ਜਲੰਧਰ (ਵਰੁਣ)— ਗੁਰੂ ਅਮਰਦਾਸ ਨਗਰ 'ਚ ਬੀਤੀ ਦੇਰ ਰਾਤ ਪਤੀ ਪਤਨੀ ਦੇ ਝਗੜੇ ਨੂੰ ਛੁਡਵਾਉਣ ਆਏ ਗੁਆਂਢੀ ਨੂੰ ਵੀ ਕੁੱਟ ਦਿੱਤਾ ਗਿਆ। ਇਸ ਦੌਰਾਨ ਗੁਆਂਢੀ ਵਿਅਕਤੀ ਵੱਲੋਂ ਹਵਾਈ ਫਾਇਰ ਕਰਨ ਦੀ ਵੀ ਚਰਚਾ ਉੱਠੀ ਪਰ ਪੁਲਸ ਨੇ ਗੋਲੀ ਚੱਲਣ ਦੀ ਪੁਸ਼ਟੀ ਨਹੀਂ ਕੀਤੀ।
ਜਾਣਕਾਰੀ ਅਨੁਸਾਰ ਥਾਣਾ ਨੰ. 1 ਦੀ ਪੁਲਸ ਨੂੰ ਮੰਗਲਵਾਰ ਰਾਤ ਨੂੰ ਗੁਰੂ ਅਮਰਦਾਸ ਨਗਰ 'ਚ ਕੁੱਟਮਾਰ ਕਰਨ ਦੀ ਸੂਚਨਾ ਆਈ ਸੀ। ਉਦੋਂ ਇਹ ਵੀ ਅਫਵਾਹ ਸੀ ਕਿ ਉਥੇ ਫਾਇਰਿੰਗ ਵੀ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਪਤੀ-ਪਤਨੀ ਦੀ ਲੜਾਈ ਛੁਡਵਾਉਣ ਨੂੰ ਲੈ ਕੇ ਗੁਆਂਢੀ ਨਾਲ ਵੀ ਕੁੱਟਮਾਰ ਕੀਤੀ ਗਈ। ਹਾਲਾਂਕਿ ਚਰਚਾ ਸੀ ਕਿ ਗੁਆਂਢ ਵਿਅਕਤੀ ਨੇ ਸੈਲਫ ਡਿਫੈਂਸ ਲਈ ਫਾਇਰ ਕੀਤੀ ਸੀ, ਜਿਸ ਦੀ ਪੁਲਸ ਨੇ ਪੁਸ਼ਟੀ ਨਹੀਂ ਕੀਤੀ। ਥਾਣਾ ਨੰ. 1 ਦੀ ਪੁਲਸ ਦਾ ਕਹਿਣਾ ਹੈ ਕਿ ਦੋਵਾਂ ਪੱਖਾਂ 'ਚ ਰਾਜ਼ੀਨਾਮਾ ਹੋ ਗਿਆ ਹੈ, ਜਿਸ ਕਾਰਨ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।
ਔਰਤ ਨਾਲ ਕੁੱਟਮਾਰ ਕਰਨ ਵਾਲੇ ਉਸ ਦੇ ਜੇਠ-ਜੇਠਾਣੀ ਖਿਲਾਫ ਮਾਮਲਾ ਦਰਜ
NEXT STORY