ਚੰਡੀਗੜ੍ਹ/ਫਤਿਹਗੜ੍ਹ- ਪੰਜਾਬ 'ਚ ਲਗਾਤਾਰ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਪੁਲਸ ਵੱਲੋਂ ਕਾਬੂ ਕੀਤਾ ਜਾਂਦਾ ਹੈ। ਇਸੇ ਦਰਮਿਆਨ ਇਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੁਲਸ ਨੇ ਫਾਰਮਾ ਓਪੀਔਡਸ ਦੇ ਖ਼ਿਲਾਫ਼ ਇੱਕ ਵੱਡੀ ਕਾਰਵਾਈ ਕੀਤੀ।
ਇਹ ਵੀ ਪੜ੍ਹੋ- ਅੱਧੀ ਰਾਤ ਨੂੰ ਬਿਆਸ ਹਾਈਵੇਅ 'ਤੇ ਵਾਪਰਿਆ ਹਾਦਸਾ, ਇਕ ਤੋਂ ਬਾਅਦ ਇਕ ਕਈ ਗੱਡੀਆਂ ਦੀ ਹੋਈ ਟੱਕਰ
ਇਸ ਬਾਰੇ ਜਾਣਕਾਰੀ ਪੰਜਾਬ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਫਾਰਮਾ ਓਪੀਔਡਸ ਦੇ ਖ਼ਿਲਾਫ਼ ਇੱਕ ਵੱਡੀ ਖੁਫ਼ੀਆ-ਅਧਾਰਤ ਕਾਰਵਾਈ 'ਚ ਫਤਿਹਗੜ੍ਹ ਪੁਲਸ ਨੇ ਦਿੱਲੀ ਅਤੇ ਹਰਿਆਣਾ 'ਚ ਫ਼ਾਰਮਾ ਫੈਕਟਰੀਆਂ ਤੋਂ ਗੈਰ-ਕਾਨੂੰਨੀ ਓਪੀਔਡਸ ਨਿਰਮਾਣ ਅਤੇ ਸਪਲਾਈ ਦੇ ਇਕ ਅੰਤਰਰਾਜੀ ਨੈਟਵਰਕ ਦਾ ਪਰਦਾਫ਼ਾਸ਼ ਕੀਤਾ ਹੈ। ਜਿਸ 'ਚ ਲਗਭਗ 6 ਲੱਖ ਬਿਨਾਂ ਲੇਬਲ ਵਾਲੇ ਟੀਕਿਆਂ ਸਮੇਤ ਕਈ ਗੈਰ-ਕਾਨੂੰਨੀ ਵਪਾਰ, ਵਿੱਤੀ, ਟਰਾਂਸਪੋਰਟ ਦਸਤਾਵੇਜ਼ ਜ਼ਬਤ ਕੀਤੇ ਹਨ।

ਇਹ ਵੀ ਪੜ੍ਹੋ- ਨਸ਼ੇੜੀ ਨੌਜਵਾਨਾਂ ਦਾ ਕਾਰਾ, ਮਹਿਲਾ ASI ਨਾਲ ਕੀਤਾ ਗਾਲੀ-ਗਲੋਚ, ਕਾਂਸਟੇਬਲ ਨੂੰ ਵੀ ਮਾਰੇ ਲੱਤਾਂ-ਘਸੁੰਨ
ਐੱਨ.ਡੀ.ਪੀ.ਐੱਸ. ਤਹਿਤ ਐੱਫ.ਆਈ.ਆਰ ਦਰਜ ਕਰਕੇ ਗੈਰ-ਕਾਨੂੰਨੀ ਫ਼ਾਰਮਾ ਡਰੱਗ ਕਾਰਟੈਲ ਨੂੰ ਨਸ਼ਟ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਪੁਲਸ ਵਚਨਬੱਧ ਹੈ।
ਇਹ ਵੀ ਪੜ੍ਹੋ- ਹੱਥ-ਮੂੰਹ ਸਾੜ ਕੇ ਸਕੂਲ ਆਉਣ ਵਾਲੇ ਬੱਚਿਆਂ ਨੂੰ ਮਿਲੇਗਾ ਇਨਾਮ, ਚਰਚਾ ਦਾ ਵਿਸ਼ਾ ਬਣੀ ਅਧਿਆਪਕ ਦੀ ਇਹ ਪੋਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਨਤੇਰਸ 'ਤੇ ਲੋਕ ਜ਼ਰੂਰ ਖਰੀਦਣ ਰਸੋਈ ਦਾ ਇਹ ਸਾਮਾਨ, ਮਾਤਾ ਲਕਸ਼ਮੀ ਜੀ ਕਰਨਗੇ ਇਨ੍ਹਾਂ ਪਰੇਸ਼ਾਨੀਆਂ ਦਾ ਖ਼ਾਤਮਾ
NEXT STORY