ਜਲੰਧਰ (ਸ਼ੋਰੀ)- ‘ਜਗ ਬਾਣੀ’ ਅਖ਼ਬਾਰ ਨੇ ਹਮੇਸ਼ਾ ਹੀ ਲੋਕਾਂ ਦੇ ਹਿੱਤਾਂ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਪਹਿਲਕਦਮੀ ਕੀਤੀ ਹੈ ਅਤੇ ਇਸ ਪਹਿਲਕਦਮੀ ਤੋਂ ਬਾਅਦ ਅਖ਼ਬਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਦੀ ਹੈ। ਇਸੇ ਲੜੀ ਅਧੀਨ ‘ਜਗ ਬਾਣੀ’ ਵੱਲੋਂ ਗੰਭੀਰਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਤੋਂ ਬਾਅਦ ਸਿਵਲ ਹਸਪਤਾਲ ’ਚ ਡਾਕਟਰਾਂ ਦੀ ਕਮੀ ਦਾ ਹੱਲ ਲੱਭਿਆ ਗਿਆ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚ ਐੱਮ. ਡੀ. ਮੈਡੀਸਨ ਤੇ ਗਾਇਨੀਕੋਲੋਜਿਸਟ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
‘ਜਗ ਬਾਣੀ’ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੱਲ 30 ਤਾਰੀਖ਼ ਨੂੰ ਪ੍ਰਕਾਸ਼ਿਤ ਕੀਤਾ ਸੀ ਤਾਂ ਜੋ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਜਾ ਸਕੇ। ਗੌਰਤਲਬ ਹੈ ਕਿ ਐੱਮ. ਡੀ. ਮੈਡੀਸਨ ਡਾ. ਈਸ਼ੂ ਸਿੰਘ ਜਿੰਨਾ ਚਿਰ ਸਿਵਲ ਹਸਪਤਾਲ ’ਚ ਮਰੀਜ਼ਾਂ ਦਾ ਇਲਾਜ ਕਰਦੇ ਰਹੇ, ਉਸ ਦੇ ਇਕੱਲੇ ਹੋਣ ਕਾਰਨ ਉਨ੍ਹਾਂ ’ਤੇ ਕੰਮ ਦਾ ਬੋਝ ਬਹੁਤ ਵੱਧ ਗਿਆ ਸੀ। ਹਸਪਤਾਲ ਦੇ ਸੂਤਰਾਂ ਦੀ ਮੰਨੀਏ ਤਾਂ ਡਾ. ਈਸ਼ੂ ਸਿੰਘ ਨੇ ਪਹਿਲਾਂ ਵੀ ਕਈ ਵਾਰ ਨੌਕਰੀ ਛੱਡਣ ਦਾ ਲਿਖਤੀ ਨੋਟਿਸ ਦਿੱਤਾ ਸੀ ਪਰ ਸੀਨੀਅਰ ਡਾਕਟਰਾਂ ਦੇ ਮਨਾਉਣ ਤੋਂ ਬਾਅਦ ਉਨ੍ਹਾਂ ਨੌਕਰੀ ਛੱਡਣ ਦਾ ਪ੍ਰਸਤਾਵ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਮੋਹਾਲੀ 'ਚ ਮੀਂਹ ਨਾਲ ਭਾਰੀ ਗੜ੍ਹੇਮਾਰੀ, ਤਸਵੀਰਾਂ 'ਚ ਦੇਖੋ ਕੀ ਬਣੇ ਹਾਲਾਤ
ਇਸ ਤੋਂ ਬਾਅਦ ਵੀ ਕੋਈ ਐੱਮ. ਡੀ. ਮੈਡੀਸਨ ਨਾ ਆਉਣ ਕਾਰਨ ਉਨ੍ਹਾਂ ਨੌਕਰੀ ਛੱਡ ਦਿੱਤੀ। ਪਤਾ ਲੱਗਾ ਹੈ ਕਿ ਅਧਿਕਾਰੀਆਂ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਹੁਣ ਇਕ ਪਤਰ ਜਾਰੀ ਕੀਤਾ ਗਿਆ ਹੈ, ਜਿਸ ’ਚ ਗਾਇਨੀਕੋਲੋਜਿਸਟ ਡਾ. ਕਿਰਨ ਕੌਸ਼ਲ, ਜੋਕਿ ਸੀ. ਐੱਚ. ਸੀ. (ਕਮਿਊਨਿਟੀ ਹੈਲਥ ਸੈਂਟਰ) ਕਰਤਾਰਪੁਰ ਤੋਂ ਸਿਵਲ ਹਸਪਤਾਲ ਜਲੰਧਰ ਵਿਖੇ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਗਰਭਵਤੀ ਔਰਤਾਂ ਦਾ ਚੈੱਕਅਪ ਤੇ ਡਲਿਵਰੀਆਂ ਕਰਨਗੇ, ਉੱਥੇ ਹੀ ਡਾ. ਜਸ਼ਮਿਤਾ ਡਾਲੀਆ ਸੀ. ਐੱਚ. ਸੀ. ਆਦਮਪੁਰ ਦੀ ਵੀ ਫਰਵਰੀ ਹਫ਼ਤੇ ਦੌਰਾਨ ਬੁੱਧਵਾਰ ਤੇ ਵੀਰਵਾਰ ਨੂੰ ਡਿਊਟੀ ਲਾਈ ਗਈ ਹੈ, ਜਦਕਿ ਇਸ ਤੋਂ ਪਹਿਲਾਂ ਗਾਇਨੀਕੋਲੋਜਿਸਟ ਡਾ. ਗੁਰਮੀਤ ਸਹਿਗਲ ਇਕੱਲੇ ਰਹਿ ਗਏ ਸਨ।
ਇਹ ਵੀ ਪੜ੍ਹੋ: ਅਮਰੀਕੀ ਸਿਟੀਜ਼ਨ ਔਰਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਜ਼ਿਸ਼ ਤਹਿਤ ਸਹੁਰਿਆਂ ਨੇ ਕੀਤਾ ਕਤਲ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੇਗੋਵਾਲ ’ਚ ਟ੍ਰੈਫਿਕ ਜਾਮ ਨੂੰ ਲੈ ਕੇ ਪੁਲਸ ਐਕਸ਼ਨ ਮੂਡ ’ਚ, ਕੀਤੇ ਚਲਾਨ
NEXT STORY