ਜਲੰਧਰ (ਵਰੁਣ): ਮੰਗਲਵਾਰ ਦੁਪਹਿਰ ਅੰਕੁਰ ਹਸਪਤਾਲ ਦੇ ਬਾਹਰ ਕੁੱਝ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਬੱਚੀ ਦੀ ਹੱਤਿਆ ਹਸਪਤਾਲ ਵਾਲਿਆਂ ਨੇ ਕੀਤੀ ਹੈ। ਬੱਚੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੱਚੀ ਦਾ ਜਨਮ ਘਈ ਹਸਪਤਾਲ ’ਚ ਹੋਇਆ, ਉਸ ਦੇ ਬਾਅਦ ਬੱਚੀ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਅੰਕੁਰ ਹਸਪਤਾਲ ’ਚ ਦਾਖਲ ਕਰਵਾਇਆ ਪਰ ਇੱਥੇ ਡਾਕਟਰਾਂ ਨੇ ਬੱਚੀ ਦੀ ਹਾਲਤ ਹੋਰ ਖ਼ਰਾਬ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਨੇ ਅੱਜ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਬੱਚੀ ਦਾ ਕਤਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 2 ਸਰਜਰੀ ਕਰਵਾਉਣ ਦੇ ਬਾਅਦ ਵੀ ਉਨ੍ਹਾਂ ਦੀ ਬੱਚੀ ਨਹੀਂ ਬਚੀ। ਹਾਲਾਂਕਿ ਸਾਰੇ ਟੈਸਟ ਦੀ ਰਿਪੋਰਟ ਠੀਕ ਆਈ। ਅੱਗੇ ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਤਿੰਨ ਲੱਖ ਤੋਂ ਵੱਧ ਪੈਸੇ ਲੱਗ ਚੁੱਕੇ ਹਨ ਪਰ ਬੱਚੀ ਨਹੀਂ ਬਚੀ। ਇਸ ਲਈ ਇਨਸਾਫ ਦੇ ਲਈ ਉਨ੍ਹਾਂ ਨੇ ਧਰਨਾ ਲਗਾਇਆ ਹੈ।
ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 79ਵੇਂ ਦਿਨ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਰਹੇ ਇਲਾਕੇ ਦੇ ਕਿਸਾਨ
NEXT STORY