ਜਲੰਧਰ (ਵਰੁਣ): ਸੋਢਲ ਨਗਰ ਦੇ ਘਰ ’ਚ ਪੈਟਰੋਲ ਬੰਬ ਨਾਲ ਧਮਾਕਾ ਕਰਨ ਵਾਲੇ ਦੋਸ਼ੀ ਸੀ.ਆਈ.ਏ. ਸਟਾਫ਼ ਦੀ ਪੁਲਸ ਨੇ ਉਸ ਦੇ ਸਾਥੀ ਸਮੇਤ ਗਿ੍ਰਫ਼ਤਾਰ ਕੀਤਾ ਹੈ। ਦੋਸ਼ੀਆਂ ਤੋਂ ਰਿਵਾਲਵਰ ਅਤੇ ਗੋਲੀਆਂ ਬਰਾਮਦ ਹੋਈਆਂ ਹਨ। ਦੋਸ਼ੀਆਂ ਦੀ ਪਛਾਣ ਸਾਜਨ ਉਰਫ਼ ਸਨੀ ਨਿਵਾਸੀ ਚੌਕ ਸੁਦਾਂ ਅਤੇ ਹੈਰਿਸ ਉਰਫ਼ ਹੈਰੀ ਨਿਵਾਸੀ ਪ੍ਰਤਾਪ ਬਾਗ ਦੇ ਰੂਪ ’ਚ ਹੋਈ ਹੈ। ਸਾਜਨ ਪੈਟਰੋਲ ਬੰਬ ਸੁੱਟਣ ਦੇ ਮਾਮਲੇ ’ਚ ਭਗੌੜਾ ਸੀ। ਸੀ.ਆਈ.ਏ. ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਹੈਰਿਸ ਖ਼ਿਲਾਫ ਲੁੱਟ ਕਰਨ, ਹੱਤਿਆ ਦੀ ਕੋਸ਼ਿਸ਼ ਅਤੇ ਐੱਨ.ਡੀ.ਪੀ.ਸੀ. ਦੇ ਪਹਿਲੇ ਵੀ ਕੇਸ ਦਰਜ ਹਨ। ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਪ੍ਰਕਾਸ਼ ਦਿਹਾੜੇ ਸਬੰਧੀ ਪਿੰਡ ਖੱਖ ਵਿਖੇ ਮਹਾਨ ਨਗਰ ਕੀਰਤਨ ਸਜਾਇਆ
NEXT STORY