ਜਲੰਧਰ (ਜ. ਬ.)– ਮਹਾਨਗਰ ਵਿਚ ਕੁੱਟਮਾਰ ਵਿਚ ਜ਼ਖ਼ਮੀ ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਐੱਮ. ਐੱਲ. ਆਰ. ਕਟਵਾਉਣ ਆਉਂਦੇ ਹਨ। ਡਿਊਟੀ ’ਤੇ ਤਾਇਨਾਤ ਡਾਕਟਰ ਐੱਮ. ਐੱਲ. ਆਰ. ਹੱਥ ਨਾਲ ਕੱਟ ਕੇ ਮਰੀਜ਼ਾਂ ਨੂੰ ਦਿੰਦੇ ਹਨ ਅਤੇ ਇਸ ਤੋਂ ਬਾਅਦ ਐੱਮ. ਐੱਲ. ਆਰ. ਥਾਣੇ ਵਿਚ ਪੁਲਸ ਕੋਲ ਜਾਂਦੀ ਹੈ, ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਹੁੰਦੀ ਹੈ। ਹੁਣ ਜ਼ਖ਼ਮੀਆਂ ਨੂੰ ਡਾਕਟਰ ਐੱਮ. ਐੱਲ. ਆਰ. ਨਹੀਂ ਦੇਵੇਗਾ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ : ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ
ਜਾਣਕਾਰੀ ਮੁਤਾਬਕ ਅਦਾਲਤ ਦੇ ਹੁਕਮ ਹਨ ਕਿ ਡਾਕਟਰ ਵੱਲੋਂ ਹੱਥ ਨਾਲ ਕੱਟੀ ਐੱਮ. ਐੱਲ. ਆਰ. ਨਹੀਂ, ਸਗੋਂ ਆਨਲਾਈਨ ਕੰਪਿਊਟਰਾਈਜ਼ਡ ਐੱਮ. ਐੱਲ. ਆਰ. ਹੀ ਅਦਾਲਤ ਵਿਚ ਪਹੁੰਚਣੀ ਚਾਹੀਦੀ ਹੈ, ਜਿਸ ਕਾਰਨ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਹੁਕਮ ਵੀ ਜਾਰੀ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ
ਜ਼ਿਕਰਯੋਗ ਹੈ ਕਿ ਐੱਮ. ਐੱਲ. ਆਰ. ਕੰਪਿਊਟਰਾਈਜ਼ਡ ਕਰਨ ਲਈ 2 ਵਿਅਕਤੀ ਹਸਪਤਾਲ ਤਾਇਨਾਤ ਹਨ, ਜਿਨ੍ਹਾਂ ਵਿਚੋਂ ਇਕ ਦੀ ਡਿਊਟੀ ਸਵੇਰੇ 8 ਤੋਂ ਦੁਪਹਿਰ 2 ਵਜੇ ਅਤੇ ਦੂਜੇ ਦੀ ਦੁਪਹਿਰ 2 ਵਜੇ ਤੋਂ ਰਾਤ 8 ਵਜੇ ਤੱਕ ਹੁੰਦੀ ਹੈ। ਜੇਕਰ ਰਾਤ ਸਮੇਂ ਕੋਈ ਐੱਮ. ਐੱਲ. ਆਰ. ਕਟਵਾਉਣ ਆਉਂਦਾ ਹੈ ਤਾਂ ਉਸ ਨੂੰ ਸਵੇਰ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ, ਜਿਸ ਕਾਰਨ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ। ਹਸਪਤਾਲ ਦੇ ਸੂਤਰਾਂ ਦੀ ਮੰਨੀਏ ਤਾਂ ਰਾਤ ਸਮੇਂ ਇਕ ਵਿਅਕਤੀ ਦੀ ਡਿਊਟੀ ਲੱਗਣੀ ਚਾਹੀਦੀ ਹੈ, ਜਿਹੜਾ ਐੱਮ. ਐੱਲ. ਆਰ. ਨੂੰ ਕੰਪਿਊਟਰਾਈਜ਼ਡ ਕਰ ਸਕੇ। ਦੂਜੇ ਪਾਸੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ੋਕ ਥਾਪਰ ਦਾ ਕਹਿਣਾ ਹੈ ਕਿ ਉਹ ਜਲਦ ਐੱਮ. ਐੱਲ. ਆਰ. ਜਲਦ ਕੰਪਿਊਟਰਾਈਜ਼ਡ ਕਰਨ ਲਈ ਇਕ ਵਿਅਕਤੀ ਨੂੰ ਰੱਖਣ ਜਾ ਰਹੇ ਹਨ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)
ਪਾਵਰ ਨਿਗਮ ਦੀ ਢਿੱਲੀ ਕਾਰਗੁਜ਼ਾਰੀ ਨਾਲ ਬਾਜ਼ਾਰਾਂ ’ਚ ਵਾਪਰ ਸਕਦੇ ਨੇ ਹਾਦਸੇ!
NEXT STORY