ਜਲੰਧਰ (ਬਿਊਰੋ) : ਕੱਤਕ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਤ੍ਰਿਓਦਸ਼ੀ ਤਰੀਕ ਨੂੰ ਧਨ ਤ੍ਰਿਓਦਸ਼ੀ ਜਾਂ ਧਨਤੇਰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਿਸ਼ਵ ਪ੍ਰਸਿੱਧ ਤਿਉਹਾਰ ਦੀਵਾਈ ਦੀ ਸ਼ੁਰੂਆਤ ਧਨਤੇਰਸ ਤੋਂ ਹੀ ਹੁੰਦੀ ਹੈ। ਧਨਤੇਰਸ ਦੇ ਦਿਨ ਮਾਤਾ ਲਕਸ਼ਮੀ ਜੀ, ਕੁਬੇਰ ਅਤੇ ਦੇਵਤਿਆਂ ਦੇ ਵੈਦ ਭਗਵਾਨ ਧਨਵੰਤਰੀ ਦੀ ਪੂਜਾ ਵਿਧੀ ਵਿਧਾਨ ਨਾਲ ਕੀਤੀ ਜਾਂਦੀ ਹੈ। ਇਸ ਸਾਲ ਧਨਤੇਰਸ ਦਾ ਤਿਉਹਾਰ 10 ਨਵੰਬਰ ਨੂੰ ਮਨਾਇਆ ਜਾਵੇਗਾ। ਉਂਝ ਤਾਂ ਜ਼ਿਆਦਾਤਰ ਲੋਕ ਇਸ ਦਿਨ ਸੋਨਾ, ਚਾਂਦੀ, ਭਾਂਡੇ ਅਤੇ ਧਾਤੂ ਦੀਆਂ ਚੀਜ਼ਾਂ ਖਰੀਦਦੇ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਧਨਤੇਰਸ 'ਤੇ ਖਰੀਦਣ ਨਾਲ ਤੁਹਾਡੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ।
ਧਨਤੇਰਸ 'ਤੇ ਖਰੀਦੋ ਧਨੀਆ
ਹਰ ਸਾਲ ਧਨਤੇਰਸ 'ਤੇ ਲੋਕ ਕੁਝ ਨਾ ਕੁਝ ਜ਼ਰੂਰ ਖਰੀਦਦੇ ਪਰ ਬਾਵਜੂਦ ਇਸ ਦੇ ਉਨ੍ਹਾਂ ਨੂੰ ਕਈ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹਾਲਤ ਵਿਚ ਤੁਸੀਂ ਇਸ ਦਿਨ ਸਿਰਫ 5 ਰੁਪਏ ਦਾ ਸਾਬੁਤ ਧਨੀਆ ਖਰੀਦੋ। ਜੀ ਹਾਂ, ਧਨਤੇਰਸ ਦੇ ਦਿਨ ਸਿਰਫ ਧਨੀਆ ਖਰੀਦ ਕੇ ਤੁਸੀਂ ਆਰਥਿਕ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਸਾਬਤ ਧਨੀਆ ਨਾਲ ਕਰੋ ਇਹ ਉਪਾਅ
ਧਨਤੇਰਸ ਦੇ ਦਿਨ ਸਿਰਫ਼ 5 ਰੁਪਏ ਦਾ ਸਾਬਤ ਧਨੀਆ ਖਰੀਦੋ। ਫਿਰ ਇਸ ਨੂੰ ਸੰਭਾਲ ਕੇ ਪੂਜਾ ਘਰ 'ਚ ਰੱਖ ਦਿਓ ਅਤੇ ਦੀਵਾਲੀ ਦੇ ਦਿਨ ਇਸ ਦੀ ਪੂਜਾ ਕਰੋ। ਅਗਲੀ ਸਵੇਰ ਇਸ ਨੂੰ ਗਮਲੇ ਜਾਂ ਬਾਗ 'ਚ ਫੈਲਾ ਦਿਓ। ਅਜਿਹੀ ਮਾਨਤਾ ਹੈ ਕਿ ਧਨੀਏ ਤੋਂ ਨਿਕਲੇ ਹਰੇ-ਭਰੇ ਪੌਦੇ ਘਰ 'ਚ ਖੁਸ਼ੀਆਂ ਲਿਆਉਂਦੇ ਹਨ।
ਧਨੀਏ ਦਾ ਕਿਹੜਾ ਪੌਦਾ ਹੈ ਫ਼ਾਇਦੇਮੰਦ
ਜੇਕਰ ਸਾਬਤ ਧਨੀਏ 'ਚੋਂ ਹਰਾ-ਭਰਿਆ ਪੌਦਾ ਨਿਕਲਦਾ ਹੈ ਤਾਂ ਉਸ ਨਾਲ ਆਰਥਿਕ ਸਥਿਤੀ 'ਚ ਸੁਧਾਰ ਹੁੰਦਾ ਹੈ। ਜੇਕਰ ਧਨੀਏ ਦਾ ਪੌਦਾ ਪਤਲਾ ਹੈ ਤਾਂ ਘਰ 'ਚ ਨਾਰਮਲ ਆਮਦਨ ਆਵੇਗੀ। ਇਸ ਤੋਂ ਇਲਾਵਾ ਗਮਲੇ 'ਚੋਂ ਪੀਲੇ, ਬੀਮਾਰ ਜਾਂ ਪੌਦੇ ਨਾ ਨਿਕਲਣਾ ਆਰਥਿਕ ਪ੍ਰੇਸ਼ਾਨੀਆਂ ਦਾ ਕਾਰਨ ਬਣ ਸਕਦਾ ਹੈ।
ਚੰਗੇ ਭਵਿੱਖ ਲਈ ਨੌਜਵਾਨਾਂ ਨੂੰ ਸਿਆਸਤ ’ਚ ਅੱਗੇ ਆਉਣਾ ਹੀ ਪਵੇਗਾ: ਹਰਜਾਪ ਸਿੰਘ ਸੰਘਾ
NEXT STORY