ਜਲੰਧਰ (ਜ. ਬ.)– ਜਲੰਧਰ ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ 1 ਦੇ ਬਾਹਰ ਨਾਜਾਇਜ਼ ਤਰੀਕੇ ਨਾਲ ਰੈਸਟੋਰੈਂਟ ਦੀ ਆੜ ਵਿਚ ਬਾਰ ਚਲਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਬਾਰ ਵਾਲੇ ਸ਼ਰੇਆਮ ਕਹਿੰਦੇ ਹਨ ਕਿ ਪੁਲਸ ਮੁਲਾਜ਼ਮਾਂ ਲਈ ਇਥੇ ਸਭ ਕੁਝ ਫ੍ਰੀ ਹੈ ਕਿਉਂਕਿ ਉਨ੍ਹਾਂ ਕਾਰਨ ਹੀ ਸਾਡਾ ਸਿਸਟਮ ਚੱਲ ਰਿਹਾ ਹੈ। ਇਸ ਨਾਜਾਇਜ਼ ਸ਼ਰਾਬਖਾਨੇ ਨੂੰ ਲੈ ਕੇ ਪ੍ਰਸ਼ਾਸਨ ਵੀ ਬੇਖਬਰ ਹੈ ਪਰ ਬਾਰ ਵਾਲੇ ਅਧਿਕਾਰੀਆਂ ਦੇ ਨਾਂ ਲੈ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ, ਜਿਨ੍ਹਾਂ ਦੀ ਦੇਖ-ਰੇਖ ਵਿਚ ਐਕਸਾਈਜ਼ ਵਿਭਾਗ ਨੂੰ ਵੀ ਚੂਨਾ ਲਗਾ ਕੇ ਸ਼ਰਾਬ ਦੇ ਨਾਲ-ਨਾਲ ਕਬਾਬ ਆਦਿ ਵੀ ਵੇਚਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- PM ਮੋਦੀ ਦੀ ਰੈਲੀ ਦੌਰਾਨ PAP ਫਲਾਈਓਵਰ ’ਤੇ ਨਹੀਂ ਚੱਲਣਗੇ ਹੈਵੀ ਤੇ ਕਮਰਸ਼ੀਅਲ ਵਾਹਨ, ਰੂਟ ਰਹੇਗਾ ਡਾਇਵਰਟ
ਇਥੇ ਕੁਝ ਕਥਿਤ ਪਾਰਟੀਆਂ ਦੇ ਵਰਕਰਾਂ ਅਤੇ ਪਾਰਟੀ ਨੂੰ ਵੋਟ ਪੁਆਉਣ ਲਈ ਵੋਟਰਾਂ ਨੂੰ ਵੀ ਲੁਭਾਉਣ ਲਈ ਲਿਆਂਦਾ ਜਾਂਦਾ ਹੈ। ਇਸ ਤਰ੍ਹਾਂ ਦੀ ਚੱਲ ਰਹੀ ਧਾਂਦਲੀ ਦੇ ਬਾਵਜੂਦ ਇਲੈਕਸ਼ਨ ਕਮਿਸ਼ਨ ਬੇਖਬਰ ਹੈ। ਬਦਬੂਦਾਰ ਖਾਣਾ ਖੁਆਉਣ ਵਾਲੇ ਇਸ ਰੈਸਟੋਰੈਂਟ ਦੇ ਮਾਲਕ ਖੁਦ ਨੂੰ ਨੇਤਾ ਵੀ ਦੱਸਦੇ ਹਨ ਪਰ ਬਿਨਾਂ ਲਾਇਸੈਂਸ ਦੇ ਚੱਲ ਰਹੇ ਇਸ ਬਾਰ ’ਤੇ ਕਿਸੇ ਦੀ ਨਜ਼ਰ ਨਹੀਂ ਪਈ ਅਤੇ ਇਹ ਲੋਕ ਸ਼ਰੇਆਮ ਕਹਿੰਦੇ ਹਨ ਕਿ ਅਸੀਂ ਪੁਲਸ ਨੂੰ ਫ੍ਰੀ ਵਿਚ ਖਾਣਾ ਦਿੰਦੇ ਹਾਂ। ਜਦੋਂ ਸ਼ਟਰ ਚੁੱਕ ਕੇ ਵੇਖਿਆ ਤਾਂ ਕਈ ਬੁਕੀ ਆਦਿ ਉਥੇ ਡੇਰਾ ਜਮਾਈ ਬੈਠੇ ਸਨ।
ਇਹ ਵੀ ਪੜ੍ਹੋ-ਜਲੰਧਰ 'ਚ ਭਿਆਨਕ ਸੜਕ ਹਾਦਸਾ, ਬੱਸ ਤੇ ਟੈਂਪੂ ਵਿਚਾਲੇ ਜ਼ਬਰਦਸਤ ਟੱਕਰ, ਔਰਤ ਸਮੇਤ ਦੋ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਹੀਟ ਵੇਵ’ ’ਚ ਬਿਜਲੀ ਫਾਲਟ ਨੇ ਵਧਾਈ ਮੁਸ਼ਕਿਲ, 6 ਤੋਂ 8 ਘੰਟਿਆਂ ਦੇ ਪਾਵਰਕੱਟ ਨਾਲ ਜਨਤਾ ਬੇਹਾਲ
NEXT STORY