Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 30, 2026

    4:50:16 AM

  • bank accounts to be closed from april 16

    16 ਅਪ੍ਰੈਲ ਤੋਂ ਬੰਦ ਹੋ ਜਾਣਗੇ ਇਹ ਬੈਂਕ ਖਾਤੇ, PNB...

  • big news for devotees going to mata vaishno devi

    ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ...

  • massive fire engulfs plastic factory in indonesia  s wanaherang

    ਇੰਡੋਨੇਸ਼ੀਆ ਦੀ ਪਲਾਸਟਿਕ ਫੈਕਟਰੀ 'ਚ ਭਿਆਨਕ ਅੱਗ!...

  • ipl 2026 mi vs kkr

    IPL 2026, MI vs KKR: ਮੁੰਬਈ ਦੀ ਕੇਕੇਆਰ ਖਿਲਾਫ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • ਮੁੱਖ ਮੰਤਰੀ ਦਫ਼ਤਰ ਨੇ 100 ਤੋਂ ਵੱਧ ਪਲਾਟਾਂ ਦੀ ਅਲਾਟਮੈਂਟ ਸਬੰਧੀ ਜਾਂਚ ਵਿਜੀਲੈਂਸ ਬਿਊਰੋ ਲੁਧਿਆਣਾ ਨੂੰ ਸੌਂਪੀ

DOABA News Punjabi(ਦੋਆਬਾ)

ਮੁੱਖ ਮੰਤਰੀ ਦਫ਼ਤਰ ਨੇ 100 ਤੋਂ ਵੱਧ ਪਲਾਟਾਂ ਦੀ ਅਲਾਟਮੈਂਟ ਸਬੰਧੀ ਜਾਂਚ ਵਿਜੀਲੈਂਸ ਬਿਊਰੋ ਲੁਧਿਆਣਾ ਨੂੰ ਸੌਂਪੀ

  • Edited By Shivani Attri,
  • Updated: 17 Sep, 2021 03:22 PM
Jalandhar
improvement trust jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਚੋਪੜਾ)- ਇੰਪਰੂਵਮੈਂਟ ਟਰੱਸਟ ਜਲੰਧਰ ਵਿਚ ਲੋਕਲ ਡਿਸਪਲੇਸਡ ਪਰਸਨ (ਐੱਲ. ਡੀ. ਪੀ.) ਕੋਟੇ ਤਹਿਤ ਹੋਏ ਘਪਲਿਆਂ ਦਾ ਜਿੰਨ ਬੋਤਲ ਵਿਚੋਂ ਬਾਹਰ ਆ ਗਿਆ ਹੈ, ਜਿਸ ਨੂੰ ਲੈ ਕੇ ਟਰੱਸਟ ਦਫ਼ਤਰ ਦੇ ਘਪਲਿਆਂ ਵਿਚ ਸ਼ਾਮਲ ਕਰਮਚਾਰੀਆਂ ’ਚ ਤੜਥੱਲੀ ਮਚੀ ਹੋਈ ਹੈ। ਐੱਲ. ਡੀ. ਪੀ. ਕੋਟੇ ਵਿਚੋਂ 100 ਤੋਂ ਵੱਧ ਪਲਾਟਾਂ ਵਿਚ ਲੈਂਡ ਮਾਫੀਆ ਦੀ ਮਿਲੀਭੁਗਤ ਨਾਲ ਹੋਏ ਘਪਲਿਆਂ ਨੂੰ ਲੈ ਕੇ ਮੁੱਖ ਮੰਤਰੀ ਦਫ਼ਤਰ ਨੇ ਸਖ਼ਤ ਰੁਖ਼ ਅਪਣਾ ਲਿਆ ਹੈ, ਜਿਸ ਦਾ ਖ਼ੁਲਾਸਾ ‘ਜਗ ਬਾਣੀ’ ਨੇ 9 ਨਵੰਬਰ 2020 ਦੀ ਅਖ਼ਬਾਰ ਵਿਚ ਪਹਿਲਾਂ ਹੀ ਕਰ ਦਿੱਤਾ ਸੀ ਕਿ ਟਰੱਸਟ ਵਿਚ ਹੋਏ ਕਈ ਘਪਲਿਆਂ ਦੀ ਸ਼ਿਕਾਇਤਾਂ ਲੋਕਲ ਬਾਡੀਜ਼ ਮਹਿਕਮੇ ਦੇ ਚੀਫ ਵਿਜੀਲੈਂਸ ਦਫ਼ਤਰ ਨੂੰ ਮਿਲੀਆਂ ਸਨ ਪਰ ਟਰੱਸਟ ਵਿਚ ਸਾਲਾਂ ਤੋਂ ਕਬਜ਼ਾ ਜਮਾਈ ਬੈਠੇ ਅਧਿਕਾਰੀਆਂ ਦੀ ਦਬੰਗਈ ਦੇਖੋ ਕਿ ਉਨ੍ਹਾਂ ਵਿਜੀਲੈਂਸ ਮਹਿਕਮੇ ਨੂੰ ਕੋਈ ਰਿਪੋਰਟ ਪੇਸ਼ ਕਰਨ ਦੀ ਖੇਚਲ ਨਹੀਂ ਕੀਤੀ।

ਇਹ ਵੀ ਪੜ੍ਹੋ: ਜਲੰਧਰ ’ਚ ਸ਼ੁਰੂ ਹੋਇਆ ਹਵਾਈ ਫ਼ੌਜ ਦਾ 'ਏਅਰ ਸ਼ੋਅ', ਅਸਮਾਨ ’ਚ ਦਿਸੇ ਟੀਮ ਦੇ ਜੌਹਰ

ਇਨ੍ਹਾਂ ਹਾਲਾਤ ਨੂੰ ਦੇਖਦਿਆਂ ਟਰੱਸਟ ਦੇ ਘਪਲਿਆਂ ਅਤੇ ਫਲਾਪ ਸਕੀਮਾਂ ਨੂੰ ਲੈ ਕੇ ਮੁੱਖ ਮੰਤਰੀ ਦਫ਼ਤਰ ਨੇ ਖ਼ੁਦ ਇਨ੍ਹਾਂ ਸ਼ਿਕਾਇਤਾਂ ਦਾ ਨੋਟਿਸ ਲੈਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਦਫ਼ਤਰ ਨੇ ਰਿਜਨਲ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਨੂੰ ਚਿੱਠੀ ਜਾਰੀ ਕਰ ਕੇ ਜਲੰਧਰ ਇੰਪਰੂਵਮੈਂਟ ਟਰੱਸਟ ਵਿਚ ਹੋਏ ਘਪਲਿਆਂ ਸਬੰਧੀ ਸ਼ਿਕਾਇਤਾਂ, ਜਿਨ੍ਹਾਂ ਵਿਚ ਟਰੱਸਟ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ, ਉਪਰ ਕੀਤੀ ਜਾ ਰਹੀ ਕਾਰਵਾਈ ਅਤੇ ਸਟੇਟਸ ਰਿਪੋਰਟ ਤਲਬ ਕੀਤੀ ਸੀ। ਮੁੱਖ ਮੰਤਰੀ ਦਫਤਰ ਨੇ ਸਟੇਟਸ ਰਿਪੋਰਟ ਮਿਲਣ ਉਪਰੰਤ ਇਕ ਸ਼ਿਕਾਇਤ ਦੇ ਆਧਾਰ ’ਤੇ ਐੱਲ. ਡੀ. ਪੀ. ਕੋਟੇ ਦੇ ਪਲਾਟਾਂ ਨੂੰ ਲੈ ਕੇ ਕਰੋੜਾਂ ਰੁਪਏ ਦਾ ਹੇਰ-ਫੇਰ ਕਰਨ ਸਬੰਧੀ ਜਾਂਚ ਵਿਜੀਲੈਂਸ ਬਿਊਰੋ ਲੁਧਿਆਣਾ ਨੂੰ ਸੌਂਪੀ ਹੈ, ਜਿਸ ਉਪਰੰਤ ਲੁਧਿਆਣਾ ਦੇ ਵਿਜੀਲੈਂਸ ਵਿਭਾਗ ਨੇ ਇੰਪਰੂਵਮੈਂਟ ਟਰੱਸਟ ਦੇ ਐਗਜ਼ੈਕਟਿਵ ਅਫ਼ਸਰ (ਈ. ਓ.) ਕੋਲੋਂ 100 ਤੋਂ ਵੱਧ ਐੱਲ. ਡੀ. ਪੀ. ਕੋਟੇ ਸਬੰਧੀ ਸਮੁੱਚਾ ਰਿਕਾਰਡ ਮੰਗਿਆ ਹੈ।

ਇਹ ਰਿਕਾਰਡ ਇਕੱਠਾ ਕਰਨ ਵਿਚ ਟਰੱਸਟ ਅਧਿਕਾਰੀਆਂ ਦੀ ਹਵਾ ਨਿਕਲੀ ਹੋਈ ਹੈ ਅਤੇ ਉਹ ਦਿਨ-ਰਾਤ ਸਮੁੱਚੇ ਰਿਕਾਰਡ ਨੂੰ ਲੱਭਣ ਵਿਚ ਲੱਗੇ ਹੋਏ ਹਨ। ਵਿਜੀਲੈਂਸ ਵਿਭਾਗ ਨੇ ਜਲੰਧਰ ਟਰੱਸਟ ਕੋਲੋਂ ਸਾਲ 2009 ਤੋਂ ਲੈ ਕੇ 2016 ਦੀ ਮਿਆਦ ਵਿਚ ਐੱਲ. ਡੀ. ਪੀ. ਕੋਟੇ ਤਹਿਤ ਅਲਾਟ ਹੋਏ ਪਲਾਟਾਂ ਦੀਆਂ ਸਮੁੱਚੀਆਂ ਫਾਈਲਾਂ ਮੰਗੀਆਂ ਹਨ। ਲੁਧਿਆਣਾ ਵਿਜੀਲੈਂਸ ਨੂੰ ਮਾਰਕ ਹੋਈ ਇਸ ਸ਼ਿਕਾਇਤ ’ਚ ਐੱਮ. ਐੱਸ. ਨਾਂ ਦੇ ਇਕ ਵਿਅਕਤੀ ਨੂੰ ਐੱਲ. ਡੀ. ਪੀ. ਕੋਟੇ ਦੇ ਪਲਾਟਾਂ ਨੂੰ ਲੈ ਕੇ ਧਾਂਦਲੀਆਂ ਕਰਨ ਵਾਲੇ ਲੈਂਡ ਮਾਫੀਆ ਦਾ ਕਥਿਤ ਸਰਗਣਾ ਦੱਸਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ 100 ਤੋਂ ਵੱਧ ਪਲਾਟਾਂ ਦੀ ਅਲਾਟਮੈਂਟ ਕਰਵਾਉਣ ਵਿਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਇਸੇ ਵਿਅਕਤੀ ਦਾ ਹੱਥ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ: ਜੁੱਤੀਆਂ ਪਾ ਕੇ ਜੋਤ ਜਗਾਉਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਮੰਗੀ ਮੁਆਫ਼ੀ

ਸ਼ਿਕਾਇਤ ਵਿਚ ਲਿਖਿਆ ਹੈ ਕਿ ਐੱਮ. ਐੱਸ. ਨਾਂ ਦੇ ਸਰਗਣੇ ਨੂੰ ਵੱਖ-ਵੱਖ ਰਕਬਿਆਂ ਦੇ ਸਾਲ 2009 ਤੋਂ ਲੈ ਕੇ 2016 ਤੱਕ 86 ਪਲਾਟ 20 ਹਜ਼ਾਰ ਤੋਂ ਲੈ ਕੇ 80 ਹਜ਼ਾਰ ਰੁਪਏ ਪ੍ਰਤੀ ਮਰਲਾ ਦੇ ਹਿਸਾਬ ਨਾਲ ਅਲਾਟ ਕਰ ਦਿੱਤੇ ਗਏ, ਜਿਨ੍ਹਾਂ ਵਿਚੋਂ ਵਧੇਰੇ ਪਲਾਟ ਉਕਤ ਵਿਅਕਤੀ ਨੇ ਹੋਰ ਪਾਰਟੀਆਂ ਨੂੰ ਵੇਚ ਦਿੱਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਟਰੱਸਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲੀਭੁਗਤ ਕਰ ਕੇ ਇਨ੍ਹਾਂ ਪ੍ਰਾਪਰਟੀਆਂ ਦੀ ਸਿੱਧੀ ਜਾਂ ਪਾਵਰ ਆਫ ਅਟਾਰਨੀ ਜ਼ਰੀਏ ਐੱਲ. ਡੀ. ਪੀ. ਕੋਟੇ ਤਹਿਤ ਅਲਾਟਮੈਂਟ ਕਰਵਾਈ ਸੀ। ਇਨ੍ਹਾਂ ਅਲਾਟਮੈਂਟਾਂ ਦੇ ਮੱਦੇਨਜ਼ਰ ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਟਰੱਸਟ ਵਿਚ ਫੋਰੈਂਸਿਕ ਆਡਿਟ ਕਰਵਾਇਆ ਸੀ, ਜਿਸ ਦੀ ਰਿਪੋਰਟ ਵਿਚ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਅਤੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਖ਼ਿਲਾਫ਼ ਜਾ ਕੇ ਕੀਤੀਆਂ ਗਈਆਂ ਅਲਾਟਮੈਂਟਾਂ ’ਤੇ ਸਖ਼ਤ ਟਿੱਪਣੀ ਕਰਦਿਆਂ ਕਰੋੜਾਂ ਰੁਪਏ ਦੇ ਘਪਲੇ ਬਾਰੇ ਸਰਕਾਰ ਨੂੰ ਲਿਖਿਆ ਗਿਆ ਸੀ। ਸ਼ਿਕਾਇਤਕਰਤਾ ਨੇ ਲਿਖਿਆ ਕਿ ਨਵਜੋਤ ਸਿੰਘ ਸਿੱਧੂ ਦੇ ਲੋਕਲ ਬਾਡੀਜ਼ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਇਸ ਫੋਰੈਂਸਿਕ ਰਿਪੋਰਟ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ।

ਇਹ ਵੀ ਪੜ੍ਹੋ:  9ਵੀਂ ਦੇ ਵਿਦਿਆਰਥੀ ਦਾ ਸ਼ਰਮਨਾਕ ਕਾਰਾ, ਸਹਿਪਾਠੀ ਦੀ ਨਕਲੀ ਫੇਸਬੁੱਕ ਆਈ. ਡੀ. ਬਣਾ ਕੇ ਲਿਖ ਦਿੱਤਾ ‘ਮੈਂ ਗੇਅ ਹੂੰ’

ਵਿਜੀਲੈਂਸ ਬਿਊਰੋ ਲੁਧਿਆਣਾ ਵੱਲੋਂ ਐੱਲ. ਡੀ. ਪੀ. ਕੋਟੇ ਦੇ 86 ਪਲਾਟਾਂ ਤੋਂ ਇਲਾਵਾ ਸ਼ਿਕਾਇਤ ਵਿਚ ਸ਼ਾਮਲ ਜਲੰਧਰ ਸ਼ਹਿਰ ਦੇ ਵੱਖ-ਵੱਖ ਪਾਸ਼ ਇਲਾਕਿਆਂ ਵਿਚ ਸਥਿਤ 16 ਹੋਰ ਪ੍ਰਾਪਰਟੀਆਂ ਦੀ ਅਲਾਟਮੈਂਟ ਸਬੰਧੀ ਫਾਈਲਾਂ ਵੀ ਟਰੱਸਟ ਕੋਲ ਮੰਗੀਆਂ ਗਈਆਂ ਹਨ। ਹੁਣ ਲੈਂਡ ਮਾਫੀਆ ਹੀ ਨਹੀਂ, ਸਗੋਂ ਟਰੱਸਟ ਵਿਚ ਕੰਮ ਕਰ ਰਹੇ ਕਈ ਅਧਿਕਾਰੀ ਵੀ ਵਿਜੀਲੈਂਸ ਦੇ ਸ਼ਿਕੰਜੇ ਵਿਚ ਫਸਣ ਤੋਂ ਬਚ ਨਹੀਂ ਸਕਣਗੇ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  • improvement trust
  • jalandhar
  • ਮੁੱਖ ਮੰਤਰੀ ਦਫ਼ਤਰ
  • ਵਿਜੀਲੈਂਸ ਬਿਊਰੋ ਲੁਧਿਆਣਾ
  • ਸੌਂਪੀ
  • ਇੰਪਰੂਵਮੈਂਟ ਟਰੱਸਟ

ਅੱਤਵਾਦੀਆਂ ਦੇ ਨਿਸ਼ਾਨੇ ’ਤੇ ਪੰਜਾਬ, ਸੋਢਲ ਮੇਲੇ ’ਤੇ ਜਲੰਧਰ ਦੇ ਸੀ. ਪੀ. ਵੱਲੋਂ ਸੁਰੱਖਿਆ ਵਧਾਉਣ ਦੇ ਨਿਰਦੇਸ਼

NEXT STORY

Stories You May Like

  • spicejet operates more than 100 flights from uae to india
    SpiceJet ਨੇ UAE ਤੋਂ ਭਾਰਤ ਲਈ ਚਲਾਈਆਂ 100 ਤੋਂ ਵੱਧ ਉਡਾਣਾਂ, ਯਾਤਰੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
  • congress head office at 24 akbar road
    ਕਾਂਗਰਸ ਨੂੰ ਵੱਡਾ ਝਟਕਾ: ਮੁੱਖ ਦਫ਼ਤਰ ਖਾਲੀ ਕਰਨ ਦਾ ਨੋਟਿਸ
  • big news  the country will get 100 new airports
    ਵੱਡੀ ਖ਼ਬਰ : ਦੇਸ਼ ਨੂੰ ਮਿਲਣਗੇ 100 ਨਵੇਂ ਏਅਰਪੋਰਟ, ਕੇਂਦਰ ਸਰਕਾਰ ਨੇ ਕੀਤਾ ਐਲਾਨ
  • hdfc bank will conduct investigation into the resignation of its former chairman
    HDFC ਬੈਂਕ ਨੇ ਸਾਬਕਾ ਚੇਅਰਮੈਨ ਦੇ ਅਸਤੀਫ਼ੇ ਨੂੰ ਲੈ ਕੇ ਹੋਵੇਗੀ ਸੁਤੰਤਰ ਜਾਂਚ, ਕਾਨੂੰਨੀ ਫਰਮਾਂ ਨੂੰ ਸੌਂਪੀ...
  • bihar  new chief minister
    ਇਸ ਦਿਨ ਬਿਹਾਰ ਨੂੰ ਮਿਲੇਗਾ ਨਵਾਂ ਮੁੱਖ ਮੰਤਰੀ! ਅਹੁਦਿਆਂ ਦੀ ਵੰਡ ਕਰੀਬ ਤੈਅ, ਸਿਆਸੀ ਹਲਚਲ ਤੇਜ਼
  • mid day meal workers surrounded cabinet minister sanjeev arora  s office
    ਮਿਡ-ਡੇ ਮੀਲ ਵਰਕਰਾਂ ਨੇ ਘੇਰਿਆ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਦਫ਼ਤਰ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
  • gippy grewal sukhbir badal
    ਗਿੱਪੀ ਗਰੇਵਾਲ ਨੂੰ ਧਮਕੀ ਮਿਲਣ ਤੋਂ ਬਾਅਦ ਸੁਖਬੀਰ ਬਾਦਲ ਦੀ ਮੁੱਖ ਮੰਤਰੀ ਨੂੰ ਚਿਤਾਵਨੀ
  • do you have more than 100 grams of gold at home
    ਘਰ 'ਚ ਹੈ 100 ਗ੍ਰਾਮ ਤੋਂ ਜ਼ਿਆਦਾ ਸੋਨਾ? ਹੋ ਜਾਓ ਸਾਵਧਾਨ, ਪੈ ਸਕਦੀ ਹੈ ਇਨਕਮ ਟੈਕਸ ਦੀ ਨਜ਼ਰ
  • prime minister modi kept the countrymen safe  shweta malik
    ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਰੱਖਿਆ ਸੁਰੱਖਿਅਤ : ਸ਼ਵੇਤ ਮਲਿਕ
  • good news for wine lovers
    ਸ਼ਰਾਬ ਦੇ ਸ਼ੌਕੀਨਾਂ ਦੀਆਂ ਲੱਗੀਆਂ ਮੌਜਾਂ! ਸਸਤੇ ਰੇਟਾਂ 'ਤੇ ਵਿੱਕ ਰਹੀ ਸ਼ਰਾਬ,...
  • jalandhar administration s big statement amid shortage of lpg petrol and diesel
    LPG ਪੈਟਰੋਲ-ਡੀਜ਼ਲ ਦੀ ਕਿੱਲਤ ਦਰਮਿਆਨ ਜਲੰਧਰ ਪ੍ਰਸ਼ਾਸਨ ਦਾ ਆ ਗਿਆ ਵੱਡਾ ਬਿਆਨ,...
  • a new discussion has arisen in akali dal politics
    ਸਿਆਸਤ 'ਚ ਵੱਡੀ ਹਲਚਲ! ਸ਼ਾਹਕੋਟ ਹਲਕੇ 'ਚ ਅਕਾਲੀ ਦਲ ਦੀ ਰੈਲੀ ਮਗਰੋਂ ਛਿੜੀ ਨਵੀਂ...
  • my red car pinkoo tv video traffic rules
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ',...
  • wife on thar snatches husband from police custody
    Punjab: ਬਣਿਆ ਪੂਰਾ ਫ਼ਿਲਮੀ ਸੀਨ! THAR 'ਤੇ ਆਈ ਪਤਨੀ ਪੁਲਸ ਹਿਰਾਸਤ 'ਚੋਂ ਭਜਾ...
  • punjab weather raining
    3 ਦਿਨ ਪਵੇਗਾ ਭਾਰੀ ਮੀਂਹ! ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ ਮੌਸਮ ਵਿਭਾਗ ਨੇ ਅਲਰਟ...
  • power cut will be implemented in these areas of punjab from morning
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਸਵੇਰ ਤੋਂ ਹੀ ਲੱਗ ਜਾਵੇਗਾ POWER CUT!, ਲੰਬਾ...
Trending
Ek Nazar
3 1 magnitude earthquake hits gujarat  second in six days

6 ਦਿਨਾਂ 'ਚ ਦੋ ਵਾਰ ਕੰਬੀ ਧਰਤੀ! ਅਮਰੇਲੀ 'ਚ ਆਇਆ 3.1 ਤੀਬਰਤਾ ਦਾ ਭੂਚਾਲ

famous actor passes away

ਬੰਗਾਲੀ ਅਦਾਕਾਰ ਦੀ ਸ਼ੂਟਿੰਗ ਦੌਰਾਨ ਮੌਤ, ਸਮੁੰਦਰ 'ਚ ਡੁੱਬਣ ਕਾਰਨ ਵਾਪਰਿਆ...

mobile phone explodes in student  s pocket

ਅਚਾਨਕ ਜੇਬ 'ਚ ਫਟ ਗਿਆ ਮੋਬਾਈਲ, ਬੁਰੀ ਤਰ੍ਹਾਂ ਝੁਲਸਿਆ ਬਿਲਾਸਪੁਰ ਦਾ ਵਿਦਿਆਰਥੀ

is dark chocolate healthier than milk chocolate

ਕੀ ਡਾਰਕ ਚਾਕਲੇਟ ਸੱਚਮੁੱਚ ਮਿਲਕ ਚਾਕਲੇਟ ਨਾਲੋਂ ਸਿਹਤਮੰਦ ਹੈ? ਜਾਣੋ ਕੀ ਕਹਿੰਦੇ...

russian citizens detained in united states

48 ਰੂਸੀ ਨਾਗਰਿਕ ਵੱਖ-ਵੱਖ ਅਮਰੀਕੀ ਜੇਲ੍ਹਾਂ ਵਿੱਚ ਕੈਦ

pak fm ishaq dar falls down

ਮਿਸਰ ਦੇ ਵਿਦੇਸ਼ ਮੰਤਰੀ ਦਾ ਸਵਾਗਤ ਕਰਦੇ ਹੋਏ ਲੜਖੜਾ ਕੇ ਡਿੱਗੇ ਪਾਕਿ FM; ਵੀਡੀਓ...

over 3 lakh people on the streets in italy

ਇਟਲੀ ਦਾ ਕੋਈ ਰਾਜਾ ਨਹੀਂ; 3 ਲੱਖ ਤੋਂ ਉਪੱਰ ਲੋਕ ਸੜਕਾਂ 'ਤੇ, ਮੇਲੋਨੀ ਤੇ ਟਰੰਪ...

iran attacks us airbase in saudi arabia

ਸਾਊਦੀ 'ਚ US ਏਅਰਬੇਸ 'ਤੇ ਈਰਾਨ ਦਾ ਭਿਆਨਕ ਹਮਲਾ, ਤਬਾਹੀ ਦੀਆਂ ਤਸਵੀਰਾਂ ਆਈਆਂ...

uae response to missile and drone threat from iran

UAE ਨੇ ਈਰਾਨ ਤੋਂ ਆਉਣ ਵਾਲੇ ਮਿਜ਼ਾਈਲ ਅਤੇ ਡਰੋਨ ਹਮਲੇ ਦਾ ਦਿੱਤਾ ਮੂੰਹ ਤੋੜ ਜਵਾਬ

famous actress  s picture from the hospital surfaced

14 ਦਿਨਾਂ 'ਚ ਘਟਿਆ 4 ਕਿੱਲੋ ਭਾਰ, ਮਸ਼ਹੂਰ ਅਦਾਕਾਰਾ ਦੀ ਹਸਪਤਾਲ ਤੋਂ ਤਸਵੀਰ ਆਈ...

tributes paid to gagandeep singh randhawa in brisbane

ਬ੍ਰਿਸਬੇਨ ਵਿਖੇ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ

gurdas maan program in canada

ਕੈਨੇਡਾ 'ਚ ਗੁਰਦਾਸ ਮਾਨ ਦੇ ਪ੍ਰੋਗਰਾਮਾਂ ‘ਤੇ ਵਿਰੋਧ ਦੀਆਂ ਆਵਾਜ਼ਾਂ ਤੇਜ਼

rallies hindu temples canada

ਕੈਨੇਡਾ 'ਚ ਹਿੰਦੂ ਮੰਦਰਾਂ ਅੱਗੇ “ਖਾਲਿਸਤਾਨ ਜ਼ਿੰਦਾਬਾਦ” ਰੈਲੀਆਂ ਦਾ ਐਲਾਨ, 5...

badshah shares first post amid marriage talks with punjabi actress

ਪੰਜਾਬੀ ਅਦਾਕਾਰਾ ਨਾਲ ਵਿਆਹ ਦੀਆਂ ਚਰਚਾਵਾਂ ਵਿਚਾਲੇ ਬਾਦਸ਼ਾਹ ਨੇ ਸਾਂਝੀ ਕੀਤੀ...

no kings performance in toronto

ਟੋਰਾਂਟੋ 'ਚ ਅਮਰੀਕੀ ਕੌਂਸਲੇਟ ਬਾਹਰ ‘ਨੋ ਕਿੰਗਜ਼’ ਪ੍ਰਦਰਸ਼ਨ, ਸੈਂਕੜੇ ਲੋਕ ਇਕੱਠੇ

imran son unhrc speech pakistan accuses qasim

ਇਮਰਾਨ ਖਾਨ ਦੇ ਬੇਟੇ ਦੇ UN ਭਾਸ਼ਣ 'ਤੇ ਭੜਕਿਆ ਪਾਕਿਸਤਾਨ, ਦੱਸਿਆ 'ਦੇਸ਼ ਵਿਰੋਧੀ...

ipl 2026 rcb vs srh playing 11

IPL ਦੇ ਪਹਿਲੇ ਹੀ ਮੈਚ 'ਚ 3 ਖਿਡਾਰੀਆਂ ਦਾ ਡੈਬਿਊ, ਇਨ੍ਹਾਂ ਧਾਕੜਾਂ ਨੂੰ...

xiaomi  s cheap phone launched in india

6300mAh ਦੀ ਦਮਦਾਰ ਬੈਟਰੀ ਵਾਲਾ Xiaomi ਦਾ ਸਸਤਾ ਫੋਨ ਲਾਂਚ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੋਆਬਾ ਦੀਆਂ ਖਬਰਾਂ
    • punjabis   phones suddenly started ringing
      ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਦਿਨ ਅਹਿਮ
    • one person arrested with heroin
      ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
    • beautiful view mountains of himachal pradesh was seen again from jalandhar
      ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰ ਤੋਂ ਫਿਰ ਦਿਸਿਆ ਹਿਮਾਚਲ ਪ੍ਰਦੇਸ਼ ਦੇ ਪਹਾੜਾਂ...
    • weather conditions in punjab have changed from today
      ਪੰਜਾਬ 'ਚ ਅੱਜ ਤੋਂ ਬਦਲਿਆ ਮੌਸਮ ਦਾ ਮਿਜਾਜ਼, ਆਉਣ ਵਾਲੇ ਦਿਨਾਂ ਦੀ ਜਾਣੋ ਤਾਜ਼ਾ...
    • associates of goldy brar arrested demanding rs 2 crore ransom elderly nri couple
      NRI ਬਜ਼ੁਰਗ ਜੋੜੇ ਤੋਂ 2 ਕਰੋੜ ਦੀ ਫਿਰੌਤੀ ਮੰਗਣ ਵਾਲੇ ਗੋਲਡੀ ਬਰਾੜ ਦੇ ਦੋ ਸਾਥੀ...
    • boy dies in road accident in jalandhar  was the only brother of 3 sisters
      Punjab: ਕਹਿਰ ਓ ਰੱਬਾ! ਭਿਆਨਕ ਹਾਦਸੇ ਨੇ ਉਜਾੜ 'ਤਾ ਘਰ, 3 ਭੈਣਾਂ ਦੇ ਇਕਲੌਤੇ...
    • jalandhar administration s big statement amid shortage of lpg petrol and diesel
      LPG ਪੈਟਰੋਲ-ਡੀਜ਼ਲ ਦੀ ਕਿੱਲਤ ਦਰਮਿਆਨ ਜਲੰਧਰ ਪ੍ਰਸ਼ਾਸਨ ਦਾ ਆ ਗਿਆ ਵੱਡਾ ਬਿਆਨ,...
    • my red car pinkoo tv video traffic rules
      ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ',...
    • good news for wine lovers
      ਸ਼ਰਾਬ ਦੇ ਸ਼ੌਕੀਨਾਂ ਦੀਆਂ ਲੱਗੀਆਂ ਮੌਜਾਂ! ਸਸਤੇ ਰੇਟਾਂ 'ਤੇ ਵਿੱਕ ਰਹੀ ਸ਼ਰਾਬ,...
    • a new discussion has arisen in akali dal politics
      ਸਿਆਸਤ 'ਚ ਵੱਡੀ ਹਲਚਲ! ਸ਼ਾਹਕੋਟ ਹਲਕੇ 'ਚ ਅਕਾਲੀ ਦਲ ਦੀ ਰੈਲੀ ਮਗਰੋਂ ਛਿੜੀ ਨਵੀਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +