ਆਦਮਪੁਰ, (ਦਿਲਬਾਗੀ, ਚਾਂਦ)- ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਹਰੀਪੁਰ ਵਿਖੇ ਗੈਸ ਪਾਈਪ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਪੂਜਾ ਸਪੁੱਤਰੀ ਦਲਬੀਰ ਸਿੰਘ ਵਾਸੀ ਹਰੀਪੁਰ ਨੇ ਦੱਸਿਆ ਕਿ ਬੀਤੀ ਰਾਤ ਉਹ ਤੇ ਉਸ ਦੇ ਮਾਤਾ-ਪਿਤਾ ਤੇ ਭੈਣ-ਭਰਾ ਪੰਜੇ ਜੀਅ ਇਕੋ ਕਮਰੇ 'ਚ ਸੁੱਤੇ ਹੋਏ ਸਨ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਸਵੇਰੇ 5 ਵਜੇ ਉੱਠ ਕੇ ਚਾਹ ਬਣਾਉਣ ਲਈ ਗੈਸ ਚੁੱਲ੍ਹਾ ਚਲਾਇਆ ਤਾਂ ਪਾਈਪ ਨੂੰ ਅੱਗ ਲੱਗ ਗਈ ਤੇ ਉਹ ਅੱਗ ਸਿਲੰਡਰ ਤੱਕ ਪਹੁੰਚ ਗਈ। ਅੱਗ ਨੇ ਕਮਰੇ ਨੂੰ ਆਪਣੀ ਪੂਰੀ ਲਪੇਟ 'ਚ ਲੈ ਲਿਆ। ਅਸੀਂ ਸਾਰਿਆਂ ਨੇ ਭੱਜ ਕੇ ਜਾਨ ਬਚਾਈ ਪਰ ਕਮਰੇ ਅੰਦਰ ਪਿਆ ਸਾਮਾਨ, ਟੀ. ਵੀ., ਫਰਿੱਜ, ਦੋ ਮੋਬਾਇਲ, ਬੈੱਡ, ਬਿਸਤਰੇ ਅਤੇ ਕੱਪੜੇ ਪੂਰੀ ਤਰ੍ਹਾਂ ਸੜ ਗਏ। ਅੱਗ ਲੱਗਣ ਕਾਰਨ ਤਿੰਨ ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਗੈਸ ਸਿਲੰਡਰ ਫਟਿਆ ਨਹੀਂ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
160 ਨਸ਼ੇ ਵਾਲੇ ਟੀਕਿਆਂ ਸਣੇ 2 ਨੌਜਵਾਨ ਕਾਬੂ
NEXT STORY