ਬੇਗੋਵਾਲ (ਰਜਿੰਦਰ)-ਬੇਗੋਵਾਲ ਸ਼ਹਿਰ ਵਿਚ ਲੱਗਦੇ ਟ੍ਰੈਫਿਕ ਜਾਮ ਤੋਂ ਅੱਕੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ ਕਿਉਂਕਿ ਇਥੇ ਤਾਇਨਾਤ ਕੀਤੇ ਗਏ ਟ੍ਰੈਫਿਕ ਪੁਲਸ ਦੇ ਕਰਮਚਾਰੀਆਂ ਨੇ ਅੱਜ ਬੇਗੋਵਾਲ ਸ਼ਹਿਰ ਵਿਚ ਪੂਰੀ ਸਖਤੀ ਕਰ ਦਿੱਤੀ, ਜਿਸ ਦਾ ਸਿੱਧਾ ਅਸਰ ਇਹ ਹੋਇਆ ਕਿ ਲੋਕਾਂ ਨੂੰ ਬੇਗੋਵਾਲ-ਟਾਂਡਾ ਮੁੱਖ ਮਾਰਗ ’ਤੇ ਲੱਗਦੇ ਟ੍ਰੈਫਿਕ ਜਾਮ ਤੋਂ ਰਾਹਤ ਮਿਲੀ। ਇਥੇ ਉਸ ਟ੍ਰੈਫਿਕ ਜਾਮ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਤੋਂ ਲੋਕ ਡਾਢੇ ਔਖੇ ਸਨ, ਕਿਉਂਕਿ ਜਦੋਂ ਇਹ ਟ੍ਰੈਫਿਕ ਜਾਮ ਲਗਦਾ ਸੀ ਤਾਂ ਕਈ ਵਾਰ ਅੱਧਾ ਘੰਟਾ ਤੇ ਕਈ ਵਾਰ ਇਕ ਘੰਟੇ ਤੱਕ ਲੱਗਾ ਰਹਿੰਦਾ ਸੀ ਪਰ ਹੁਣ ਟ੍ਰੈਫਿਕ ਮੁਲਾਜ਼ਮਾਂ ਦੀ ਸਖਤੀ ਦਾ ਕੁਝ ਅਸਰ ਇਥੇ ਦਿਖਾਈ ਦਿੱਤਾ। ਜਿਸ ਤੋਂ ਬਾਅਦ ਲੋਕਾਂ ਨੇ ਟ੍ਰੈਫਿਕ ਜਾਮ ਤੋਂ ਰਾਹਤ ਮਹਿਸੂਸ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਮੋਹਾਲੀ 'ਚ ਮੀਂਹ ਨਾਲ ਭਾਰੀ ਗੜ੍ਹੇਮਾਰੀ, ਤਸਵੀਰਾਂ 'ਚ ਦੇਖੋ ਕੀ ਬਣੇ ਹਾਲਾਤ
ਦੱਸ ਦੇਈਏ ਕਿ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਅਤੇ ਹੌਲਦਾਰ ਗੁਰਦੀਪ ਸਿੰਘ ਵੱਲੋਂ ਬੁੱਧਵਾਰ ਇਥੇ ਲੋਕਾਂ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦਾ ਚਾਲਾਨ ਕੱਟੇ ਹਨ। ਗੱਲਬਾਤ ਕਰਨ ’ਤੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਸ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅਸੀ ਭੁਲੱਥ, ਬੇਗੋਵਾਲ ਤੇ ਨਡਾਲਾ ਵਿਚ ਡਿਊਟੀ ਕਰ ਰਹੇ ਹਾਂ। ਸਾਡਾ ਮੁੱਖ ਮੰਤਵ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਬਣਦੀ ਕਾਰਵਾਈ ਕਰਨਾ ਹੈ। ਜਿਸ ਤਹਿਤ ਅੱਜ ਸਾਡੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ 8 ਚਾਲਾਨ ਕੱਟੇ ਗਏ ਹਨ, ਜੋ ਨੋ ਪਾਰਕਿੰਗ ਦੇ ਹਨ।
ਇਹ ਵੀ ਪੜ੍ਹੋ: ਅਮਰੀਕੀ ਸਿਟੀਜ਼ਨ ਔਰਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਜ਼ਿਸ਼ ਤਹਿਤ ਸਹੁਰਿਆਂ ਨੇ ਕੀਤਾ ਕਤਲ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਗਰ ਨਿਗਮ ਦੇ ਨਵੇਂ ਕਮਿਸ਼ਨਰ ਗੌਤਮ ਜੈਨ ਕੰਮ ਸਮਝਣ ’ਚ ਲੱਗਣਗੇ ਕੁਝ ਦਿਨ, ਫਿਰ ਲੱਗ ਜਾਵੇਗਾ ਚੋਣ ਜ਼ਾਬਤਾ
NEXT STORY