ਰੂਪਨਗਰ (ਵਿਜੇ ਸ਼ਰਮਾ)— ਰੂਪਨਗਰ ਪੁਲਸ ਨੇ ਜ਼ਿਲਾ ਜੇਲ ਦੇ ਇਕ ਵਾਰਡਨ ਨੁੰ ਗੈਂਗਸਟਰਾਂ ਨੂੰ ਮੋਬਾਇਲ ਸਿਮ ਅਤੇ ਨਸ਼ਾ ਸਪਲਾਈ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਚ. ਓ. ਸਿਟੀ ਕੁਲਵੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਜੇਲ ਰੂਪਨਗਰ 'ਚ ਗੈਂਗਸਟਰ ਗੁਰਪ੍ਰੀਤ ਸਿੰਘ ਅਤੇ ਜੈ ਦੀਪ ਬੰਦ ਹੈ ਜਿਨ੍ਹਾਂ ਨੂੰ ਜੇਲ ਵਾਰਡਨ ਕੁਲਵਿੰਦਰ ਸਿੰਘ ਵੱਲੋਂ ਮੋਬਾਇਲ ਸਿਮ ਅਤੇ ਅਫੀਮ ਆਦਿ ਸਪਲਾਈ ਕੀਤੀ ਜਾਂਦੀ ਰਹੀ ਹੈ ਜਦਕਿ ਬੈਰਕ ਦੇ ਨੰਬਰਦਾਰ ਹਰਵਿੰਦਰ ਸਿੰਘ ਨੇ ਗੈਂਗਸਟਰਾਂ ਨੂੰ ਮੋਬਾਇਲ ਸੈਟ ਸਪਲਾਈ ਕੀਤਾ ਸੀ ਜੋ ਕਿ ਜੇਲ ਨਿਯਮਾਂ ਦੇ ਵਿਰੁੱਧ ਹੈ।
ਜੇਲ ਅਧਿਕਾਰੀਆਂ ਨੇ ਗੈਂਗਸਟਰਾਂ ਤੋਂ ਮੋਬਾਇਲ ਸੈਟ ਅਤੇ ਨਸ਼ਾ ਬਰਾਮਦ ਕਰ ਲਿਆ ਹੈ ਅਤੇ ਮਾਮਲਾ ਥਾਣੇ ਪੁਲਸ ਨੂੰ ਦਿੱਤਾ ਹੈ। ਸਥਾਨਕ ਪੁਲਸ ਨੇ ਸਾਰੇ ਮਾਮਲੇ ਦੀ ਸ਼ੁਰੂਆਤੀ ਜਾਂਚ ਕੀਤੀ ਅਤੇ 4 ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ, ਜਿਨ੍ਹਾਂ 'ਚ ਜੇਲ ਵਾਰਡਨ ਕੁਲਵਿੰਦਰ ਸਿੰਘ, ਬੈਰਕ ਨੰਬਰਦਾਰ ਹਰਵਿੰਦਰ ਸਿੰਘ ਅਤੇ ਉਕਤ ਦੋਵੇਂ ਗੈਂਗਸਟਰ ਸ਼ਾਮਲ ਹਨ। ਹੁਣ ਇਸ ਸਾਰੇ ਮਾਮਲੇ ਦੀ ਜਾਂਚ ਪੁਲਸ ਅਧਿਕਾਰੀ ਸੁਰੇਸ਼ ਕੁਮਾਰ ਦੇ ਸਪੁਰਦ ਕਰ ਦਿੱਤੀ ਗਈ ਹੈ ਜੋ ਇਸ ਇਸ ਸਾਰੇ ਮਾਮਲੇ ਦੀ ਜਾਂਚ ਕਰਨਗੇ।
ਕੋਰੋਨਾ ਵਾਇਰਸ ਦਾ ਖਾਤਮਾ, ਜਨਤਾ ਦੀ ਲੜਾਈ : ਡਾ. ਨਰੇਸ਼ ਤ੍ਰੇਹਨ
NEXT STORY